ਮਾਇਆ ਪੁਰ ਰਸੋਈ ਦੇ ਸੱਤਵੇਂ ਸਲਾਨਾ ਰਾਸ਼ਨ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪੰਜਾਬ ਕੇਸਰੀ ਗਰੁੱਪ ਦੇ ਮਾਲਕ ਵਿਜੇ ਚੋਪੜਾ
ਦੀਪਕ ਜੈਨ
ਜਗਰਾਉਂ, 5 ਜਨਵਰੀ 2025 - ਜਗਰਾਉਂ ਦੀ ਫੂਡ ਫੋਰ ਐਵਰੀਵਨ ਚਲਾਉਣ ਵਾਲੀ ਸੰਸਥਾ ਮਾਇਆ ਪੁਰ ਰਸੋਈ ਵੱਲੋਂ ਆਪਣਾ ਸੱਤਵਾਂ ਸਲਾਨਾ ਰਾਸ਼ਨ ਵੰਡ ਸਮਾਗਮ ਸਥਾਨਕ ਸਨਮਤੀ ਮਾਤਰ ਸੇਵਾ ਸੰਘ ਦੇ ਵਿਸ਼ਾਲ ਹਾਲ ਵਿੱਚ ਕਰਵਾਇਆ ਗਿਆ। ਜਿਸ ਵਿੱਚ ਉਚੇਚੇ ਤੌਰ ਤੇ ਪੰਜਾਬ ਕੇਸਰੀ ਗਰੁੱਪ ਦੇ ਮਾਲਕ ਅਤੇ ਸੰਪਾਦਕ ਵਿਜੇ ਚੋਪੜਾ ਸੰਸਥਾ ਦੇ ਸੱਦੇ ਉੱਪਰ ਪਹੁੰਚੇ। ਇਸ ਸਮਾਗਮ ਵਿੱਚ ਵਿਜੇ ਚੋਪੜਾ ਵੱਲੋਂ ਗਰੀਬ ਪਰਿਵਾਰਾਂ ਦੀਆਂ ਬੀਬੀਆਂ ਨੂੰ ਰਾਸ਼ਨ ਅਤੇ ਕੰਬਲ ਵੰਡੇ ਗਏ। ਇਸ ਮੌਕੇ ਬੋਲਦਿਆਂ ਹੋਇਆਂ ਵਿਜੇ ਚੋਪੜਾ ਨੇ ਕਿਹਾ ਕਿ ਮਾਇਆਪੁਰ ਰਸੋਈ ਦਾ ਇਹ ਉਪਰਾਲਾ ਬਹੁਤ ਹੀ ਸਲਾਘਾ ਯੋਗ ਹੈ। ਮਾਇਆਪੁਰ ਰਸੋਈ ਵੱਲੋਂ ਰੋਜਾਨਾ ਦਸ ਰੁਪਈਏ ਥਾਲੀ ਦੀ ਨਮੂਣੀ ਜਿਹੀ ਕੀਮਤ ਉੱਪਰ ਸ਼ਹਿਰ ਦੇ ਲੋਕਾਂ ਨੂੰ ਭਰ ਪੇਟ ਭੋਜਨ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਮਾਇਆਪੁਰ ਰਸੋਈ ਵੱਲੋਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਣਾ ਉਸ ਤੋਂ ਵੀ ਵਧੀਆ ਕੰਮ ਹੈ।
ਇਸ ਲਈ ਉਹਨਾਂ ਨੇ ਮਾਇਆਪੁਰ ਰਸੋਈ ਦੇ ਚੇਅਰਮੈਨ ਸਤਪਾਲ ਦੀ ਪਿੱਠ ਥਾਪੜਦਿਆਂ ਹੋਇਆ ਕਿਹਾ ਕਿ ਉਹਨਾਂ ਨੂੰ ਸਤਪਾਲ ਵਰਗੇ ਸੱਜਣਾਂ ਉੱਪਰ ਪੂਰਾ ਮਾਣ ਹੈ। ਜਿਨਾਂ ਦੀ ਬਦੌਲਤ ਇਹ ਮਾਇਆ ਪੁਰ ਰਸੋਈ ਵਰਗੀਆਂ ਸੰਸਥਾਵਾਂ ਚਲਦੀਆਂ ਹਨ। ਇਸ ਮੌਕੇ ਬੋਲਦਿਆਂ ਹੋਇਆਂ ਉਹਨਾਂ ਨੇ ਉਚੇਚੇ ਤੌਰ ਤੇ ਇਨਕਮ ਟੈਕਸ ਪੇ ਕਰਨ ਵਾਲੇ ਲੋਕਾਂ ਨੂੰ ਮਸ਼ਵਰਾ ਦਿੰਦਿਆਂ ਹੋਇਆਂ ਕਿਹਾ ਕਿ ਸਰਕਾਰ ਵੱਲੋਂ ਇੱਕ ਸੀਐਸਆਰ ਸਕੀਮ ਚਲਾਈ ਗਈ ਹੈ। ਜਿਸ ਵਿੱਚ ਉਹ ਆਪਣਾ ਇਨਕਮ ਟੈਕਸ ਦਾ ਦੋ ਫੀਸਦੀ ਹਿੱਸਾ ਅਜਿਹੇ ਕੰਮਾਂ ਲਈ ਦਾਨ ਕਰ ਸਕਦੇ ਹਨ। ਸੀਐਸਆਰ ਬਾਰੇ ਦਸਦਿਆਂ ਉਹਨਾਂ ਆਖਿਆ ਕੀ ਕੰਪਲਸਰੀ ਸੋਸ਼ਲ ਰਿਸਪਾਂਸੀਬਿਲਟੀ ਸਕੀਮ ਕੇਂਦਰ ਸਰਕਾਰ ਦੀ ਇੱਕ ਬਹੁਤ ਵਧੀਆ ਯੋਜਨਾ ਹੈ। ਇਸ ਮੌਕੇ ਮਾਇਆਪੁਰ ਰਸੋਈ ਸੰਸਥਾ ਵੱਲੋਂ ਵਿਜੇ ਚੋਪੜਾ ਨੂੰ ਦੁਸ਼ਾਲਾ ਭੇਂਟ ਕਰਕੇ ਅਤੇ ਚੇਤਨਿਆ ਮਹਾਂਪ੍ਰਭੂ ਦੀ ਖੂਬਸੂਰਤ ਤਸਵੀਰ ਭੇਟਾਂ ਕੀਤੀ ਗਈ। ਇਸ ਮੌਕੇ ਪੰਜਾਬ ਕੇਸਰੀ, ਜੱਗਬਾਣੀ ਦੇ ਜਗਰਾਉਂ ਤੋਂ ਪੱਤਰਕਾਰ ਅਮਰਜੀਤ ਸਿੰਘ ਮਾਲਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।