ਸਮੂਹ ਬੀ.ਈ.ਈ, ਐਲ.ਐਚ.ਵੀਜ਼ ਅਤੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਮੇਲ ਦੀ ਹੋਈ ਮੀਟਿੰਗ
ਰੂਪਨਗਰ, 05 ਜਨਵਰੀ 2025: ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਦੀ ਅਗਵਾਈ ਹੇਠ ਦਫ਼ਤਰ ਸਿਵਲ ਸਰਜਨ ਰੂਪਨਗਰ ਵਿਖੇ ਸਮੂਹ ਬੀ.ਈ.ਈਜ਼, ਐਲ.ਐਚ.ਵੀਜ਼ ਅਤੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਮੇਲ ਦੀ ਮੀਟਿੰਗ ਹੋਈ।
ਇਸ ਮੌਕੇ ਤੇ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਨੇ ਕਿਹਾ ਕਿ ਆਪਣੇ ਬਲਾਕ ਅਧੀਨ ਕੌਮੀ ਸਿਹਤ ਪ੍ਰੋਗਰਾਮਾਂ ਦੇ ਮਿੱਥੇ ਗਏ ਟੀਚਿਆਂ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਸਕੀਮਾਂ ਜਿਵੇਂ ਕਿ ਜਨਨੀ ਸਿਸ਼ੂ ਸੁੱਰਖਿਆ ਕਾਰਯਕ੍ਰਮ, ਜਨਨੀ ਸੁਰੱਖਿਆ ਯੋਜਨਾ, ਪੀ.ਐਨ.ਡੀ.ਟੀ ਐਕਟ, ਜੀਵਨ ਸਾਥੀ ਸਕੀਮ, ਕੌਮੀ ਅੰਨਾਪਣ ਰੋਕਥਾਮ ਪ੍ਰੋਗਰਾਮ, ਨੈਸ਼ਨਲ ਲੈਪਰੋਸੀ ਕੰਟਰੋਲ ਪ੍ਰੋਗਰਾਮ, ਆਰ.ਐਨ.ਟੀ.ਸੀ.ਪੀ, ਏਡਜ਼ ਕੰਟਰੋਲ ਪ੍ਰੋਗਰਾਮ, ਓਟ ਕਲੀਨਿਕ, ਡੈਪੋ ਪ੍ਰੋਗਰਾਮ, ਪਰਿਵਾਰ ਭਲਾਈ ਪ੍ਰੋਗਰਾਮ, ਸਾਂਸ ਪ੍ਰੋਗਰਾਮ, ਪ੍ਰਧਾਨ ਮੰਤਰੀ ਸੁੱਰਖਿਅਤ ਮਾਤਰਤਵ ਅਭਿਆਨ, ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ, ਰਾਸ਼ਟਰੀ ਕਿਸ਼ੋਰ ਸਵਾਸਥ ਕਾਰਯਕ੍ਰਮ ਆਦਿ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ 100 ਦਿਨਾਂ ਟੀ.ਬੀ ਮੁਕਤ ਭਾਰਤ ਕੰਪੇਨ ਦੀ ਰੋਜਾਨਾ ਰਿਪੋਟਿੰਗ ਕੀਤੀ ਜਾਵੇ ਅਤੇ ਵੱਧ ਤੋਂ ਵੱਧ ਸਕਰੀਨਿੰਗ ਕੀਤੀ ਜਾਵੇ।ਉਨ੍ਹਾਂ ਕਿਹਾ ਨੈਸ਼ਨਲ ਕੁਆਲਿਟੀ ਐਸ਼ੋਰੈਂਸ ਸਟੈਂਡਰਡ ਸਬੰਧੀ ਆਯੂਸ਼ਮਾਨ ਆਰਗਿਆ ਕੇਂਦਰ ਦੇ ਸਟਾਫ ਦੀ ਟ੍ਰੇਨਿੰਗ ਕਰਵਾਈ ਜਾਵੇ ਤਾਂ ਜੋ ਅਸੈਸਮੈਂਟ ਲਈ ਦਿੱਤੇ ਗਏ ਪੁਆਇੰਟਾਂ ਨੂੰ ਪੂਰਾ ਕੀਤਾ ਜਾ ਸਕੇ।ਜਿਲ੍ਹਾ ਪੱਧਰ ਤੇ ਸਿਹਤ ਪ੍ਰੋਗਰਾਮਾਂ ਸਬੰਧੀ ਟ੍ਰੇਨਿੰਗਾਂ ਵਿੱਚ ਸਟਾਫ ਦੀ ਨੋਮੀਨੇਸ਼ਨ ਸਮੇਂ ਸਿਰ ਭੇਜੀ ਜਾਵੇ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਸ਼੍ਰੀਮਤੀ ਰਾਜ ਰਾਣੀ ਨੇ ਕਿਹਾ ਕਿ ਸਿਹਤ ਪ੍ਰੋਗਰਾਮਾਂ ਦੀਆਂ ਗਤੀਵਿਧੀਆਂ ਸਬੰਧੀ ਸਲਾਨਾ ਕਲੰਡਰ ਬਲਾਕਾਂ ਨੂੰ ਭੇਜਿਆ ਗਿਆ ਹੈ ਅਤੇ ਇਸ ਕਲੰਡਰ ਅਨੁਸਾਰ ਸਿਹਤ ਦਿਵਸ ਮਨਾਏ ਜਾਣ। ਮਮਤਾ ਦਿਵਸ ਤੇ ਸਿਹਤ ਪ੍ਰੋਗਰਾਮਾਂ ਸਬੰਧੀ ਗਰਭਵਤੀ ਮਹਿਲਾਂਵਾ ਅਤੇ ਔਰਤਾਂ ਨੂੰ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਰਵਿੰਦਰ ਸਿੰਘ, ਸਮੂਹ ਬੀ.ਈ.ਈਜ਼, ਸਮੂਹ ਮਲਟੀਪਰਪਰਜ਼ ਹੈਲਥ ਸੁਪਰਵਾਈਜ਼ਰ ਮੇਲ ਅਤੇ ਸਮੂਹ ਐਲ.ਐਚ.ਵੀਜ਼ ਹਾਜਰ ਸਨ।