← ਪਿਛੇ ਪਰਤੋ
ਮੋਹਾਲੀ 'ਚ ਡਿਊਟੀ 'ਤੇ ਸੁਤਾ ਪਿਆ ਮਿਲਿਆ ਇੰਸਪੈਕਟਰ ਮੁਅੱਤਲ ਮੋਹਾਲੀ: ਮੋਹਾਲੀ ਦੀ ਚੈਕ ਪੋਸਟ 'ਤੇ ਤਾਇਨਾਤ ਇਕ ਇੰਸਪੈਕਟਰ ਡਿਊਟੀ ਦੌਰਾਨ ਲਾਪਰਵਾਹੀ ਨਾਲ ਆਪਣੀ ਕਾਰ 'ਚ ਸੌਂ ਰਿਹਾ ਪਾਇਆ ਗਿਆ। ਇਸ ਘਟਨਾ ਤੋਂ ਬਾਅਦ ਐਸਐਸਪੀ ਦੀਪਕ ਪਾਰੀਕ ਨੇ ਸਖ਼ਤ ਕਾਰਵਾਈ ਕਰਦਿਆਂ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਇਹ ਕਾਰਵਾਈ ਅੱਜ ਤੜਕੇ 3 ਵਜੇ ਕੀਤੀ ਗਈ, ਜਦੋਂ ਐਸਐਸਪੀ ਵੱਲੋਂ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਨਾਲ ਲੱਗਦੀਆਂ ਨਾਕੇਬੰਦੀਆਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਪੁਲਸ ਲਾਈਨ 'ਚ ਤਾਇਨਾਤ ਇੰਸਪੈਕਟਰ ਭੁਪਿੰਦਰ ਸਿੰਘ ਜੋ ਕਿ ਚੈਕਿੰਗ ਪੋਸਟ 'ਤੇ ਤਾਇਨਾਤ ਸੀ, ਆਪਣੀ ਕਾਰ 'ਚ ਸੁੱਤੇ ਪਏ ਮਿਲੇ।
Total Responses : 264