ਹੁਣ ਤੱਕ, 6.8 ਮਿਲੀਅਨ ਸਟ੍ਰੀਟ ਵੈਂਡਰਜ਼ ਨੇ ਸਰਕਾਰੀ ਕਰਜ਼ੇ ਪ੍ਰਾਪਤ ਕੀਤੇ; 45% ਔਰਤਾਂ ਸ਼ਾਮਲ
ਲੁਧਿਆਣਾ, 24 ਫਰਵਰੀ, 2025: ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰਜ਼ ਆਤਮਨਿਰਭਰ ਨਿਧੀ (ਪੀਐਮ ਸਵੈਨਿਧੀ) ਯੋਜਨਾ ਦੇ ਤਹਿਤ 26 ਜਨਵਰੀ, 2025 ਤੱਕ ਵਰਕਿੰਗ ਕੈਪੀਟਲ ਲੋਨ ਲੈਣ ਵਾਲੇ ਲਾਭਪਾਤਰੀਆਂ ਦੀ ਕੁੱਲ ਗਿਣਤੀ 68,01,451 ਹੈ।
ਇਹ ਗੱਲ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ, ਤੋਖਨ ਸਾਹੂ ਨੇ, ਰਾਜ ਸਭਾ ਦੇ ਹਾਲ ਹੀ ਵਿੱਚ ਸਮਾਪਤ ਹੋਏ ਬਜਟ ਸੈਸ਼ਨ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਪੁੱਛੇ ਗਏ 'ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਅਧੀਨ ਲਾਭਪਾਤਰੀਆਂ' ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਕਹੀ।
ਅੱਜ ਇੱਕ ਬਿਆਨ ਵਿੱਚ, ਅਰੋੜਾ ਨੇ ਕਿਹਾ ਕਿ ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਦੱਸਿਆ ਕਿ 26 ਜਨਵਰੀ, 2025 ਤੱਕ ਵੰਡੀ ਗਈ ਔਸਤ ਕਰਜ਼ੇ ਦੀ ਰਕਮ ਇਸ ਪ੍ਰਕਾਰ ਹੈ: ਕਰਜ਼ਾ-1: 9,951.85 ਰੁਪਏ, ਕਰਜ਼ਾ-2: 19,956.76 ਰੁਪਏ ਅਤੇ ਕਰਜ਼ਾ-3: 49,517.80 ਰੁਪਏ।
ਕੁੱਲ 68.01 ਲੱਖ ਯੋਜਨਾ ਲਾਭਪਾਤਰੀਆਂ ਵਿੱਚੋਂ, 45% (30.60 ਲੱਖ) ਲਾਭਪਾਤਰੀ ਔਰਤਾਂ ਹਨ।
ਪ੍ਰਧਾਨ ਮੰਤਰੀ ਸਵੈਨਿਧੀ ਇੱਕ ਕੇਂਦਰੀ ਖੇਤਰ ਦੀ ਯੋਜਨਾ ਹੈ। ਇਸ ਯੋਜਨਾ ਦੇ ਤਹਿਤ, ਬੈਂਕਾਂ ਵੱਲੋਂ ਕਰਜ਼ੇ ਦੀ ਰਕਮ ਸਿੱਧੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਵੰਡੀ ਜਾਂਦੀ ਹੈ। 26 ਜਨਵਰੀ, 2025 ਤੱਕ, 95.81 ਲੱਖ ਤੋਂ ਵੱਧ ਕਰਜ਼ੇ ਵੰਡੇ ਗਏ ਹਨ, ਜਿਨ੍ਹਾਂ ਵਿੱਚੋਂ 43.56 ਲੱਖ ਕਰਜ਼ੇ ਇਸ ਯੋਜਨਾ ਦੇ ਤਹਿਤ ਵਾਪਸ ਕੀਤੇ ਗਏ ਹਨ।
ਇਸ ਤੋਂ ਇਲਾਵਾ, ਮੰਤਰੀ ਨੇ ਆਪਣੇ ਜਵਾਬ ਵਿੱਚ ਜ਼ਿਕਰ ਕੀਤਾ ਕਿ ਨਾਨ-ਪਰਫੋਰਮਿੰਗ ਅਸੇਟ੍ਸ (ਐਨਪੀਏ) ਦਾ ਡੇਟਾ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਨਹੀਂ ਰੱਖਿਆ ਜਾਂਦਾ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਕੋਵਿਡ 19 ਮਹਾਂਮਾਰੀ ਦੌਰਾਨ 1 ਜੂਨ, 2020 ਨੂੰ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਯੋਗ ਸਟ੍ਰੀਟ ਵੈਂਡਰਜ਼ ਨੂੰ ਇੰਕਰੀਮੈਂਟਲ ਟਰੈਂਚੀਸ ਵਿੱਚ ਕੋਲੈਟਰਲ ਫ੍ਰੀ ਲੋਨ ਪ੍ਰਦਾਨ ਕਰਦੀ ਹੈ। ਇਹ ਤਿੰਨ ਕਿਸ਼ਤਾਂ ਵਿੱਚ ਕਰਜ਼ਾ ਪ੍ਰਦਾਨ ਕਰਦਾ ਹੈ, - ਪਹਿਲੀ ਕਿਸ਼ਤ ਤੋਂ ਬਾਅਦ ਦੂਜੀ ਕਿਸ਼ਤ, ਪਹਿਲੀ ਕਿਸ਼ਤ ਦੀ ਅਦਾਇਗੀ ਦੇ ਅਧੀਨ। ਦੂਜੇ ਕਰਜ਼ੇ ਦੀ ਅਦਾਇਗੀ ਤੋਂ ਬਾਅਦ ਤੀਜੀ ਕਿਸ਼ਤ ਵਿੱਚ ਕਰਜ਼ਾ ਦਿੱਤਾ ਜਾਂਦਾ ਹੈ।