← ਪਿਛੇ ਪਰਤੋ
ਸਿੱਖ ਧਰਮ ’ਚ ਸਮਾਧੀ ਦੀ ਮਾਨਤਾ ਨਹੀਂ: ਤਰਲੋਚਨ ਸਿੰਘ ਨੇ ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਲਿਖੀ ਚਿੱਠੀ ਨਵੀਂ ਦਿੱਲੀ, 31 ਦਸੰਬਰ, 2024: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਕਿਹਾ ਹੈ ਕਿ ਸਿੱਖ ਧਰਮ ’ਚ ਸਮਾਧੀ ਦੀ ਮਾਨਤਾ ਨਹੀਂ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਨੂੰ ਲਿਖੇ ਪੱਤਰ ਵਿਚ ਤਰਲੋਚਨ ਸਿੰਘ ਨੇ ਕਿਹਾ ਕਿ ਸਿੱਖ ਧਰਮ ਸਮਾਧੀ ਦੀ ਆਗਿਆ ਨਹੀਂ ਦਿੱਤਾ। ਉਹਨਾਂ ਸੁਝਾਅ ਦਿੱਤਾ ਕਿ ਪਰਿਵਾਰ ਡਾ. ਮਨਮੋਹਨ ਸਿੰਘ ਸਕੂਲ ਆਫ ਇਕਨਾਮਿਕਸ ਦੀ ਸਥਾਪਨਾ ਦੀ ਮੰਗ ਸਰਕਾਰ ਕੋਲ ਰੱਖੇ। ਇਸ ਦੌਰਾਨ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਵੀ ਡਾ. ਮਨਮੋਹਨ ਸਿੰਘ ਦੇ ਨਾਂ ’ਤੇ ਅਰਥਸ਼ਾਸਤਰ ਦਾ ਸਿੱਖਿਆ ਕੇਂਦਰ ਸਥਾਪਿਤ ਕਰਨ ਦੀ ਮੰਗ ਕੀਤੀ ਹੈ।
Total Responses : 226