ਭਾਈ ਨੂਰਾ ਮਾਹੀ ਦੀ ਯਾਦ 'ਚ ਸਜਾਏ ਨਗਰ ਕੀਰਤਨ ਦਾ ਸਵਾਗਤ
ਨਗਰ ਕੀਰਤਨ ਬੜੂੰਦੀ ਤੋਂ 10ਵਜੇ ਰਾਏਕੋਟ ਲਈ ਰਵਾਨਾ ਹੋਇਆ/ਬੰਧਨੀ ਕਲਾਂ ਵਾਲੇ ਕਵੀਸ਼ਰੀ ਜੱਥੇ ਨੇ ਗੁਰ ਇਤਿਹਾਸ ਪੇਸ਼ ਕੀਤਾ
ਰਾਏਕੋਟ/ਅਹਿਮਦਗੜ੍ਹ ਮੰਡੀ 5 ਜਨਵਰੀ 2025(ਨਿਰਮਲ ਦੋਸਤ)- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨਾਂ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ -ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੀ ਖ਼ਬਰ ਸਰਹੰਦ ਤੋਂ ਰਾਏਕੋਟ ਦੀ ਧਰਤੀ 'ਤੇ ਲਿਆ ਕੇ ਦੇਣ ਵਾਲੇ, ਭਾਈ ਨੂਰਾ ਮਾਹੀ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਵੱਖ-ਵੱਖ ਪਿੰਡਾਂ ਦੀ ਪ੍ਰਕਰਮਾ ਕਰਦਾ ਹੋਇਆ ਅਹਿਮਦਗੜ੍ਹ ਮੰਡੀ ਹੁੰਦਾ ਹੋਇਆ ਰਾਤ ਨੂੰ ਪਿੰਡ ਬੜੂੰਦੀ ਵਿਖੇ ਪਹੁੰਚਿਆ। ਐਕਸਿਸ ਬੈਂਕ (AXIS ਬੈਂਕ) , ਅਹਿਮਦਗੜ੍ਹ ਮੰਡੀ ਸ਼ਾਖਾ ਦੇ ਸਮੂਹ ਸਟਾਫ ਵੱਲੋ ਇਸ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਪੰਜ ਪਿਆਰਿਆਂ ਅਤੇ ਬਾਬਾ ਹਰਜੀਤ ਸਿੰਘ ਨੂੰ ਸਿਰੋਪਾਓ ਭੇਂਟ ਕੀਤੇ ਗਏ। ਸੰਗਤਾਂ ਲਈ ਚਾਹ-ਪਾਣੀ, ਬਿਸਕੁਟਾਂ ਦਾ ਅਤੁੱਟ ਲੰਗਰ ਲਗਾਇਆ ਗਿਆ।
ਇਹ ਨਗਰ ਕੀਰਤਨ ਅੱਜ ਬੜੂੰਦੀ ਤੋਂ 5ਜਨਵਰੀ ਨੂੰ ਨਾਨਕਸਰ ਠਾਠ ਬੜੂੰਦੀ ਤੋ ਰਵਾਨਾ ਹੋਇਆ ਜੋ ਕਿ ਤੁੰਗਾਂਹੇੜੀ, ਆਂਡਲੂ, ਭੈਣੀ ਦਰੇੜਾ,ਬਸਰਾਵਾਂ, ਕਿਸ਼ਨਗੜ੍ਹ ਛੰਨਾ, ਭੈਣੀ ਬੜਿੰਗਾਂ ਅਤੇ ਰਾਏਕੋਟ ਸ਼ਹਿਰ ਦੇ ਵੱਖ-ਵੱਖ ਪੜਾਵਾਂ ਦੀ ਪ੍ਰਕਰਮਾ ਕਰਦਾ ਹੋਇਆ ਦੇਰ ਰਾਤ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ, ਪਾਤਸ਼ਾਹੀ 10ਵੀਂ ਰਾਏਕੋਟ ਵਿਖੇ ਸੰਪੂਰਨ/ਸਮਾਪਤ ਹੋਵੇਗਾ।
ਇਸ ਮੌਕੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਤੁੰਗਾਂਹੇੜੀ, ਮਿਸਤਰੀ ਦਲਵੀਰ ਸਿੰਘ ਤੁੰਗਾਂਹੇੜੀ, ਸਾਬਕਾ ਫੌਜੀ ਮਹਿੰਦਰ ਸਿੰਘ ਤੁੰਗਾਂਹੇੜੀ,ਕਾਕਾ ਸਿੰਘ ਨੂਰਪੁਰਾ,ਸ਼ਮਿੰਦਰ ਸਿੰਘ ਰਾਏਕੋਟ(ਮੱਲੇ ਵਾਲੇ), ਸੰਦੀਪ ਸਿੰਘ ਸੀਪਾ ਰਾਏਕੋਟ, ਸੁਰਿੰਦਰਪਾਲ ਸਿੰਘ ਬਰ੍ਹਮੀ, ਅਮਰਿੰਦਰ ਸਿੰਘ ਭੈਣੀ ਦਰੇੜਾ, ਪ੍ਰਿੰਸ ਭੈਣੀ ਦਰੇੜਾ, ਹਰਜਿੰਦਰ ਸਿੰਘ ਭੈਣੀ ਦਰੇੜਾ, ਗੋਗੀ ਸਿੰਘ ਤੁੰਗਾਂਹੇੜੀ, ਪ੍ਰੇਮ ਸਿੰਘ ਬੁਰਜ ਹਰੀ ਸਿੰਘ, ਕੁਲਦੀਪ ਸਿੰਘ ਰਾਜੋਆਣਾ, ਸਰਬਜੀਤ ਸਿੰਘ ਮਹਿਲ ਖੁਰਦ, ਭਾਈ ਹਰਜੀਤ ਸਿੰਘ ਪੱਖੋਵਾਲ ਤੇ ਨਵਜੋਤ ਕੌਰ ਨਵੂ(ਦੋਵੇਂ ਪ੍ਰਬੰਧਕ, ਸ਼ਬਦ ਗੁਰੂ ਗੁਰਮਤਿ ਅਕੈਡਮੀ)ਆਦਿ ਹਾਜ਼ਰ ਸਨ।