32 ਬੋਰ ਦੀ ਪਿਸਟਲ ਅਤੇ ਦੋ ਜਿੰਦਾ ਕਾਰਤੂਸਾਂ ਸਮੇਤ ਬਦਮਾਸ਼ ਕਾਬੂ, ਪਹਿਲਾਂ ਵੀ ਦਰਜ ਹਨ ਪੰਜ ਮੁਕੱਦਮੇ
ਦੀਪਕ ਜੈਨ
ਜਗਰਾਉਂ, 4 ਜਨਵਰੀ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਵੱਲੋਂ ਚਲਾਈ ਗਈ ਭੈੜੇ ਅਸਰਾਂ ਨੂੰ ਕਾਬੂ ਕਰਨ ਦੀ ਮੁਹਿੰਮ ਅਧੀਨ ਅੱਜ ਥਾਣਾ ਸਿਟੀ ਜਗਰਾਉਂ ਵੱਲੋਂ ਇੱਕ ਬਦਮਾਸ਼ ਵਿਅਕਤੀ ਨੂੰ 32 ਬੋਰ ਦੀ ਪਿਸਟਲ ਅਤੇ 32 ਬੋਰ ਦੇ ਦੋ ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ ਜਗਰਾਉਂ ਦੇ ਇੰਚਾਰਜ ਸਬ ਇੰਸਪੈਕਟਰ ਅਮਰਜੀਤ ਸਿੰਘ ਤੋਂ ਮੇਰੀ ਜਾਣਕਾਰੀ ਮੁਤਾਬਕ ਏਐਸਆਈ ਬਲਵਿੰਦਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਪੂਰੀ ਤਫਤੀਸ਼ੀ ਕਿੱਟ ਨਾਲ ਤਿਆਰ ਬਰ ਤਿਆਰ ਸਰਕਾਰੀ ਗੱਡੀ ਉੱਪਰ ਬਾ ਸਿਲਸਿਲਾ ਅਗਸਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਮਲਕ ਚੌਂਕ ਜਗਰਾਉਂ ਵਿਖੇ ਮੌਜੂਦ ਸਨ ਤਾਂ ਮੁਖਬਰ ਨੇ ਉਹਨਾਂ ਨੂੰ ਰਲਾਇਤ ਕੀ ਤਲਾਹ ਦਿੱਤੀ ਕਿ ਵਰਿੰਦਰ ਪਾਲ ਸਿੰਘ ਉਰਫ ਗਗਾ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਚਕਰ ਜਿਸ ਦੇ ਪਾਸ ਨਜਾਇਜ਼ ਅਸਲਾ ਹੈ ਜੋ ਕਿ ਕਿਸੇ ਵੀ ਸੰਗੀਨ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ।
ਵਕਤ ਇਹ ਵਿਅਕਤੀ ਟਰੱਕ ਯੂਨੀਅਨ ਦੇ ਨਜ਼ਦੀਕ ਦਸ਼ਮੇਸ਼ ਨਗਰ ਵੱਲ ਨੂੰ ਆ ਰਿਹਾ ਹੈ ਜਿਸ ਨੂੰ ਮੌਕੇ ਤੇ ਨਾਕੇਬੰਦੀ ਕਰਕੇ ਪੈਦਲ ਜਾਂਦੇ ਹੋਏ ਨੂੰ ਕਾਬੂ ਕੀਤਾ ਗਿਆ। ਜਦੋਂ ਉਕਤ ਵਰਿੰਦਰਪਾਲ ਸਿੰਘ ਦੀ ਤਲਾਸ਼ੀ ਲਿਤੀ ਗਈ ਤਾਂ ਉਸ ਕੋਲੋਂ 32 ਬੋਰ ਦੀ ਇੱਕ ਪਿਸਟਲ ਅਤੇ 32 ਬੋਰ ਦੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ ਜਿਸ ਤੇ ਦੋਸ਼ੀ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਅੱਗੇ ਦੱਸਿਆ ਕਿ ਇਸ ਵਰਿੰਦਰ ਸਿੰਘ ਦੇ ਖਿਲਾਫ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਅਤੇ ਜ਼ਿਲ੍ਹਾ ਮੋਗਾ ਦੇ ਅਜਿਤਵਾਲ ਥਾਣਿਆਂ ਅੰਦਰ ਪਹਿਲਾਂ ਤੋਂ ਹੀ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤੋਂ ਇਲਾਵਾ ਆਈਪੀਸੀ ਦੀਆਂ ਸੰਗੀਨ ਧਰਾਵਾਂ ਅਧੀਨ ਪੰਜ ਮੁਕਦਮੇ ਦਰਜ ਹਨ।