← ਪਿਛੇ ਪਰਤੋ
ਪਸ਼ੂ ਧੰਨ ਗਣਨਾ ਦੀ ਸਹੀ ਜਾਣਕਾਰੀ ਦੇਣ ਪਸ਼ੂ ਪਾਲਕ : ਡਾਕਟਰ ਵਿਜੇ ਕੁਮਾਰ
ਪਠਾਨਕੋਟ : ਕੈਬਨਿਟ ਮੰਤਰੀ ਖੇਤੀਬਾੜੀ ਅਤੇ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਦੀ ਯੋਗ ਅਗਵਾਈ ਹੇਠ ਅਤੇ ਪ੍ਮੱਖ ਸਕੱਤਰ ਸੀ੍ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਡਾਕਟਰ ਗੁਰਸਰਨਜੀਤ ਸਿੰਘ ਬੇਦੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 21ਵੀ ਪਸ਼ੂ ਧੰਨ ਗੰਨਣਾ ਮਿਤੀ 25.11.24 ਤੋਂ ਲੈ ਕੇ 31.03.2025 ਤੱਕ ਪਸ਼ੂ ਪਾਲਣ ਵਿਭਾਗ ਦੇ ਸਮੂਹ ਵੈਟਨਰੀ ਇੰਸਪੈਕਟਰ ਅਤੇ ਵੈਟਨਰੀ ਸਰਵਿਸ ਪ੍ਰੋਵਾਇਡਰ ਵੱਲੋ ਡੋਰ ਟੂ ਡੋਰ ਕੀਤੀ ਜਾ ਰਹੀ ਹੈ ਇਸ ਦਾ ਪ੍ਗਟਾਵਾ ਡਾਕਟਰ ਵਿਜੈ ਕੁਮਾਰ ਸੀਨੀਅਰ ਵੈਟਨਰੀ ਅਫਸਰ ਪਠਾਨਕੋਟ ਜੀ ਨੇ ਕੀਤਾ ਡਾਕਟਰ ਵਿਜੈ ਜੀ ਨੇ ਜਿਲਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾ ਨੂੰ ਅਪੀਲ ਕੀਤੀ ਹੈ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਡੋਰ ਟੂ ਡੋਰ ਪਸੂ ਧੰਨ ਗੰਨਣਾ ਕਰਨ ਲਈ ਆ ਰਹੀਆ ਹਨ ਇਨਾ ਨਾਲ ਪੂਰਨ ਸਹਿਯੋਗ ਕੀਤਾ ਜਾਵੇ ਪਸੂ ਪਾਲਣ ਵਿਭਾਗ ਦੇ ਕਰਮਚਾਰੀਆਂ ਨੂੰ ਪਸ਼ੂ ਪਾਲਕ ਆਪਣੇ ਘਰ ਦਾ ਪਤਾ ਅਤੇ ਫੋਨ ਨੰਬਰ ਦੇਣ ਵਿੱਚ ਸਹਿਯੋਗ ਕਰਨ ਇਸ ਨਾਲ ਪਸ਼ੂ ਪਾਲਕ ਦਾ ਪਸ਼ੂ ਆਨਲਾਈਨ ਹੋ ਜਾਵੇਗਾ ਡਾਕਟਰ ਵਿਜੈ ਜੀ ਨੇ ਪਸੂ ਪਾਲਕਾ ਨੂੰ ਦੱਸਿਆ ਕਿ ਪਸ਼ੂਆ ਲਈ ਸਰਕਾਰ ਵਲੋਂ ਜੋ ਵੀ ਵੈਕਸੀਨ /ਟੀਕਾਕਰਨ ਅਤੇ ਦਵਾਈਆਂ ਆਉਦੀਆ ਹਨ ਇਹ ਸਿਰਫ਼ ਪਸੂਆ ਦੀ ਹੋਈ ਆਨਲਾਈਨ ਜੰਨਗਣਨਾ ਦੇ ਆਧਾਰਿਤ ਤੇ ਹੀ ਆਉਦੀ ਹੈ ਇਸ ਲਈ ਅਗਰ ਕਿਸੇ ਦਾ ਪਸ਼ੂ ਜੰਨਗਣਨਾ ਤੋਂ ਵਾਝਾ ਰਹਿ ਜਾਂਦਾ ਹੈ ਤਾ ਉਹ ਤੁਰੰਤ ਆਪਣੀ ਨਜ਼ਦੀਕੀ ਪਸੂ ਸੰਸਥਾ ਦੇ ਇੰਚਾਰਜ ਨਾਲ ਸੰਪਰਕ ਕਰ ਸਕਦਾ ਹੈ
Total Responses : 308