ਡਰਾਈਕਲੀਨਰਜ਼ ਦੇ ਮਾਲਕਾਂ ਵੱਲੋਂ ਦੂਸਰੀ ਵਾਰ ਗ੍ਰਾਹਕ ਨੂੰ ਸੋਨੇ ਦੀ ਚੈਨ ਕੀਤੀ ਵਾਪਸ, ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 4 ਜਨਵਰੀ,2025 - :ਇੱਕ ਤਰਫ ਤਾਂ ਲੋਕ ਚੋਰੀਆਂ ਠੱਗੀਆਂ ਕਰਨ ਲੱਗੇ ਹੋਏ ਹਨ। ਪ੍ਰੰਤੂ ਦੂਜੇ ਤਰਫ ਸਮਾਜ ਵਿੱਚ ਇਮਾਨਦਾਰੀ ਅਜੇ ਵੀ ਜਿੰਦਾ ਹੈ ਜੀ ਹਾਂ ਤੁਹਾਨੂੰ ਅਸੀਂ ਹੁਣ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਸਦਰ ਬਾਜ਼ਾਰ ਵਿੱਚ ਸਥਿਤ ਅਜੰਤਾ ਡਾਇਰਜ਼ ਡਰਾਈਕਲੀਨਰਜ਼ ਦੇ ਇੱਕ ਇਮਾਨਦਾਰੀ ਦੀ ਗੱਲ ਦੱਸਦੇ। ਅਜੰਤਾ ਡਾਇਰਜ਼ ਡਰਾਈਕਲੀਨਰਜ਼ ਦੇ ਮਾਲਕ ਸ਼ਿਵ ਕੁਮਾਰ ਕਨੌਜੀਆ ਅਤੇ ਪਵਨ ਕਨੋਜੀਆ ਕੋਲੋਂ ਸੁਲਤਾਨਪੁਰ ਲੋਧੀ ਦੇ ਪਿੰਡ ਕਬੀਰਪੁਰ ਤੋਂ ਗਰਾਕ ਸੰਦੀਪ ਕੌਰ ਕੱਪੜੇ ਡਰਾਈਕਲੀਨਰਜ਼ ਕਰਨ ਲੈ ਕੇ ਆਉਂਦੇ ਹਨ।
ਜਦੋਂ ਉਹ ਇਹ ਕੱਪੜਿਆਂ ਨੂੰ ਡਰਾਈਕਲੀਨਰਜ਼ ਕਰਨ ਲੱਗਦੇ ਹਨ ਤਾਂ ਕੱਪੜੇ ਦੀ ਜੇਬ ਵਿੱਚ ਇੱਕ ਚੈਨ ਪਈ ਹੁੰਦੀ ਹੈ ।ਜਿਸ ਤੋਂ ਬਾਅਦ ਉਹਨਾਂ ਵੱਲੋਂ ਇਹ ਚੈਨ ਸੁਨਿਆਰੇ ਨੂੰ ਦਿਖਾਈ ਜਾਂਦੀ ਹੈ । ਉਹ ਦੱਸਦਾ ਕਿ ਇਹ ਚੈਨ ਸੋਨੇ ਦੀ ਹੈ ।ਜਿਸ ਤੋਂ ਬਾਅਦ ਉਹਨਾਂ ਵੱਲੋਂ ਇਮਾਨਦਾਰੀ ਦਿਖਾਉਂਦੇ ਹੋਏ ਸੋਨੇ ਦੀ ਚੈਨ ਨੂੰ ਸੰਦੀਪ ਕੌਰ ਦੇ ਹਵਾਲੇ ਕੀਤਾ ਗਿਆ।ਇਸ ਮੌਕੇ ਸੰਦੀਪ ਕੌਰ ਨੇ ਦੁਕਾਨਦਾਰ ਦਾ ਧੰਨਵਾਦ ਕੀਤਾ।
ਜਾਣਕਾਰੀ ਦਿੰਦੇ ਹੋਏ ਸ਼ਿਵ ਕੁਮਾਰ ਕਨੌਜੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਉਨਾਂ ਕੋਲ ਸੋਨੂੰ ਵਾਸੀ ਤਾਰਪੁਰ ਦਾ ਵੀ ਸੋਨੇ ਦਾ ਕੜਾ ਕੋਟ ਪੈਂਟ ਵਿੱਚ ਰਹਿ ਗਿਆ ਸੀ ।ਜਿਹੜਾ ਵੀ ਉਹਨਾਂ ਨੇ ਵਾਪਸ ਕੀਤਾ । ਉਹਨਾਂ ਨੇ ਕਿਹਾ ਕਿ ਸਾਡੇ ਗਾਹਕ ਨੂੰ ਸਾਡੇ ਵਿਸ਼ਵਾਸ ਇਸ ਲਈ ਉਹ ਸਾਡੇ ਕੋਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ ।