ਸਾਂਭਰ ਦੇ ਬੱਚੇ ਨੂੰ ਪਿੰਡ ਵਾਸੀਆਂ ਨੇ ਫੜ ਕੇ ਕੀਤਾ ਜੰਗਲੀ ਜੀਵ ਹਵਾਲੇ
ਰੋਹਿਤ ਗੁਪਤਾ
ਡੇਰਾ ਬਾਬਾ ਨਾਨਕ 8 ਜਨਵਰੀ 2025:-
ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਚੰਦੂ ਨੰਗਲ ਦੇ ਇੱਕ ਘਰ ਵਿੱਚੋਂ ਸਾਂਭਰ ਦੇ ਬੱਚੇ ਨੂੰ ਜੰਗਲੀ ਜੀਵ ਵਿਭਾਗ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਰੈਸਕਿਊ ਕਰਕੇ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਜੀਰ ਸਿੰਘ ਵਾਸੀ ਪਿੰਡ ਚੰਦੂ ਨੰਗਲ ਨੇ ਦੱਸਿਆ ਕਿ ਮੈਂ ਡੇਰਾ ਬਾਬਾ ਨਾਨਕ ਵਿਖੇ ਰਾਜਗਿਰੀ ਦਾ ਕੰਮ ਕਰ ਰਿਹਾ ਸੀ ਤਾਂ ਮੈਨੂੰ ਪਿੰਡ ਤੋਂ ਫੋਨ ਆਇਆ ਕਿ ਤੁਹਾਡੇ ਚਾਚਾ ਜਸਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਦੇ ਘਰ ਸਾਂਬਰ ਦਾ ਬੱਚਾ ਵੜ ਗਿਆ ਹੈ ਤਾਂ ਸਾਡੇ ਵੱਲੋਂ ਬੜੀ ਮੁਸ਼ੱਕਤ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਸਾਂਭਰ ਦੇ ਬੱਚਿਆਂ ਨੂੰ ਕੁੱਤਿਆਂ ਤੋਂ ਛੁਡਵਾ ਕੇ ਹਵੇਲੀ ਬੰਨ ਦਿੱਤਾ ਤੇ ਇਸ ਦੀ ਸੂਚਨਾ ਜੰਗਲੀ ਜੀਵ ਵਿਭਾਗ ਨੂੰ ਦਿੱਤੀ ਗਈ ਤੇ ਜਿਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਦੀ ਮਦਦ ਨਾਲ ਰੈਸਕਿਊ ਕਰਕੇ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ।
ਗਰੀ ਅਨੁਸਾਰ ਪਿੰਡ ਦੇ ਲੋਕਾਂ ਨੇ ਜਦੋਂ ਸਾਂਬਰ ਦੇ ਪਿੱਛੇ ਕੁੱਤੇ ਪਏ ਦੇਖੇ ਤਾਂ ਉਹਨਾਂ ਇਸ ਦੀ ਵੀਡੀਓ ਬਣਾ ਕੇ ਜੰਗਲਾਤ ਵੀ ਵਗਦੇ ਅਧਿਕਾਰੀਆਂ ਨੂੰ ਪਾਈ ਗਈ ਤਾਂ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਆਪਣੀ ਰੈਸਕਿਊ ਟੀਮ ਨੂੰ ਨਾਲ ਲੈ ਕੇ ਪਿੰਡ ਚੰਦੂ ਨੰਗਲ ਵਿੱਚੋਂ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਸਾਂਭਰ ਦੇ ਬੱਚੇ ਨੂੰ ਜਖਮੀ ਹਾਲਤ ਵਿੱਚ ਰੈਸਕਿਊ ਕਰਕੇ ਫੜਿਆ ਗਿਆ ਹੈ ਤੇ ਇਸ ਦਾ ਇਲਾਜ ਕਰਾਉਣ ਉਪਰੰਤ ਇਸ ਨੂੰ ਕਥਲੋਰ ਦੇ ਜੰਗਲਾਂ ਵਿੱਚ ਛੱਡਿਆ ਜਾਵੇਗਾ।ਇਸ ਮੌਕੇ ਜੰਗਲੀ ਜੀਵ ਵਿਭਾਗ ਦੇ ਬਲਾਕ ਅਫਸਰ ਬੀਬੀ ਨਵਜੋਤ ਕੌਰ ਅਤੇ ਉਨਾਂ ਦੀ ਸਮੁੱਚੀ ਟੀਮ ਵੱਲੋਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ।