ਮਾਲੇਰਕੋਟਲਾ ਵਿਖੇ ਇਸਲਾਮੀਆ ਗਰਲਜ਼ ਕਾਲਜ, ਐਥਲੇਟਿਕ ਮੀਟ ਕਰਵਾਈ
ਪੜ੍ਹਾਈ ਦੇ ਦੌਰਾਨ ਖੇਡਾਂ ਦਾ ਮੁੱਖ ਮੰਤਵ ਦਿਮਾਗੀ ਵਿਕਾਸ ਦੇ ਨਾਲ ਨਾਲ ਸਰੀਰਕ ਵਿਕਾਸ ਕਰਨਾ-- ਡਾ.ਜਮੀਲ-ਉਰ-ਰਹਿਮਾਨ
ਵਿਦਿਆਰਥੀ ਜੀਵਨ ਵਿੱਚ ਸਾਨੂੰ ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਜ਼ਰੂਰ ਬਣਾਉਣਾ ਚਾਹੀਦਾ ਹੈ-ਸ਼ੌਕਤ ਅਹਿਮਦ ਪਾਰੇ
ਜਿਸ ਤਰ੍ਹਾਂ ਪੜ੍ਹਾਈ ਜਰੂਰੀ ਹੈ ਉਸੇ ਤਰ੍ਹਾਂ ਸਰੀਰਕ ਵਿਕਾਸ ਲਈ ਖੇਡਾਂ ਵੀ ਜਰੂਰੀ ਹਨ -ਲਤੀਫ ਅਹਿਮਦ ਥਿੰਦ
ਸਾਨੀਆ ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਬਣੀ ਬੈਸਟ ਐਥਲੀਟ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 24 ਫਰਵਰੀ 2025,ਪੰਜਾਬ ਵਕਫ਼ ਬੋਰਡ ਦੇ ਪ੍ਰੰਬਧਾ ਅਧੀਨ ਚੱਲ ਰਹੇ ਇਸਲਾਮੀਆ ਗਰਲਜ਼ ਕਾਲਜ ਵਿੱਚ ਪ੍ਰਿੰਸੀਪਲ ਡਾ.ਰੀਹਲਾ ਦੀ ਅਗਵਾਈ ਹੇਠ ਨੌਵੀਂ ਸਲਾਨਾ ਐਥਲੇਟਿਕ ਮੀਟ ਮਿਤੀ 22-03-2025 ਨੂੰ ਕਰਵਾਈ ਗਈ। ਜਿਸ ਦੀ ਸ਼ੁਰੂਆਤ ਲਤੀਫ਼ ਅਹਿਮਦ ਥਿੰਦ ਸੀ.ਈ.ਓ ਪੰਜਾਬ ਵਕਫ਼ ਬੋਰਡ ਦੁਆਰਾ ਝੰਡਾ ਲਹਿਰਾ ਕੇ ਕੀਤੀ ਗਈ। ਇਸ ਮੌਕੇ ਕਾਲਜ ਵਿਦਿਆਰਥਣਾਂ ਵੱਲੋਂ ਮਾਰਚ ਪਾਸਟ ਕੀਤਾ ਗਿਆ। ਇਸ ਨੂੰ ਮੁੱਖ ਮਹਿਮਾਨ ਵੱਲੋਂ ਸਲਾਮੀ ਲਈ ਗਈ ਕਾਲਜ ਦੀਆਂ ਵਿਦਿਆਰਥੀਆਣਾਂ ਨੂੰ ਚਾਰ ਹਾਊਸ ਵਿੱਚ ਵੰਡਿਆ ਗਿਆ। 1.ਹਜ਼ਰਤ ਜੈਨਬ ਹਾਊਸ 2. ਹਜ਼ਰਤ ਰੁੱਕਈਆ ਹਾਉਸ 3. ਹਜ਼ਰਤ ਉਮੈ ਕਲਸੂਮ ਹਾਉਸ 4. ਹਜ਼ਰਤ ਫ਼ਾਤਿਮਾ ਹਾਊਸ ਦੀਆ ਵਿਦਿਆਰਥਣਾਂ ਨੇ ਬੜੇ ਉਤਸਾਹ ਨਾਲ ਇਸ ਮੀਟ ਵਿੱਚ ਭਾਗ ਲਿਆ। ਮੀਟ ਵਿੱਚ ਐਥਲੇਟਿਕ ਦੇ ਸਾਰੇ ਇਵੈਂਟਸ ਜਿਵੇਂ 100 ਮੀਟਰ, 200 ਮੀਟਰ, 400 ਮੀਟਰ ਦੋੜ, 4*100 ਮੀਟਰ ਰੀਲੇਅ, ਲੰਬੀ ਛਾਲ, ਡਿਸਕਸ਼ ਥਰੋਅ, ਸ਼ਾਟ ਪੁੱਟ ਆਦਿ ਇਸ ਮੀਟ ਵਿੱਚ ਪਹਿਲਾ ਸਥਾਨ ਉਮੈ ਕਲਸੂਮ, ਦੁਸਾਰ ਸਥਾਨ ਹਜ਼ਰਾ ਫ਼ਾਤਿਮਾ ਅਤੇ ਤੀਸਰਾ ਸਥਾਨ ਹਜ਼ਰਤ ਜ਼ੈਨਬ ਹਾਉਸ ਨੇ ਪ੍ਰਾਪਤ ਕੀਤਾ ।
ਇਸ ਅਥਲੈਟ ਮੀਟ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾ.ਜਮੀਲ-ਉਰ-ਰਹਿਮਾਨ (ਐਮ.ਆਲ.ਏ) ਮਾਲੇਰਕੋਟਲਾ, ਵਿਸ਼ੇਸ ਮਹਿਮਾਨ ਜਨਾਬ ਸ਼ੋਕਤ ਅਹਿਮਦ ਪਰੇ ( ਆਈ.ਏ.ਐਸ) ਐਡਮਿਨਿਸਟਰੇਟਰ ਪੰਜਾਬ ਵਕਫ਼ ਬੋਰਡ, ਜਨਾਬ ਲਤੀਫ਼ ਅਹਿਮਦ ਥਿੰਦ ( ਪੀ.ਸੀ.ਐਸ) ਸੀ.ਈ.ਓ ਪੰਜਾਬ ਵਕਫ਼ ਬੋਰਡ ਅਤੇ ਕਾਲਜ ਪ੍ਰਿੰਸੀਪਲ ਡਾ. ਰਾਹਿਲਾ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਵੰਡੇ । ਇਸ ਮੌਕੇ ਮੁੱਖ ਮਹਿਮਾਨ ਡਾ.ਜਮੀਲ-ਉਰ-ਰਹਿਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਦਾ ਮੁੱਖ ਮੰਤਵ ਦਿਮਾਗੀ ਵਿਕਾਸ ਦੇ ਨਾਲ ਨਾਲ ਸਰੀਰਕ ਵਿਕਾਸ ਕਰਨਾ ਵੀ ਹੈ ਜਿਸ ਨਾਲ ਸਾਡਾ ਸ਼ਰੀਰ ਤੰਦਰੁਸਤ ਅਤੇ ਬਿਮਾਰੀ ਮੁਕਤ ਰਹਿੰਦਾ ਹੈ। ਜਨਾਬ ਸ਼ੌਕ ਤੇ ਅਹਿਮਦ ਪਰੇ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਸਾਨੂੰ ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਜ਼ਰੂਰ ਬਣਾਉਣਾ ਚਾਹੀਦਾ ਹੈ। ਜਨਾਬ ਲਤੀਫ ਅਹਿਮਦ ਥਿੰਦ ਨੇ ਕਿਹਾ ਕਿ ਸਰੀਰ ਦੇ ਬੌਧਿਕ ਵਿਕਾਸ ਲਈ ਜਿਸ ਤਰ੍ਹਾਂ ਪੜ੍ਹਾਈ ਜਰੂਰੀ ਹੈ ਉਸੇ ਤਰ੍ਹਾਂ ਸਰੀਰਕ ਵਿਕਾਸ ਲਈ ਖੇਡਾਂ ਵੀ ਜਰੂਰੀ ਹਨ । ਇਸ ਮੀਟ 'ਚ ਕਾਲਜ ਦਾ ਬੈਸਟ ਅਥਲੀਟ ਹੋਣ ਦਾ ਮਾਣ ਸਾਨੀਆ ਬੀ.ਏ. ਭਾਗ ਤੀਜਾ ਨੇ ਪ੍ਰਾਪਤ ਕੀਤਾ। ਐਥਲੇਟਿਕ ਮੀਟ ਦੀ ਕਾਰਵਾਈ ਦਾ ਸਾਰਾ ਕੰਮ ਸਪੋਰਟਸ ਇੰਚਾਰਜ ਪ੍ਰੋ.ਨਸੀਮ ਦੁਆਰਾ ਕੀਤਾ ਗਿਆ। ਇਸ ਮੀਟ ਵਿੱਚ ਸਮੂਹ ਸ਼ਟਾਫ਼ ਦਾ ਪੂਰਾ ਯੋਗਦਾਨ ਸੀ।