ਭਾਰਤ ਵਿਕਾਸ ਪ੍ਰੀਸ਼ਦ ਸ਼ਹਿਰੀ ਸ਼ਾਖਾ ਨੇ ਮਜ਼ਦੂਰ ਦਿਵਸ ਮਨਾਇਆ
ਰੋਹਿਤ ਗੁਪਤਾ
ਗੁਰਦਾਸਪੁਰ 1 ਅਪ੍ਰੈਲ ਭਾਰਤ ਵਿਕਾਸ ਪ੍ਰੀਸ਼ਦ ਸ਼ਹਿਰ ਸ਼ਾਖਾ ਗੁਰਦਾਸਪੁਰ ਨੇ ਲੇਬਰ ਸ਼ੈੱਡ, ਲਾਇਬ੍ਰੇਰੀ ਰੋਡ, ਗੁਰਦਾਸਪੁਰ ਵਿਖੇ ਵਿਸ਼ਵ ਮਜ਼ਦੂਰ ਦਿਵਸ ਮਨਾਇਆ। ਪ੍ਰੋਗਰਾਮ ਵਿੱਚ, ਸ਼ਾਖਾ ਨੇ ਮਜ਼ਦੂਰ ਭਰਾਵਾਂ ਨੂੰ ਪੁਰਾਣੇ ਪਹਿਨਣਯੋਗ ਕੱਪੜੇ ਵੰਡੇ ਅਤੇ ਪੀਣ ਲਈ ਮਿੱਠੀ ਲੱਸੀ ਵੀ ਦਿੱਤੀ।
ਸ਼ਾਖਾ ਨੇ ਨਵੇਂ ਮੈਂਬਰ ਸੰਜੀਵ ਤਿਆਗੀ, ਐਡਵੋਕੇਟ, ਜੋ ਕਿ ਸ਼ਾਖਾ ਵਿੱਚ ਸ਼ਾਮਲ ਹੋਏ, ਦਾ ਸਿਰੋਪਾ ਪਾ ਕੇ ਸਵਾਗਤ ਕੀਤਾ ਗਿਆ।ਅੱਜ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਰਾਜੇਸ਼ ਸਲਹੋਤਰਾ ਤੋਂ ਇਲਾਵਾ ਖੇਤਰੀ ਕੋਆਰਡੀਨੇਟਰ ਸ਼ਿਵ ਗੌਤਮ, ਸਰਪ੍ਰਸਤ ਰੋਮੇਸ਼ ਸ਼ਰਮਾ, ਸਕੱਤਰ ਸ਼ੈਲੇਂਦਰ ਭਾਸਕਰ, ਪ੍ਰੋਜੈਕਟ ਇੰਚਾਰਜ ਰਮੇਸ਼ ਸਲਹੋਤਰਾ, ਕੱਪੜਾ ਬੈਂਕ ਦੇ ਮੁਖੀ ਵਿਜੇ ਬਾਂਸਲ, ਬੀ.ਬੀ.ਗੁਪਤਾ, ਐਸ.ਪੀ.ਸਿੰਘ, ਖਜ਼ਾਨਚੀ ਮਨੋਹਰ ਲਾਲ, ਲਲਿਤ ਮਲਹੋਤਰਾ, ਸ਼ਸ਼ੀਕਾਂਤ ਕੁਮਾਰ ਮਹਾਜਨ, ਅਮਰੇਸ਼ ਕੁਮਾਰ ਮਹਾਜਨ, ਸ਼ਸ਼ੀਕਾਂਤ ਕੁਮਾਰ ਮਹਾਜਨ, ਰਾਮੇਸ਼ ਕੁਮਾਰ ਮਹਾਜਨ, ਡਾ. ਸੰਜੀਵ ਕੁਮਾਰ, ਅਮਰਜੀਤ ਸਿੰਘ, ਨੀਰਜ ਮਹਾਜਨ, ਰਾਕੇਸ਼ ਸ਼ਰਮਾ, ਸੰਜੀਵ ਤਿਆਗੀ ਆਦਿ ਹਾਜ਼ਰ ਸਨ।