ਬਟਾਲਾ: ਲੁੱਟਖੋਹ ਦੇ ਸ਼ਿਕਾਰ ਵਪਾਰੀ ਨੇ ਕੀਤਾ ਹੰਗਾਮਾ, ਪੁਲਿਸ ਦੀ ਗੱਡੀ ਅੱਗੇ ਪੈ ਗਿਆ ਲੰਮਾ
ਪੁਲਿਸ ਵੱਲੋਂ ਜਾਂਚ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ 1 ਮਈ 2025- ਬਟਾਲਾ ਸ਼ਹਿਰ ਦੇ ਵਪਾਰੀ ਦਿਨੇਸ਼ ਖੋਸਲਾ ਕਾਹਨੂੰਵਾਨ ਰੋਡ ਤੇ ਸਪਲਾਈ ਦੇਣ ਵਾਸਤੇ ਗਿਆ ਸੀ ਜਿੱਥੇ ਕੁਝ ਮੋਟਰਸਾਈਕਲ ਸਵਾਰ ਲੋਕਾਂ ਵੱਲੋਂ ਕੁੱਟਮਾਰ ਕੀਤੀ ਅਤੇ ਲੁੱਟ ਖੋਹ ਕੀਤੀ ਗਈ ।ਇਹ ਆਰੋਪ ਦਿਨੇਸ਼ ਖੋਸਲਾ ਵਲੋ ਲਗਾਏ ਜਾ ਰਹੇ ਹਨ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਦੁਕਾਨਾਂ ਤੇ ਸਮਾਨ ਸਪਲਾਈ ਕਰਕੇ ਕਲੈਕਸ਼ਨ ਕਰ ਰਹੇ ਸਨ ਕੁਝ ਲੋਕਾਂ ਨੇ ਕੁੱਟ ਮਾਰ ਕੀਤੀ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਅਤੇ ਉਹਨਾਂ ਕਿਹਾ ਕਿ ਉਹ ਉਹਨਾਂ ਦੇ ਕੁਝ ਜਾਣਕਾਰ ਹੀ ਕਾਰੋਬਾਰੀ ਹਨ ਜਿਹਨਾਂ ਨਾਲ ਉਹਨਾਂ ਦਾ ਕੁਝ ਲੈਣ ਦੇਣ ਵੀ ਹੈ।
ਉੱਥੇ ਹੀ ਪੀੜਤ ਦਿਨੇਸ਼ ਖੋਸਲਾ ਨੇ ਆਰੋਪ ਲਗਾਇਆ ਕਿ ਪੁਲਿਸ ਕਰੀਬ ਤਿੰਨ ਘੰਟੇ ਬਾਅਦ ਉਹਨਾਂ ਦੇ ਬਿਆਨ ਲੈਣ ਵਾਸਤੇ ਆਈ ਇਸ ਗੱਲ ਤੋਂ ਭੜਕੇ ਦਿਨੇਸ਼ ਖੋਸਲਾ ਨੇ ਐਸਐਚਓ ਸਿਵਲ ਲਾਈਨ ਗੁਰਦੇਵ ਸਿੰਘ ਨਾਲ ਹਾਈਵੋਲਟੇਜ ਡਰਾਮਾ ਕੀਤਾ ਗਿਆ ਅਤੇ ਗੱਡੀ ਲੰਮੇ ਪੈ ਕੇ ਗਏ ਅਤੇ ਕਦੇ ਪੁਲਿਸ ਨਾਲ ਹੀ ਉਲਝ ਗਏ ਜਦੋਂ ਇਸ ਸਬੰਧ ਵਿੱਚ ਐਸਐਚ ਓ ਗੁਰਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਦਰਖਾਸਤ ਆ ਗਈ ਹੈ ਪੁਲਿਸ ਛਾਣਬੀਣ ਤੋਂ ਬਾਅਦ ਮਾਮਲਾ ਦਰਜ ਕਰ ਲਵੇਗੀ।