ਫਰੀਦਕੋਟ ਪੁਲਿਸ ਨੇ ਬੰਬੀਹਾ ਗੈਗ ਦੇ ਗੈਗਸਟਰ ਸਿੰਮਾ ਬਹਿਬਲ ਦੇ 02 ਗੁਰਗਿਆ ਨੂੰ ਮੁਠਭੇੜ ਉਪਰੰਤ ਕੀਤਾ ਕਾਬੂ
02 ਅਸਲੇ, 06 ਰੌਦ ਅਤੇ ਇੱਕ ਗੱਡੀ ਕੀਤੀ ਬਰਾਮਦ : ਐਸਐਸਪੀ ਮੈਡਮ ਪ੍ਰਗਿਆ ਜੈਨ
ਮਨਜੀਤ ਸਿੰਘ ਢੱਲਾ
ਜੈਤੋ ,08 ਜਨਵਰੀ ()-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਮੁਹਿੰਮ ਦੀ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਲਗਾਤਾਰ ਅਪਰਾਧਿਕ ਅਨਸਰਾ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਫਰੀਦਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਬੰਬੀਹਾ ਗੈਗ ਦੇ ਏ ਕੈਟਾਗਿਰੀ ਗੈਗਸਟਰ ਹਰਸਿਮਰਨਜੀਤ ਉਰਫ ਸਿੰਮਾ ਦੇ 02 ਸਾਥੀਆਂ ਨੂੰ ਫਰੀਦਕੋਟ ਦੇ ਬੀੜ ਸਿੱਖਾ ਵਾਲਾ ਨਜਦੀਕ ਮੁਠਭੇੜ ਤੋ ਬਾਅਦ ਕਾਬੂ ਕੀਤਾ ਗਿਆ। ਇਹ ਜਾਣਕਾਰੀ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦਿੱਤੀ। ਉਹਨਾਂ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਗਸਟਰ ਹਰਸਿਮਰਨਜੀਤ ਉਰਫ ਸਿੰਮਾ ਜਿਸ ਉੱਪਰ ਕਤਲ, ਨਸ਼ੇ, ਚੋਰੀ, ਲੁੱਟ ਖੋਹ ਅਤੇ ਅਸਲੇ ਐਕਟ ਤਹਿਤ ਕਰੀਬ 26 ਮੁਕੱਦਮੇ ਦਰਜ ਰਜਿਸਟਰ ਹਨ, ਉਸਦੇ ਸਾਥੀ ਫਰੀਦਕੋਟ ਦੇ ਏਰੀਆਂ ਵਿੱਚ ਘੁੰਮ ਰਹੇ ਹਨ। ਜਿਸ ਤੇ ਸੀ.ਆਈ.ਏ ਜੈਤੋ ਅਤੇ ਥਾਣਾ ਜੈਤੋ ਦੀਆਂ ਟੀਮਾਂ ਵੱਲੋਂ ਬੀੜ ਸਿੱਖਾ ਵਾਲਾ ਨਜਦੀਕ ਨਾਕਾ ਲਗਾਇਆ ਹੋਇਆ ਸੀ,ਉਸ ਸਮੇ ਇਹ ਦੋਸ਼ੀ ਫੋਰਚਿਊਨਰ ਗੱਡੀ ਉੱਪਰ ਆਉਦੇ ਦਿਖਾਈ ਦਿੱਤੇ ਜਿਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਨੇ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਸਰਕਾਰੀ ਗੱਡੀ ਉੱਪਰ ਵੀ 03 ਫਾਇਰ ਲੱਗੇ ਅਤੇ ਮੌਕੇ ਤੋ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਆਤਮਰੱਖਿਆ ਵਿੱਚ ਕਾਰਵਾਈ ਕਰਦਿਆ ਜਵਾਬੀ ਫਾਇਰਿੰਗ ਕੀਤੀ। ਜਿਸ ਵਿੱਚ ਇਹ 02 ਮੁਲਜਮ ਜਖਮੀ ਹੋ ਗਏ।
ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਸੁਖਜੀਤ ਸਿੰਘ ਉਰਫ ਸੁੱਖ ਪਿੰਡ ਰੋਮਾਣਾ ਉਰਫ ਕਾਲਾ ਪੁੱਤਰ ਬਲਜੀਤ ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ ਤਹਿਸੀਲ ਜੈਤੋ ਜਿਲਾ ਫਰੀਦਕੋਟ ਅਤੇ ਹਰਮਨਦੀਪ ਸਿੰਘ ਉਰਫ ਰੂਸ਼ਾ ਪੁੱਤਰ ਜੋਰਾ ਸਿੰਘ ਵਾਸੀ ਬਹਿਬਲ ਕਲਾ ਵਜੋ ਹੋਈ ਹੈ। ਪੁਲਿਸ ਟੀਮਾਂ ਨੇ ਇਹਨਾਂ ਤੋ ਇੱਕ ਪਿਸਟਲ .315 ਬੋਰ ਅਤੇ ਇੱਕ ਪਿਸਟਲ .32 ਬੋਰ ਅਤੇ 06 ਕਾਰਤੂਸ ਬਰਾਮਦ ਕੀਤੇ ਹਨ, ਇਸ ਦੇ ਨਾਲ ਹੀ ਉਹਨਾਂ ਦੀ ਫੋਰਚਿਊਨਰ ਗੱਡੀ ਵੀ ਜਬਤ ਕੀਤੀ ਗਈ ਹੈ, ਜਿਸ ਉੱਤੇ ਉਹ ਸਵਾਰ ਹੋ ਕੇ ਆ ਰਹੇ ਸਨ। ਪੁਲਿਸ ਅਨੁਸਾਰ ਦੱਸਿਆ ਕਿ ਇਹ ਦੋਸ਼ੀ ਮੁਕੱਦਮਾ ਨੰਬਰ 79 ਮਿਤੀ 28.09.2024 ਅ/ਧ 312/111/223,55 ਬੀ.ਐਨ.ਐਸ 25(6)(7)27/54/59 ਅਸਲਾ ਐਕਟ ਥਾਣਾ ਬਾਜਾਖਾਨਾ ਵਿੱਚ ਲੋੜੀਦੇ ਸਨ। ਇਹਨਾਂ ਦੋਸ਼ੀਆਂ ਦੇ ਖਿਲਾਫ ਪਹਿਲਾ ਵੀ ਹੇਠ ਲਿਖੇ ਮੁਕੱਦਮੇ ਦਰਜ ਰਜਿਸਟਰ ਹਨ
1) ਸੁਖਜੀਤ ਸਿੰਘ ਉਰਫ ਸੁੱਖ ਰੋਮਾਣਾ ਉਰਫ ਕਾਲਾ ਪੁੱਤਰ ਬਲਜੀਤ ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ (1) ਮੁਕੱਦਮਾ ਨੰਬਰ 213/23 ਅ/ਧ ਐਨ.ਡੀ.ਪੀ.ਐਸ ਐਕਟ ਥਾਣਾ ਬੰਟਰ, ਹਿਮਾਚਲ ਪ੍ਰਦੇਸ਼ (2) ਮੁਕੱਦਮਾ ਨੰਬਰ 79 ਮਿਤੀ 28.09.2024 ਅ/ਧ 312/111/228/55/311 ਬੀ.ਐਨ.ਐਸ 25(6)(7)27/54/59 ਅਸਲਾ ਐਕਟ ਥਾਣਾ ਬਾਜਾਖਾਨਾ
2)ਹਰਮਨਦੀਪ ਸਿੰਘ ਉਰਫ ਰੂਸ਼ਾ ਪੁੱਤਰ ਜੋਰਾ ਸਿੰਘ ਵਾਸੀ ਬਹਿਬਲ ਕਲਾ(1) ਮੁਕੱਦਮਾ ਨੰਬਰ 79 ਮਿਤੀ 28.09.2024 ਅ/ਧ 312/111/228/55/311 ਬੀ.ਐਨ.ਐਸ 25(6)(7)27/54/59 ਅਸਲਾ ਐਕਟ ਥਾਣਾ ਬਾਜਾਖਾਨਾ
ਪੰਜਾਬ ਪੁਲਿਸ ਸੰਗਠਿਤ ਅਪਰਾਧ ਨੂੰ ਖਤਮ ਕਰਨ ਅਤੇ ਰਾਜ ਭਰ ਵਿੱਚ ਸ਼ਾਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਪੁਲਿਸ ਪ੍ਰਸ਼ਾਸਨ ਵਚਨਬੱਧ ਹੈ।