ਪੀ.ਏ.ਯੂ. ਨੇ ਖੇਤੀ ਦੀਆਂ ਨਵੀਆਂ ਤਕਨੀਕਾਂ ਬਾਰੇ ਸਿਖਲਾਈ ਕੋਰਸ ਕਰਵਾਇਆ
ਲੁਧਿਆਣਾ 24 ਫਰਵਰੀ, 2025
ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਰਾਉਂਡ ਗਲਾਸ ਫਾਉਂਨਡੇਸ਼ਨ ਦੇ ਸਹਿਯੋਗ ਨਾਲ ‘ਰੀਜਨਰੇਟਵ ਐਗਰੀਕਲਚਰ’ ਵਿਸ਼ੇ ਉਪਰ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ|
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਇਸ ਕੋਰਸ ਵਿੱਚ 25 ਸਿਖਿਆਰਥੀਆਂ ਨੇ ਭਾਗ ਲਿਆ| ਇਸ ਕੋਰਸ ਦੇ ਸਮਾਪਤੀ ਸਮਾਰੋਹ ਵਿੱਚ ਸ. ਕਾਹਨ ਸਿੰਘ ਪੰਨੂੰ, ਵਿਸ਼ੇਸ ਤੌਰ ਤੇ ਸ਼ਾਮਲ ਹੋਏ | ਉਹਨਾਂ ਨੇ ਸਿਖਿਆਰਥੀਆਂ ਨੂੰ ਇਸ ਕੋਰਸ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ | ਕੋਰਸ ਦੇ ਕੋਆਰਡੀਨੇਟਰ ਡਾ. ਲਵਲੀਸ਼ ਗਰਗ ਨੇ ਦੱਸਿਆ ਇਸ ਸਿਖਲਾਈ ਕੋਰਸ ਵਿੱਚ ਜੈਵਿਕ ਖੇਤੀ, ਬਾਇਉ ਫਰਟੀਲਾਈਜਰ, ਮਿੱਟੀ ਦੀ ਸੰਭਾਲ, ਕੁਦਰਤੀ ਸਰੋਤਾਂ ਦੀ ਸੰਭਾਲ, ਸ਼ਬਜੀਆਂ ਦੀ ਕਾਸ਼ਤ , ਬਾਇਉ ਐਨਜਾਈਮ, ਗੰਨੇ ਦੀ ਕਾਸ਼ਤ ਆਦਿ ਵਿਸ਼ਿਆਂ ਉੱਪਰ ਡਾ. ਵਿਜੈਂਦਰ ਕਾਲੜਾ. ਡਾ.ਸੋਹਣ ਸਿੰਘ ਵਾਲੀਆ, ਡਾ. ਗੁਲਾਬ ਪੰਡੋਵ, ਡਾ.ਅਮਿਤ ਸਾਲਾਰੀਆ. ਡਾ.ਰਮਨਦੀਪ ਸਿੰਘ, ਡਾ.ਸੁਭਾਸ ਸਿੰਘ, ਡਾ. ਅਜੈ ਕੁਮਾਰ ਚੋਧਰੀ, ਡਾ.ਰਾਜ ਸੇਤੀਆ, ਡਾ.ਜਗਮੋਹਨ ਕੌਰ, ਡਾ.ਜਗਰੂਪ ਕੌਰ ਡਾ.ਵਿਨੈ ਕੁਮਾਰ ਸਿੰਧੂ, ਡਾ.ਜਸਵੀਰ ਸਿੰਘ, ਡਾ.ਮਹੇਸ਼ ਕੁਮਾਰ ਨਾਰੰਗ, ਡਾ.ਕੁਲਵੀਰ ਸਿੰਘ, ਡਾ.ਗੁਰਤੇਗ ਸਿੰਘ, ਡਾ.ਜੀ.ਐੱਸ ਢੇਰੀ. ਡਾ.ਜੀ.ਪੀ. ਐੱਸ.ਢਿੱਲੋਂ, ਡਾ.ਨੀਲੇਸ਼ ਬੀਵਾਲਕਰ, ਡਾ.ਗੋਬਿੰਦਰ ਸਿੰਘ, ਡਾ.ਇਕਬਾਲ ਸਿੰਘ, ਡਾ. ਉਰਮਿਲਾ ਗੁਪਤਾ, ਡਾ.ਰਜਿੰਦਰ ਕੁਮਾਰ ਅਤੇ ਡਾ.ਪਵਨ ਮਲਹੋਤਰਾ ਨੇ ਜਾਣਕਾਰੀ ਦਿੱਤੀ |
ਕੋਰਸ ਦੇ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਆਏ ਹੋਏ ਮਹਿਮਾਨਾਂ, ਯੂਨੀਵਰਸਿਟੀ ਦੇ ਮਾਹਿਰਾਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਰਾਉਂਡ ਗਲਾਸ ਫਾਉਂਨਡੇਸ਼ਨ ਤੋਂ ਸ.ਰਵਨੀਤ ਸਿੰਘ, ਸ. . ਰੁਪਿੰਦਰ ਸਿੰਘ, ਮੈਡਮ ਕੁਲਦੀਪ ਕੌਰ ਅਤੇ ਮੈਡਮ ਕੰਵਲਜੀਤ ਕੌਰ ਵੀ ਹਾਜਰ ਸਨ |