ਕੁਝ ਲੋਕਾਂ ਪੈਸਿਆਂ ਖਾਤਰ ਵੇਚ ਰਹੇ ਨੇ ਮੌਤ, ਬੰਦ ਹੋਵੇ ਚਾਈਨਾ ਡੋਰ - ਸੰਦੀਪ ਲੂੰਬਾ
ਚਾਇਨਾ ਡੋਰ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣ ਦੀ ਲੋੜ
ਮਨਜੀਤ ਸਿੰਘ ਢੱਲਾ
ਜੈਤੋ, 08 ਜਨਵਰੀ )- ਜੈਤੋ ਦੇ ਸਮਾਜ ਸੇਵੀ ਸੰਦੀਪ ਲੂੰਬਾ ਜੈਤੋ ਅਤੇ ਉਹਨਾਂ ਦੀ ਸੰਸਥਾ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਦਿੱਤੀ ਸਖਤ ਚਿਤਾਵਨੀ ਸਾਡੇ ਅਦਾਰੇ ਨਾਲ ਇਸ ਮੌਤ ਦੇ ਖੇਡ ਦੀ ਜਾਣਕਾਰੀ ਸੰਦੀਪ ਲੂੰਬਾ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਪਿਛਲੇ ਕਈ ਸਾਲਾਂ ਤੋਂ ਚਾਈਨਾ ਡੋਰ ਦਾ ਗੋਰਖ ਧੰਦਾ ਜੋਰਾ ਤੇ ਹੈ ਪ੍ਰਸ਼ਾਸਨ ਸਮੇਂ ਸਮੇਂ ਸਿਰ ਟੀਮਾਂ ਬਣਾ ਕੇ ਕਾਰਵਾਈ ਵੀ ਕਰਦਾ ਹੈ ਪਰ ਇਹ ਲੋਕ ਜਾਂ ਤਾਂ ਸ਼ਹਿਰ ਦਾ ਕੋਈ ਵੱਡਾ ਲੀਡਰ ਜਾਂ ਹੋਰ ਤਰੀਕੇ ਨਾਲ ਪੁਲਿਸ ਦੇ ਸ਼ਿਕੰਜੇ ਚੋਂ ਨਿਕਲ ਜਾਂਦੇ ਹਨ ਅਤੇ ਕਈ ਜਮਾਨਤਾਂ ਤੇ ਬਾਹਰ ਆ ਕੇ ਫਿਰ ਇਹ ਗੋਰਖ ਧੰਦਾ ਸ਼ੁਰੂ ਕਰ ਦਿੰਦੇ ਹਨ ਇਸ ਦਾ ਪੱਕੇ ਤੌਰ ਤੇ ਇੰਤਜ਼ਾਮ ਹੋਣਾ ਚਾਹੀਦਾ ਹੈ ਚਾਈਨਾ ਡੋਰ ਜਾਨਵਰਾਂ ਪੰਛੀਆਂ ਦੇ ਨਾਂ ਨਾਲ ਮਨੁੱਖਤਾ ਦੀ ਵੀ ਬਹੁਤ ਵੱਡੀ ਦੁਸ਼ਮਣ ਹੈ ਹੁਣ ਤੱਕ ਸੈਂਕੜੇ ਮੌਤਾਂ ਦੇ ਨਤੀਜੇ ਚਾਈਨਾ ਡੋਰ ਨਾਲ ਸਾਹਮਣੇ ਆਏ ਹਨ ਬਹੁਤ ਸਾਰੇ ਪੰਛੀ ਆਸਮਾਨ ਵਿੱਚ ਆਪਣੀ ਉਡਾਨ ਭਰਦੇ ਹਨ ਪਰ ਚਾਈਨਾ ਡੋਰ ਤੋਂ ਹਾਰ ਜਾਂਦੇ ਹਨ।
ਨ੍ਹਾਂ ਕਿਹਾ ਕਿ ਚਾਇਨਾ ਡੋਰ ਦੀ ਲਪੇਟੇ ਵਿੱਚ ਆ ਕੇ ਮਰ ਜਾਂਦੇ ਹਨ। ਪਰ ਇਹ ਚਾਈਨਾ ਡੋਰ ਵੇਚਣ ਵਾਲੇ ਮੌਤ ਦੇ ਸੌਦਾਗਰ ਆਪਣਾ ਧੰਦਾ ਬੰਦ ਕਰਨ ਲੱਗੇ ਪਤਾ ਨਹੀਂ ਕਿਉਂ ਸ਼ਰਮ ਮੰਨ ਰਹੇ ਨੇ ਤਕਰੀਬਨ ਇੱਕ ਦੋ ਦਹਾਕੇ ਪਹਿਲਾਂ ਵੀ ਲੋਕ ਬਸੰਤ ਪੰਚਮੀ ਦਾ ਤਿਉਹਾਰ ਮਨਾਉਂਦੇ ਸਨ ਅਤੇ ਪਤੰਗਬਾਜ਼ੀ ਕਰਦੇ ਸਨ ਪਰ ਉਦੋਂ ਚਾਈਨਾ ਡੋਰ ਦਾ ਇਸਤੇਮਾਲ ਨਹੀਂ ਹੁੰਦਾ ਸੀ ਕਿ ਉਦੋਂ ਤੇ ਉਹ ਹਾਰ ਨਹੀਂ ਬਣਾਏ ਜਾਂਦੇ ਸੀ ਹਾਲਾਂਕਿ ਪੰਜਾਬ ਪ੍ਰਦੂਸ਼ਣ ਬੋਰ ਕਮੇਟੀ ਨੇ ਹੁਣ ਮੋਟਾ ਜੁਰਮਾਨਾ ਅਤੇ ਵੱਡੀ ਸਜ਼ਾ ਦਾ ਪ੍ਰਾਵਧਾਨ ਵੀ ਪੇਸ਼ ਕੀਤਾ ਹੈ ਅਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਪਰ ਇਸ ਨਿਰਦੇਸ਼ਾਂ ਨੂੰ ਛਿੱਕੇ ਟੰਗਦਿਆਂ ਇਹ ਦੁਕਾਨਦਾਰ ਚਾਈਨਾ ਡੋਰ ਵੇਚਣੀ ਬੰਦ ਨਹੀਂ ਕਰ ਰਹੇ ਪਿਛਲੇ ਸਾਲ ਵੀ ਜੈਤੋ ਦੇ ਕੁਝ ਦੁਕਾਨਦਾਰ ਪੁਲਿਸ ਦੇ ਅੜਿੱਕੇ ਚੜੇ ਸਨ ਪਰ ਇਹ ਜਾਂ ਤਾਂ ਪੋਲੀਟੀਕਲ ਪ੍ਰਭਾਵ ਦੇ ਜਰੀਏ ਤੇ ਜਾਂ ਜਮਾਨਤਾਂ ਕਰਾ ਕੇ ਫਿਰ ਬਾਹਰ ਆ ਕੇ ਚਾਈਨਾ ਔਰ ਵੇਚਣ ਤੋਂ ਗਰੇਜ਼ ਨਹੀਂ ਕਰ ਰਹੇ। ਲੂੰਬਾ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਜਲਦ ਤੋਂ ਜਲਦ ਇਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇ ਜੋ ਜੈਤੋ ਸ਼ਹਿਰ ਵਿਚ ਦੁਕਾਨਾਂ ਵਾਲੇ ਚਾਇਨਾ ਡੋਰ ਬੱਚਿਆਂ ਨੂੰ ਵੇਚ ਰਹੇ ਹਨ। ਉਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਕਿ ਆਪਣੇ ਬੱਚਿਆਂ ਨੂੰ ਗਲੀ ਮੁਹੱਲਿਆਂ ਵਿੱਚ ਚਾਈਨਾ ਡੋਰ ਵਰਤਣ ਤੋਂ ਪਰਹੇਜ਼ ਕਰਵਾਓ ਅਤੇ ਇਹਨਾਂ ਮੌਤ ਵੇਚਣ ਵਾਲੇ ਸੌਦਾਗਰਾਂ ਦਾ ਕਿਤੇ ਵੀ ਤੁਹਾਨੂੰ ਗਲੀ ਮੁਹੱਲੇ ਬਾਜ਼ਾਰਾਂ ਵਿੱਚ ਪਤਾ ਲੱਗਦਾ ਹੈ ਤਾਂ ਜਲਦ ਤੋਂ ਜਲਦ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ ,ਤਾਂ ਕਿ ਇਹਨਾਂ ਦੁਕਾਨਦਾਰਾਂ ਨੂੰ ਚਾਇਨਾ ਡੋਰ ਨਾਲ ਰੰਗੇ ਹੱਥੀ ਫੜਿਆ ਜਾਵੇ ।