ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅੱਜ ਪਿੰਡ ਆਾਲੀ ਨੰਗਲ ਵਿਖੇ ਹੋਈ
- ਪੰਜਾਬ ਸਰਕਾਰ ਚੋਰ ਮੋਰੀਆਂ ਰਾਹੀਂ ਕਾਰਪੋਰੇਟ ਨੂੰ ਕਾਬਜ ਬਣਾਉਣ ਦੀਆਂ ਨੀਤੀਆਂ ਤੋ ਆਵੇ ਬਾਜ ਸਵਿੰਦਰ ਸਿੰਘ ਚੁਤਾਲਾ
ਰੋਹਿਤ ਗੁਪਤਾ
ਗੁਰਦਾਸਪੁਰ 9 ਜਨਵਰੀ 2025 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਅਹਿਮ ਮੀਟਿੰਗ ਪਿੰਡ ਆਾਲੀ ਨੰਗਲ ਦੀ ਫੋਕਲ ਪੁਆਇੰਟ ਮੰਡੀ ਦੇ ਵਿੱਚ ਸੂਬਾ ਆਗੂ ਸਵਿੰਦਰ ਸਿੰਘ ਚਤਾਲਾ ਦੀ ਪ੍ਰਧਾਨਗੀ ਹੇਠ ਹੋਈ। ਉਕਤ ਮੀਟਿੰਗ ਦੇ ਵਿੱਚ ਜ਼ਿਲ੍ਾ ਗੁਰਦਾਸਪੁਰ ਦੇ 15 ਜੋਨਾਂ ਦੇ ਪ੍ਰਧਾਨ ਸਕੱਤਰਾਂ ਦੇ ਖਜਾਨਚੀਆ ਨੇ ਹਿੱਸਾ ਲਿਆ। ਮੀਟਿੰਗ ਦੀ ਸ਼ੁਰੂਆਤ ਦੇ ਵਿੱਚ ਸੂਬਾ ਆਗੂ ਸੁਖਵਿੰਦਰ ਸਿੰਘ ਚੌਤਾਲਾ ਅਤੇ ਹਰਵਿੰਦਰ ਸਿੰਘ ਮਸਾਣੀਆਂ ਵੱਲੋਂ ਬੀਬੀ ਮਨਜਿੰਦਰ ਕੌਰ ਜਿਨਾਂ ਦੇ ਬੇਟੇ ਦੀ ਮੌਤ ਭਰ ਜਵਾਨੀ ਵਿੱਚ ਹੋ ਗਈ ਸੀ ਨੂੰ ਦੋ ਮਿਨਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸੁਖਵਿੰਦਰ ਸਿੰਘ ਚਤਾਲਾ ਨੇ ਕਿਹਾ ਕਿ ਸ਼ੰਭੂ ਖਨੌਰੀ ਬਾਰਡਰ ਨੂੰ ਚਲਦਿਆਂ ਜਦੋਂ ਲਗਭਗ ਇੱਕ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਕੇਂਦਰ ਸਰਕਾਰ ਲਗਾਤਾਰ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਦੇ ਉੱਤੇ ਉਤਰੀ ਹੋਈ ਹੈ।
ਅੱਜ ਸ਼ੰਭੂ ਬਾਰਡਰ ਤੇ ਰਜਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਜਿਲਾ ਤਰਨ ਤਾਰਨ ਵੱਲੋਂ ਜਹਰੀਲੀ ਵਸਤੂ ਨਿਗਲ ਕੇ ਸ਼ੰਬੂ ਬਾਰਡਰ ਤੇ ਜੋ ਆਤਮ ਹੱਤਿਆ ਕਰਨ ਦੀ ਗੱਲ ਸਾਹਮਣੇ ਆਈ ਹੈ ਉਸ ਦੇ ਸੰਬੰਧ ਦੇ ਵਿੱਚ ਸਰਦਾਰ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਉਕਤ ਮੌਤ ਦੀ ਜ਼ਿੰਮੇਵਾਰ ਨਰੋਲ ਤੌਰ ਤੇ ਕੇਂਦਰ ਸਰਕਾਰ ਹੈ ਜਿਸ ਦੇ ਅੱਤਿਆਚਾਰ ਨੂੰ ਨਾ ਝਲਦਿਆਂ ਹੋਇਆਂ ਭਾਵਨਾਤਮਕ ਹੋ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਹਨਾਂ ਨੇ ਆਲੀ ਨੰਗਲ ਪਿੰਡ ਦੇ ਵਿੱਚ ਪਰਾਲੀ ਪ੍ਰਬੰਧਨ ਦੇ ਨਾਮ ਦੇ ਹੇਠ ਲੱਗ ਰਹੇ ਪ੍ਰੋਜੈਕਟ ਤੇ ਗੱਲ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਗੌਦਰੇਜ ਕੰਪਨੀ ਦੁਆਰਾ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਸਰਕਾਰ ਜਬਰਦਸਤੀ ਲਗਾਉਣ ਜਾ ਰਹੀ ਹੈ। ਜਿਸ ਦੀ ਜਿਸ ਦਾ ਵਿਰੋਧ ਇਲਾਕੇ ਦੇ ਪਿੰਡਾਂ ਵੱਲੋਂ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਇਹ ਪ੍ਰੋਜੈਕਟ ਨਹੀਂ ਲੱਗਣ ਦਿੱਤਾ ਜਾਵੇਗਾ।
ਇਸ ਤਰ੍ਹਾਂ ਦੇ ਪ੍ਰਬੰਧ ਆਬਾਦੀ ਦੇ ਏਰੀਏ ਦੇ ਵਿੱਚ ਕਰਕੇ ਲੋਕਾਂ ਨੂੰ ਬਦਤਰ ਜ਼ਿੰਦਗੀ ਨਹੀਂ ਜਿਉਣ ਦਿੱਤੀ ਜਾਵੇਗੀ। ਸੂਬਾ ਆਗੂ ਵੱਲੋਂ 10 ਤਰੀਕ ਨੂੰ ਦੇਸ਼ ਪੱਧਰੀ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦੇ ਐਲਾਨ ਨੂੰ ਜਿਲੇ ਵਿੱਚ ਇਨ ਬਿਨ ਲਾਗੂ ਕਰਨ ਦੇ ਲਈ ਤਾਕੀਦ ਕੀਤੀ। ਇਸ ਤੋਂ ਅੱਗੇ ਚਲਦਿਆਂ 26 ਜਨਵਰੀ ਨੂੰ ਪੂਰੇ ਭਾਰਤ ਦੇ ਵਿੱਚ ਦਿੱਤੀ ਗਈ ਕਾਲ ਦੇ ਅਨੁਸਾਰ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸਾਂਝੇ ਆਦੇਸ਼ਾਂ ਦੇ ਨਾਲ ਟਰੈਕਟਰ ਮਾਰਚ ਦਾ ਵੀ ਪ੍ਰੋਗਰਾਮ ਸੰਗਤਾਂ ਦੇ ਵਿੱਚ ਰੱਖਿਆ ਗਿਆ।
ਉਕਤ ਮੀਟਿੰਗ ਦੇ ਵਿੱਚ ਜ਼ਿਲ੍ਾ ਗੁਰਦਾਸਪੁਰ ਦੇ ਵੱਖ-ਵੱਖ ਜੋਨਾਂ ਦੇ ਪ੍ਰਧਾਨਾਂ ਦੇ ਵੱਲੋਂ ਮੋਰਚੇ ਦੇ ਪ੍ਰਤੀ ਆਪਣਾ ਵੱਡਾ ਵਿਸ਼ਵਾਸ ਪ੍ਰਗਟ ਕੀਤਾ ਅਤੇ ਮੋਰਚੇ ਨੂੰ ਲਮੇਰੇ ਸਮੇਂ ਦੇ ਵਿੱਚ ਵੱਡੇ ਘੇਰੇ ਦੇ ਨਾਲ ਲੜਨ ਦੇ ਲਈ ਦ੍ਰਿੜਤਾ ਪ੍ਰਗਟਾਈ।
ਇਸ ਮੌਕੇ ਜੋਨ ਪ੍ਰਧਾਨ ਸੁਖਜਿੰਦਰ ਸਿੰਘ ਗੋਤ ਪੋਖਰ ਕੁਲਜੀਤ ਸਿੰਘ ਕਾਹਲੋ ,ਗੁਰਜੀਤ ਸਿੰਘ ਬੱਲੜਵਾਲ, ਬਲਦੇਵ ਸਿੰਘ ਪੰਡੋਰੀ, ਬੀਬੀ ਹਰਜੀਤ ਕੌਰ, ਬੀਬੀ ਸੁਖਦੇਵ ਕੌਰ ,ਬੀਬੀ ਰਮਨਪ੍ਰੀਤ ਕੌਰ ,ਡਾਕਟਰ ਹਰਦੀਪ ਸਿੰਘ, ਪਰਮਿੰਦਰ ਸਿੰਘ ਚੀਮਾ, ਸੁਖਵਿੰਦਰ ਸਿੰਘ ਅਲੜ ਪਿੰਡੀ, ਰਣਬੀਰ ਸਿੰਘ ਦੁਗਰੀ ,ਸਤਨਾਮ ਸਿੰਘ ਅੱਲੜ ਪਿੰਡੀ, ਕਰਨੈਲ ਸਿੰਘ,ਬਲਬੀਰ ਸਿੰਘ ਭੈਣੀਆ ,ਗੁਰਮੁਖ ਸਿੰਘ ਖਾਨ ਮਲਕ, ਨਿਸ਼ਾਨ ਸਿੰਘ ਮੇੜੇ ਬਾਬਾ, ਸੁਖਦੇਵ ਸਿੰਘ ਨੱਤ,, ਸੁਖਜਿੰਦਰ ਸਿੰਘ ਡੇਰੀਵਾਲ ,ਸੁਖਵੰਤ ਸਿੰਘ ਰੁੜਿਆਣਾ ਆਦਿ ਹਾਜ਼ਰ ਹੋਏ।