ਆਸਟਰੇਲੀਆ ਵਿੱਚ ਸਿੱਖਿਜ਼ਮ ਨੂੰ ਹੋਰ ਭਾਈਚਾਰਿਆਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰਣ ਦੀ ਸ਼ੁਰੂਆਤ- ਡਾ ਟਾਂਡਾ
ਸਿਡਨੀ (ਆਸਟਰੇਲੀਆ), 5 ਅਗਸਤ 2025–
ਪਹਿਲੀ ਵਾਰ "ਪੰਜਾਬੀ ਸਾਹਿਤ ਅਕਾਦਮੀ ਸਿਡਨੀ," (PSAS) ਆਸਟਰੇਲੀਆ ਨੇ ਪੰਜਾਬੀ ਸਾਹਿਤ ਬੋਲੀ ਦੇ ਪਸਾਰ ਦੇ ਨਾਲ਼ ਨਾਲ਼ ਸਿੱਖ ਧਰਮ ਦੀ ਸਿਡਨੀ ਆਸਟਰੇਲੀਆ ਵਿੱਚ ਹੋਰ ਭਾਈਚਾਰਿਆਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰਣ ਦੀ ਸ਼ੁਰੂਆਤ ਕਰ ਦਿੱਤੀ ਹੈ।
ਸਿੱਖ ਧਰਮ ਅਤੇ ਪੰਜਾਬੀ ਸਾਹਿਤ ਦਾ ਗਹਿਰਾ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਅਤੇ ਗੁਰੁਬਾਣੀ ਵਿੱਚ ਸਾਹਮਣੇ ਆਉਂਦਾ ਹੈ। ਗੁਰਮੁਖੀ ਲਿਪੀ ਦਾ ਵਿਕਾਸ ਅਤੇ ਸਥਾਪਨਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੋਇਆ ਸੀ ਜੋ ਪੰਜਾਬੀ ਸਾਹਿਤ ਦੇ ਆਧਾਰ ਦਾ ਸਰੂਪ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਮਨੁੱਖਤਾ, ਸਚਾਈ ਅਤੇ ਸਮਾਜਿਕ ਸਮਰੱਸਤਾ ਦੇ ਬੇਹਤਰੀਨ ਸੰਦੇਸ਼ ਮਿਲਦੇ ਹਨ ਜੋ ਪੰਜਾਬੀ ਸਾਹਿਤ ਦਰਸ਼ਾਉਂਦਾ ਹੈ, ਡਾਕਟਰ ਅਮਰਜੀਤ ਸਿੰਘ ਟਾਂਡਾ, ਪ੍ਰਧਾਨ, "ਪੰਜਾਬੀ ਸਾਹਿਤ ਅਕਾਦਮੀ ਸਿਡਨੀ" ਤੇ ਪ੍ਰਧਾਨ "ਸਿਡਨੀ ਸਿੱਖ ਚਿੰਤਕ" ਨੇ ਪ੍ਰੈਸ ਨੂੰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ।
ਡਾਕਟਰ ਟਾਂਡਾ ਨੇ ਕਿਹਾ ਕਿ ਗੁਰਦੁਆਰਿਆਂ ਵੱਲੋਂ ਚਲਾਈਆਂ ਜਾਣ ਵਾਲੀਆਂ ਮੁਫ਼ਤ ਭੋਜਨ ਸੇਵਾਵਾਂ (Langar) ਵਿੱਚ ਹਰ ਭਾਈਚਾਰੇ, ਧਰਮ, ਜਾਂ ਕੁਲ ਦੇ ਲੋਕਾਂ ਦੀ ਭਾਗੀਦਾਰੀ ਸੰਭਵ ਬਣਾਈ ਜਾਵੇਗੀ।
ਪੰਜਾਬੀ ਸਾਹਿਤ ਅਕਾਦਮੀ ਸਿਡਨੀ ਸਿੱਖ ਖਾਲਸਾ ਮਿਸ਼ਨ ਵਰਗੀਆਂ ਹੋਰ ਸੰਸਥਾਵਾਂ ਸਕੂਲਾਂ ਵਿਚ ਬਣਾ ਕੇ ਸਿੱਖ ਧਰਮ ਅਤੇ ਪੰਜਾਬੀ ਭਾਸ਼ਾ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰੇਗਾ, ਇਸ ਨਾਲ ਨੌਜਵਾਨਾਂ ਵਿਚ ਸਿੱਖ ਇਤਿਹਾਸ ਤੇ ਕਲਚਰ ਦੀ ਜਾਣਕਾਰੀ ਵਧੇਗੀ,
ਯੂਨੀਵਰਸਿਟੀਆਂ ਵਿੱਚ ਇੰਟਰਫੇਥ ਡਾਇਲਾਗ, ਪੰਜਾਬੀ ਕਲਚਰ ਪ੍ਰੋਗਰਾਮ ਤੇ ਕਮੀਊਨਿਟੀ ਆਉਟਰੀਚ ਦੁਬਾਰਾ ਹੋਰ ਭਾਈਚਾਰਿਆਂ ਵਿੱਚ ਬਤੌਰੀ ਜਾਣਕਾਰੀ ਵਧਾਉਣਗੇ, ਡਾਕਟਰ ਟਾਂਡਾ ਨੇ ਕਿਹਾ।
ਡਾਕਟਰ ਟਾਂਡਾ ਨੇ ਕਿਹਾ ਕਿ Sikh Youth Australia ਜਾਂ Australian Sikh Support ਵੱਲੋਂ ਆਉਣ ਵਾਲੀਆਂ ਐਮਰਜੈਂਸੀ ਹਾਲਾਤਾਂ ਦੇ ਸਮੇਂ ਜਿਵੇਂ ਬੁਸ਼ਫਾਇਰ, ਕੋਵਿਡ-19 ਆਦਿ ਵਿੱਚ ਆਮ ਆਸਟ੍ਰੇਲੀਆਈ ਭਾਈਚਾਰਿਆਂ ਨੂੰ ਰਾਹਤ ਪ੍ਰਦਾਨ ਕਰਕੇ ਸਿੱਖ ਧਰਮ ਦੀ ਮੂਲ "ਇਕ ਹਮ ਆਦਮੀ" ਵਾਲੀ ਸੋਚ ਨੂੰ ਪ੍ਰਗਟਾਇਆ ਜਾਇਆ ਕਰੇਗਾ।
ਸਿੱਖ ਟੂ ਗਿਵ ਵਰਗੀਆਂ ਯੁਵਾ-ਸੰਸਥਾਵਾਂ ਦੁਆਰਾ ਚੈਰੀਟੀ ਅਤੇ ਕਮੇਊਨਿਟੀ ਸੇਵਾ ਰਾਹੀਂ ਹੋਰ ਭਾਈਚਾਰਿਆਂ ਵਿੱਚ ਪਿਆਰ ਤੇ ਸਮਰਪਣ ਦਾ ਸੁਨੇਹਾ ਦਿੱਤਾ ਜਾਵੇਗਾ ਡਾਕਟਰ ਟਾਂਡਾ ਨੇ ਦਸਿਆ।
ਹੋਰ ਜਾਣਕਾਰੀ ਦਿੰਦਿਆਂ ਡਾ ਟਾਂਡਾ ਨੇ ਕਿਹਾ ਕਿ ਖੁੱਲਾ ਤੇ ਸ਼ਾਮਿਲ ਭਾਵਨਾਵਾਂ ਤਹਿਤ ਵੱਡੇ ਪੰਜਾਬੀ ਸਿੱਖ ਤਿਉਹਾਰਾਂ ਵਿਸਾਖੀ ਆਦਿ ਸਮੇਂ ਤੇ ਇਨਵਾਈਟਿਵ ਜਾਂ ਵਰਕਸ਼ਾਪ ਉੱਤੇ ਹੋਰ ਭਾਈਚਾਰਿਆਂ ਨੂੰ ਸ਼ਾਮਿਲ ਕਰਕੇ ਸਿੱਖ ਸੱਭਿਆਚਾਰ ਤੇ ਕੌਮ ਦੀ ਪਛਾਣ ਵਧਾਈ ਜਾਵੇਗੀ
ਗੁਰਦੁਆਰਿਆਂ ਵਿਚ ਵੱਖ-ਵੱਖ ਭਾਸ਼ਾਵਾਂ ਵਿਚ ਸੇਵਾਵਾਂ ਚਲਾਈਆਂ ਜਾਣਗੀਆਂ ਜਿਸ ਨਾਲ ਨਾਨ-ਪੰਜਾਬੀ ਭਾਈਚਾਰਿਆਂ ਦੀ ਭਾਗੀਦਾਰੀ ਵਧੇਗੀ। ਸੋਸ਼ਲ ਮੀਡੀਆ, ਵੈਬਸਾਈਟਾਂ, ਉੱਤੇ ਵੀਡੀਓ, ਡਾਕਯੂਮੈਂਟਰੀਜ਼ ਤੇ ਇਨਫੋਗ੍ਰਾਫਿਕਸ ਰਾਹੀਂ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣੂ ਕਰਵਾਇਆ ਜਾਵੇਗਾ, ਡਾਕਟਰ ਟਾਂਡਾ ਨੇ ਹੋਰ ਜਾਣਕਾਰੀ ਦਿੱਤੀ।
ਸਿਡਨੀ ਵਿੱਚ ਹਰ ਪਿਛੋਕੜ ਦੇ ਲੋਕਾਂ (ਭਾਰਤੀ, ਆਸਟ੍ਰੇਲੀਅਨ, ਚੀਨੀ ਆਦਿ) ਨੂੰ ਭੋਜਨ ਤੇ ਗਰਮ ਕੱਪੜੇ ਪ੍ਰਦਾਨ ਕਰਾਏ ਜਾਣਗੇ, ਜੋ ਸਿੱਖ ਧਰਮ ਦੇ 'ਸਰਬੱਤ ਦਾ ਭਲਾ' ਸਿਧਾਂਤ ਨੂੰ ਫੈਲਾਉਣ ਵਿੱਚ ਮਦਦ ਕਰੇਗਾ।
ਸਿੱਖੀ ਦੇ ਅਸੂਲ, ਜਿਵੇਂ ਕਿ ਸੇਵਾ, ਖੁਦ ਅਵੀਰਤਾ, ਮਦਦ, ਸਰਬੱਤ ਦਾ ਭਲਾ ਅਤੇ ਮਨੁੱਖੀ ਬਰਾਬਰੀ, ਸਿਡਨੀ ਦੇ ਵੱਖ-ਵੱਖ ਭਾਈਚਾਰਿਆਂ ਦੇ ਸੰਦਰਭ ਵਿੱਚ ਬੜੀ ਅਸਾਨੀ ਨਾਲ ਲਾਗੂ ਹੋ ਜਾਣਗੇ। ਇਹ ਵਿਧੀਆਂ ਨਾ ਸਿਰਫ ਸਿੱਖ ਧਰਮ ਨੂੰ ਹੋਰ ਭਾਈਚਾਰਿਆਂ ਵਿੱਚ ਜਾਣੂ ਕਰਾਉਣਗੀਆਂ, ਸਗੋਂ ਆਸਟ੍ਰੇਲੀਆ ਦੇ ਮਲਟੀਕਲਚਰਲ ਸੋਸ਼ਲ ਟੈਕਸਚਰ ਨੂੰ ਵੀ ਮਜ਼ਬੂਤ ਬਣਾਉਣਗੀਆਂ, ਡਾਕਟਰਾਂ ਟਾਂਡਾ ਨੇ ਕਿਹਾ।
ਡਾਕਟਰ ਅਮਰਜੀਤ ਸਿੰਘ ਟਾਂਡਾ ਨੇ ਅੰਤ ਵਿੱਚ ਨਿਮਰਤਾ ਨਾਲ ਸਭ ਅੱਗੇ ਸਾਥ ਦੇਣ ਦੀ ਅਰਜੋਈ ਕਰਦਿਆਂ ਕਿਹਾ ਕਿ ਇਸ "ਮਹਾਨ ਸਿੱਖੀ ਸਿਧਾਂਤ" ਪ੍ਰੋਗਰਾਮ ਵਿੱਚ ਸਿਡਨੀ ਆਸਟਰੇਲੀਆ ਦੇ ਸਾਰੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ, ਸਾਰੀਆਂ ਸਿੱਖ ਸੰਸਥਾਵਾਂ ਤੇ ਸਿੱਖ ਪੰਜਾਬੀ ਭਾਈਚਾਰੇ ਦੀ ਮਦਦ ਤੇ ਸਹਿਯੋਗ ਲਿਆ ਜਾਵੇਗਾ। ਤੇ ਬਾਬੇ ਨਾਨਕ ਦਾ ਸੁਨੇਹਾ ਇੱਕ ਸਾਂਝੀਵਾਲਤਾ, ਸਚਾਈ, ਸਬਰ, ਸੰਤੋਖ ਅਤੇ ਹੱਕ ਦੀ ਕਿਰਤ ਨੂੰ ਮਹੱਤਵ ਦੇਣ ਵਾਲਾ ਸਿੱਖਿਆਵਾਂ ਦਾ ਸੰਦੇਸ਼, ਸੱਚ ਅਤੇ ਇਨਸਾਫ਼ ਦੇ ਮਾਰਗ 'ਤੇ ਚੱਲਣ ਦਾ ਆਹਵਾਨ ਕਰਦੇ, ਕਿਰਤ ਕਰਕੇ ਖਾਣਾ ਅਤੇ ਸਹੀ ਤਰੀਕੇ ਨਾਲ ਵੰਡਣਾ ਜੀਵਨ ਦਾ ਮਹਾਨ ਮੋੜ, ਸਾਂਝੀਵਾਲਤਾ ਅਤੇ ਗਹਿਰੇ ਸੰਵਾਦ ਰਾਹੀਂ ਸਮਾਜ ਨੂੰ ਸਹੀ ਰਾਹ 'ਤੇ ਲਿਆਉਣ ਲਈ ਪ੍ਰੇਰਿਆ ਜਾਵੇਗਾ ਤੇ ਸਮਾਜ ਵਿਚ ਸਭ ਰਿਸ਼ਤਿਆਂ ਨੂੰ ਪਿਆਰ ਤੇ ਇੱਜ਼ਤ ਨਾਲ ਜੋੜਨ ਦਾ ਸੰਦੇਸ਼ ਦਿੱਤਾ ਜਾਵੇਗਾ।