← ਪਿਛੇ ਪਰਤੋ
ਅਕਾਲ ਤਖਤ ਦੇ ਜਥੇਦਾਰ ਤਲਵੰਡੀ ਸਾਬੋ ’ਚ ਗਿਆਨੀ ਹਰਪ੍ਰੀਤ ਸਿੰਘ ਨਾਲ ਕਰਨਗੇ ਮੁਲਾਕਾਤ ਅੰਮ੍ਰਿਤਸਰ, 8 ਜਨਵਰੀ, 2025: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅੱਜ ਤਲਵੰਡੀ ਸਾਬੋ ਪੁੱਜ ਕੇ ਸਸਪੈਂਡ ਕੀਤੇ ਗਏ ਤਖ਼ਤ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਸਪੈਂਡ ਕਰ ਕੇ ਉਹਨਾਂ ਖਿਲਾਫ ਉਹਨਾਂ ਦੇ ਸਾਂਢੂ ਵੱਲੋਂ ਦੋਸ਼ ਲਾਉਣ ਦੇ ਮਾਮਲੇ ਦੀ ਜਾਂਚ ਤਿੰਨ ਮੈਂਬਰੀ ਕਮੇਟੀ ਨੂੰ ਸੌਂਪ ਦਿੱਤੀ ਸੀ। ਬੀਤੇ ਦਿਨ ਜਥੇਦਾਰ ਅਕਾਲ ਤਖਤ ਨੇ ਇਸ ਜਾਂਚ ’ਤੇ ਇਤਰਾਜ਼ ਕਰਦਿਆਂ ਜਾਂਚ ਅਕਾਲ ਤਖਤ ਨੂੰ ਸੌਂਪਣ ਦੀ ਮੰਗ ਕੀਤੀ ਸੀ ਤੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ ਮੁਕਤ ਵੀ ਕਰਾਰ ਦਿੱਤਾ ਗਿਆ ਸੀ।
Total Responses : 531