ਧਾਰੀਵਾਲ ਰੇਲਵੇ ਸਟੇਸ਼ਨ ਦੇ 50 ਫੁੱਟੀ ਉੱਚੇ ਟਾਵਰ ਤੇ ਚੜਿਆ ਨੌਜਵਾਨ, ਕਰ ਰਿਹਾ ਇਨਸਾਫ ਦੀ ਮੰਗ
ਮੌਕੇ ਤੇ ਪਹੁੰਚੀ ਰੇਲਵੇ ,ਪੁਲਿਸ ਸਥਾਨਕ ਪੁਲਿਸ ਅਤੇ ਨਾਇਬ ਤਹਿਸੀਲਦਾਰ
ਰੋਹਿਤ ਗੁਪਤਾ
ਗੁਰਦਾਸਪੁਰ
ਧਾਰੀਵਾਲੇ ਰੇਲਵੇ ਸਟੇਸ਼ਨ ਦੇ ਤਕਰੀਬਨ 50 ਫੁੱਟ ਉੱਚੇ ਟਾਵਰ ਤੇ ਧਾਰੀਵਾਲ ਦਾ ਨੌਜਵਾਨ ਚੜ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ ਉੱਥੇ ਹੀ ਮੌਕੇ ਤੇ ਧਾਰੀਵਾਲ ਦੇ ਨਾਇਬ ਤਹਿਸੀਲਦਾਰ ਰੇਲਵੇ ਪੁਲਿਸ ਅਤੇ ਸਥਾਨਕ ਪੁਲਿਸ ਪਹੁੰਚ ਕੇ ਨੌਜਵਾਨ ਨੂੰ ਥੱਲੇ ਉਤਰਨ ਦੀ ਅਪੀਲ ਕਰ ਰਹੇ ਹਨ
ਮੌਕੇ ਤੇ ਪਹੁੰਚੇ ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਨੌਜਵਾਨ ਦਾ ਨਾਂ ਅਸ਼ਵਨੀ ਹੈ ਅਤੇ ਉਹ ਪੇਸ਼ੇ ਵਜੋਂ ਫੋਟੋਗ੍ਰਾਫਰ ਦੇ ਤੌਰ ਤੇ ਕੰਮ ਕਰ ਰਿਹਾ ਹੈ। ਹਾਲਾਂਕਿ ਇਹ ਜਾਣਕਾਰੀ ਨਹੀਂ ਹੈ ਕਿ ਉਹ ਕਿਸ ਤਰ੍ਹਾਂ ਦੇ ਇਨਸਾਫ ਦੀ ਮੰਗ ਕਰ ਰਿਹਾ। ਇਸ ਸਬੰਧੀ ਜਦ ਰੇਲਵੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਢੇਨ ਵਜੇ ਦੇ ਕਰੀਬ ਇਹ ਨੌਜਵਾਨ ਟਾਵਰ ਦੇ ਉੱਪਰ ਚੜ ਗਿਆ ਅਤੇ ਇਨਸਾਫ ਮੰਗ ਰਿਹਾ ਹੈ। ਇਹ ਦੱਸ ਰਿਹਾ ਹੈ ਕਿ ਇਸ ਦੇ ਘਰ ਤੇ ਕਿਸੇ ਨੇ ਕਬਜ਼ਾ ਕਰ ਲਿਆ ਹੈ। ਰੇਲਵੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਉੱਪਰੋਂ ਟਾਵਰ ਦੇ ਉੱਪਰ ਚੜ ਕੇ ਕਹਿ ਰਿਹਾ ਹੈ ਕਿ ਮੈਂ ਬਹੁਤ ਹੀ ਕੰਪਲੇਟਾਂ ਕੀਤੀਆਂ ਹਨ ਪਰ ਮੈਨੂੰ ਕਿਸੇ ਕੋਲੋਂ ਇਨਸਾਫ਼ ਨਹੀਂ ਮਿਲਿਆ ਇਸ ਲਈ ਅੱਜ ਮੈਂ ਇਸ ਟਾਵਰ ਦੇ ਉੱਪਰ ਕਰਕੇ ਇਨਸਾਫ ਦੀ ਮੰਗ ਕਰ ਰਿਹਾ ਹਾਂ।