ਪੁਲਿਸ ਵੱਲੋਂ ਲੋੜੀਂਦੇ 2 ਮੁਲਜ਼ਮ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 26 ਜੁਲਾਈ 2025 - ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾਂ IPS ਦੇ ਦਿਸ਼ਾ ਨਿਰਦੇਸ਼ਾਂ ਹੇਠ ਰੁਪਿੰਦਰ ਸਿੰਘ PPS DCP Rural ਦੀ ਸੁਪਰਵਿਜ਼ਨ ਹੇਠ ਪੰਜਾਬ ਸਰਕਾਰ ਅਤੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਦੁਆਰਾ ਭੈੜੇ ਪੁਰਸ਼ਾਂ ਦੇ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਭੁਪਿੰਦਰ ਸਿੰਘ SI/SHO ਥਾਣਾ ਡਵੀਜ਼ਨ ਨੰਬਰ 07 ਲੁਧਿਆਣਾ ਦੀ ਨਿਗਰਾਨੀ ਹੇਠ ਥਾਣਾ ਡਵੀਜ਼ਨ ਨੰਬਰ 07 ਦੀ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿੱਚ ਤਾਜਪੁਰ ਰੋਡ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਮੁੱਕਦਮਾ ਨੰਬਰ 186 ਮਿਤੀ 25-07-2025 ਅ/ਧ 64, 351(2), 351(3), 3(5) BNS ਥਾਣਾ ਡਵੀਜ਼ਨ ਨੰਬਰ 7 ਲੁਧਿਆਣਾ ਦੇ ਦੋਸ਼ੀ ਅਜੇ ਕੁਮਾਰ ਉਰਫ਼ ਰਾਜਾ ਪੁੱਤਰ ਬਿਨਦੇਸ਼ਵਰੀ ਮਹਿਰਾ ਵਾਸੀ ਬਾਲਾ ਜੀ ਰੋਡ ਮੱਕੜ ਟੈਕਸਟਾਈਲ ਕਾਲੋਨੀ ਥਾਣਾ ਟਿੱਬਾ ਲੁਧਿਆਣਾ ਅਤੇ ਕਰਨ ਸਹੋਤਾ ਪੁੱਤਰ ਸ਼ਾਮ ਸਹੋਤਾ ਵਾਸੀ ਮਕਾਨ ਨੰਬਰ 66, ਜੈਨ ਕਾਲੋਨੀ 33 ਫੁੱਟਾ ਰੋਡ ਭਾਮੀਆ ਲੁਧਿਆਣਾ ਸ਼ਿਵਾਜੀ ਗਰਾਂਉਡ ਗੁਰੂ ਨਾਨਕ ਨਗਰ ਤਾਜਪੁਰ ਰੋਡ ਲੁਧਿਆਣਾ ਬੈਠੇ ਹਨ ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਦੋਨੋਂ ਦੋਸ਼ੀ ਕਾਬੂ ਆ ਸਕਦੇ ਹਨ। ਜਿਸ ਤੇ ਥਾਣਾ ਡਵੀਜ਼ਨ ਨੰਬਰ 7 ਲੁਧਿਆਣਾ ਦੀ ਪੁਲਿਸ ਪਾਰਟੀ ਨੇ ਬੜੀ ਮੁਸਤੈਦੀ ਨਾਲ ਰੇਡ ਕਰ ਕੇ ਉਕਤ ਦੋਨੋਂ ਦੋਸ਼ੀਆਂ ਨੂੰ ਕਾਬੂ ਕਰ ਕੇ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਂ ਪਾਸੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।