Punjab Breaking: ਸਿਹਤ ਮਹਿਕਮੇ ਦਾ ਵੱਡਾ ਐਕਸ਼ਨ, ਡਾਕਟਰ ਸਸਪੈਂਡ
ਰਵਿੰਦਰ ਸਿੰਘ
ਖੰਨਾ, 25 ਜੁਲਾਈ 2025 : ਪੰਜਾਬ ਦੇ ਸਿਹਤ ਮੰਤਰੀ ਨੇ ਖੰਨਾ ਵਿੱਚ ਇੱਕ ਵੱਡਾ ਐਕਸ਼ਨ ਲੈਂਦਿਆਂ, ਡਿਊਟੀ ਵਿੱਚ ਲਾਪਰਵਾਹੀ ਵਰਤਣ ਵਾਲੀ ਗਾਇਨੀਕੋਲੋਜਿਸਟ ਡਾਕਟਰ ਕਵਿਤਾ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਚਾਰ ਦਿਨ ਪਹਿਲਾਂ ਇਹ ਡਾਕਟਰ ਬਿਨਾਂ ਦੱਸੇ ਆਪਣਾ ਸਟੇਸ਼ਨ ਛੱਡ ਕੇ ਚਲੀ ਗਈ ਸੀ। ਜਦੋਂ ਐਸ.ਐਮ.ਓ. (ਸੀਨੀਅਰ ਮੈਡੀਕਲ ਅਫਸਰ) ਨੇ ਉਸਨੂੰ ਫੋਨ ਕੀਤਾ ਤਾਂ ਉਹ ਵਾਪਸ ਨਹੀਂ ਆਈ। ਇਸ ਲਾਪਰਵਾਹੀ ਕਾਰਨ ਇੱਕ ਨਵਜੰਮੀ ਬੱਚੀ ਦੀ ਮੌਤ ਹੋ ਗਈ ਸੀ। ਇਸ ਦੌਰਾਨ, ਮਾਂ ਦੀ ਜਾਨ ਐਸ.ਐਮ.ਓ. ਨੇ ਖੁਦ ਆਪ੍ਰੇਸ਼ਨ ਕਰਕੇ ਬਚਾਈ।