ਵਿਧਾਇਕ ਕੁਲਵੰਤ ਸਿੰਘ ਨੇ PCA ਦੇ ਸਕੱਤਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਚੰਡੀਗੜ੍ਹ, 25 ਜੁਲਾਈ 2025- ਮੋਹਾਲੀ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਦੇ ਵੱਲੋਂ ਪੀਸੀਏ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬਾਬੂਸ਼ਾਹੀ ਦੇ ਨਾਲ ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਅਸਤੀਫ਼ੇ ਦੀ ਪੁਸ਼ਟੀ ਕੀਤੀ।
ਉਨ੍ਹਾਂ ਕਿਹਾ ਕਿ ਪੀਸੀਏ ਦੇ ਸਕੱਤਰ ਦਾ ਅਹੁਦਾ ਬੇਹੱਦ ਜਿੰਮੇਵਾਰ ਵਾਲਾ ਅਹੁਦਾ ਹੈ। ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਸਿਆਸੀ ਅਤੇ ਨਿੱਜੀ ਰੁਝੇਵੇਂ ਬਹੁਤ ਜਿਆਦਾ ਹਨ, ਇਸ ਕਰਕੇ ਉਹ ਪੀਸੀਏ ਨੂੰ ਸਮਾਂ ਨਹੀਂ ਦੇ ਸਕਦਾ।