ਫਾਇਰ ਬ੍ਰਿਗੇਡ ਨੇ 50 ਫੁਟ ਉਚਾਈ 'ਤੇ ਚਾਈਨਾ ਡੋਰ ਵਿੱਚ ਫਸੇ ਤੜਫ ਰਹੇ ਪੰਛੀ ਨੂੰ ਕੀਤਾ ਰੈਸਕਿਊ
- ਦੁਕਾਨਦਾਰ ਜਦੋਂ ਚਾਈਨਾ ਡੋਰ ਵਿੱਚ ਫਸੇ ਪੰਛੀ ਨੂੰ ਨਹੀਂ ਉਤਾਰ ਸਕੇ ਤਾਂ ਸੱਦ ਲਈ ਫਾਇਰ ਬ੍ਰਿਗੇਡ
ਰੋਹਿਤ ਗੁਪਤਾ
ਗੁਰਦਾਸਪੁਰ, 26 ਜੁਲਾਈ 2025 - ਪਰਮਾਤਮਾ ਨੇ ਹਰ ਕਿਸੇ ਚ ਜਾਨ ਬਖਸ਼ੀ ਹੈ ਔਰ ਜਦੋਂ ਕਿਸੇ ਦੀ ਜਾਨ ਮੁਸ਼ਕਿਲ ਦੇ ਵਿੱਚ ਹੋਵੇ ਤਾਂ ਉਸਦੀ ਜਾਨ ਬਚਾਉਣਾ ਹਰ ਕਿਸੇ ਦਾ ਧਰਮ ਹੈ ਚਾਹੇ ਉਹ ਕਿਸੇ ਕੋਈ ਜਾਨਵਰ ਜਾਂ ਪੰਛੀ ਹੀ ਕਿਉਂ ਨਾ ਹੋਵੇ ।ਅਜਿਹਾ ਹੀ ਕੰਮ ਕੀਤਾ ਗੁਰਦਾਸਪੁਰ ਰੋਡ ਤੇ ਇੱਕ ਦੁਕਾਨਦਾਰ ਨੇ ਜਦੋਂ ਇੱਕ ਕੋਇਲ ਦਾ ਬੱਚਾ ਇੱਕ ਉੱਚੇ ਦਰਖਤ ਤੇ ਚਾਇਨਾ ਡੋਰ ਦੇ ਵਿੱਚ ਫਸ ਕੇ ਤੜਫ ਰਿਹਾ ਸੀ ਤਾਂ ਪਹਿਲਾਂ ਤੇ ਦੁਕਾਨਦਾਰਾਂ ਨੇ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹਨਾਂ ਦੇ ਵੱਸ ਚ ਨਾ ਰਿਹਾ ਤਾਂ ਤੁਰੰਤ ਦੁਕਾਨਦਾਰਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਆ ਕੇ ਇਸ ਪੰਛੀ ਨੂੰ ਦਰਖਤ ਤੋਂ ਥੱਲੇ ਉਤਾਰਿਆ।
ਗੱਲਬਾਤ ਦੌਰਾਨ ਦੁਕਾਨਦਾਰ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਿਹਾ ਕਿ ਜਿਸ ਤਰ੍ਹਾਂ ਹੀ ਸਾਨੂੰ ਪਤਾ ਲੱਗਾ ਸੀ ਤੁਰੰਤ ਮੌਕੇ ਤੇ ਆਏ ਇਸ ਦੀ ਉਚਾਈ ਕਰੀਬ 50 ਫੁੱਟ ਦੇ ਆਸ ਪਾਸ ਸੀ। ਮੁਸ਼ੱਕਤ ਤੇ ਕਰਨੀ ਪਈ ਪਰ ਅਸੀਂ ਇਸ ਪੰਛੀ ਦੀ ਜਾਨ ਬਚਾ ਲਈ ਹੈ। ਹੁਣ ਇਹ ਹੋਸ਼ ਵਿੱਚ ਤੇ ਹੈ ਇਸ ਨੂੰ ਪਾਣੀ ਪਿਲਾਇਆ ਜਾ ਰਿਹਾ ਹੈ ਅਗਰ ਜਰੂਰਤ ਪਈ ਤਾਂ ਇਸ ਨੂੰ ਵੈਟਰਨਰੀ ਹਸਪਤਾਲ ਲੈ ਕੇ ਜਾਵਾਂਗੇ ਅਤੇ ਇਸ ਦੀ ਜਾਣ ਬਚਾਵਾਂਗੇ