ਪਿੰਡ ਦੇ ਗਰੀਬ ਲੋਕਾਂ ਨੇ ਲਾਏ ਸਰਪੰਚ ਅਤੇ ਪੰਚਾਇਤ 'ਤੇ ਨਰੇਗਾ ਦੇ ਕੰਮ ਕਰਵਾ ਪੈਸੇ ਨਾ ਦੇਣ ਦੋਸ਼
- ਪਿੰਡ ਦੀ ਵਿਕਾਸ ਕਮੇਟੀ ਨੇ ਦੋਸ਼ਾਂ ਨੂੰ ਨਕਾਰਿਆ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 26 ਜੁਲਾਈ 2025 - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਨਜ਼ਦੀਕ ਪਿੰਡ ਦੇਹਰ ਗਵਾਰੇ ਪਿੰਡ ਦੇ ਗਰੀਬ ਲੋਕ ਜੋ ਪਿੰਡ ਦੀ ਪੰਚਾਇਤ ਵਲੋ ਨਰੇਗਾ ਤਹਿਤ ਮਜ਼ਦੂਰੀ ਦਾ ਕੰਮ ਕਰਦੇ ਹਨ ਵਲੋ ਆਰੋਪ ਲਗਾਏ ਗਏ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਪਿੰਡ ਚ ਵੱਖ ਵੱਖ ਕੰਮ ਕਰਕੇ ਲਗਾਤਾਰ ਮਿਹਨਤ ਕਰਦੇ ਰਹੇ ਲੇਕਿਨ ਜੋ ਕੰਮ ਓਹਨਾਂ ਨੇ ਕੀਤਾ ਉਸ ਦੇ ਪੈਸੇ ਓਹਨਾ ਨੂੰ ਤਾ ਮਿਲੇ ਨਹੀਂ ਲੇਕਿਨ ਪਿੰਡ ਦੇ ਉਹ ਅਮੀਰ ਲੋਕ ਜਿਹਨਾਂ ਦੇ ਵਡੇ ਘਰ ਹਨ ਜਾਂ ਘਰਾਂ ਚ ਗੱਡੀਆ ਖੜੀਆ ਹਨ , ਉਹਨਾਂ ਦੇ ਬੈਂਕ ਖਤਿਆ ਚ ਪੈਸੇ ਚਲੇ ਗਏ , ਉਧਰ ਪਿੰਡ ਦੀ ਹੀ ਵਿਕਾਸ ਕਮੇਟੀ ਦੇ ਚੇਅਰਮੈਨ ਵਲੋ ਇਹਨਾਂ ਆਰੋਪਾ ਨੂੰ ਨਕਾਰਿਆ ਗਿਆ ।
ਪਿੰਡ ਦੇਹਰ ਗਵਾਰੇ ਚ ਵੱਡੀ ਗਿਣਤੀ ਚ ਇਕੱਠੇ ਹੋਏ ਲੋਕਾਂ ਨੇ ਸਰਪੰਚ ਅਤੇ ਵਿਕਾਸ ਕਮੇਟੀ ਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੰਮ ਸਾਡੇ ਤੋਂ ਕਰਵਾ ਲਿਆ ਫੋਟੋਆਂ ਸਾਡੇ ਤੋਂ ਲਹਾ ਲਈਆਂ ਅਤੇ ਵੱਡੇ ਕੋਠੀਆਂ ਵਾਲੇ ਸ਼ਾਹੂਕਾਰਾਂ ਦੇ ਖਾਤਿਆਂ ਦੇ ਵਿੱਚ ਓਹਨਾ ਵਲੋ ਕੀਤੀ ਮਿਹਨਤ ਮਜ਼ਦੂਰੀ ਦੇ ਪੈਸੇ ਪਾ ਦਿੱਤੇ ਗਏ ਹਨ ਅਤੇ ਓਹਨਾ ਪ੍ਰਸ਼ਾਸਨ ਦੇ ਅਧਕਾਰਿਆ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇ ਉਧਰ ਇਸੇ ਮਸਲੇ ਤੇ ਪਿੰਡ ਦੀ ਵਿਕਾਸ ਕਮੇਟੀ ਦੇ ਚੇਅਰਮੈਨ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਝੂਠਾ ਕਰਾਰ ਦੱਸਿਆ ਓਹਨਾ ਕਿਹਾ ਕਿ ਸਾਰਾ ਕੰਮ ਹੁਣ ਆਨਲਾਈਨ ਹੈ ਸਾਡੇ ਵੱਲੋਂ ਇਹਨਾਂ ਦੀਆਂ ਟਾਈਮ ਤੇ ਹਾਜ਼ਰੀਆਂ ਲਗਾ ਕੇ ਬਕਾਇਦਾ ਮਹਿਕਮੇ ਨੂੰ ਭੇਜ ਦਿੱਤੀਆਂ ਜਾਂਦੀਆਂ । ਜਦਕਿ ਜੋ ਪੈਸੇ ਮਿਲਣੇ ਹੈ ਉਹ ਕੇਂਦਰ ਸਰਕਾਰ ਵਲੋ ਜਾਰੀ ਹੋਣੇ ਹਨ ਅਤੇ ਉਹ ਵੀ ਸਿੱਧੇ ਲਾਭਪਾਤਰੀ ਦੇ ਬੈਂਕ ਅਕਾਊਂਟ ਚ ਅਤੇ ਉਹਨਾਂ ਵਲੋ ਇਸ ਬਾਬਤ ਅਧਿਕਾਰੀਆ ਨੂੰ ਵੀ ਪੁੱਛਿਆ ਗਿਆ ਹੈ ਤਾ ਉਹਨਾਂ ਮੁਤਾਬਿਕ ਸਰਕਾਰ ਵਲੋ ਰਾਸ਼ੀ ਜਾਰੀ ਨਹੀਂ ਹੋਈ ਹੈ ਜਦਕਿ ਉਹਨਾਂ ਵਲੋ ਜੋ ਲੋਕ ਸਹੀ ਕੰਮ ਕਰ ਰਹੇ ਹਨ ਉਹਨਾਂ ਦੀ ਹੀ ਜਾਣਕਾਰੀ ਭੇਜੀ ਗਈ ਹੈ ।