ਪੰਜਾਬ 'ਚ ਮੀਂਹ ਦਾ ਕਹਿਰ ਜਾਰੀ, ਬਿਆਸ ਦਰਿਆ ਦੇ ਪਾਣੀ ਨੂੰ ਲੈ ਕੇ ਵੱਡੀ ਅਪਡੇਟ!
2 ਦਿਨ੍ਹਾਂ ਬਾਅਦ ਕੁਝ ਸ਼ਾਂਤ ਹੋਇਆ ਬਿਆਸ ਦਰਿਆ
ਗੇਜ ਰੀਡਰ ਨੇ ਦੱਸਿਆ ਪਾਣੀ ਦਾ ਮੌਜੂਦਾ ਡਿਸਚਾਰਜ ਲੈਵਲ
ਬਲਰਾਜ ਸਿੰਘ ਰਾਜਾ
ਬਿਆਸ 24 ਜੁਲਾਈ : ਬੀਤੇ ਦੋ ਦਿਨ ਤੋਂ ਬਿਆਸ ਦਰਿਆ ਦੇ ਵਿੱਚ ਪਾਣੀ ਦੀ ਭਾਰੀ ਆਮਦ ਹੋਣ ਕਾਰਨ ਲੋਕਾਂ ਵਿੱਚ ਡਰ ਅਤੇ ਖੌਫ ਦਾ ਮਾਹੌਲ ਬਣ ਚੁੱਕਾ ਸੀ।
ਲੇਕਿਨ ਦੋ ਦਿਨ ਬਾਅਦ ਅੱਜ ਬਿਆਸ ਦਰਿਆ ਕੁਝ ਹੱਦ ਤੱਕ ਸ਼ਾਂਤ ਨਜ਼ਰ ਆ ਰਿਹਾ ਹੈ ਅਤੇ ਇਸ ਦੇ ਨਾਲ ਹੀ ਹੁਣ ਪਾਣੀ ਦਾ ਡਿਸਚਾਰਜ ਲੈਵਲ ਵੀ ਕੁਝ ਘਟਿਆ ਹੋਇਆ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਗੇਜ ਰੀਡਰ ਉਮੇਦ ਸਿੰਘ ਨੇ ਦੱਸਿਆ ਕਿ ਦੋ ਦਿਨ ਤੋਂ ਬਿਆਸ ਦਰਿਆ ਦੇ ਵਿੱਚ ਪਾਣੀ ਦੀ ਭਾਰੀ ਆਮਦ ਹੋਣ ਕਾਰਨ ਪਾਣੀ ਦਾ ਲੈਵਲ ਕਾਫੀ ਵੱਧ ਚੁੱਕਾ ਸੀ।
ਉਹਨਾਂ ਦੱਸਿਆ ਕਿ ਹੁਣ ਬਿਆਸ ਦਰਿਆ ਦੇ ਵਿੱਚ 735.10 ਦੀ ਗੇਜ ਨਾਲ ਕਰੀਬ 29 ਹਜ਼ਾਰ ਕਿਊਸਿਕ ਪਾਣੀ ਡਿਸਚਾਰਜ ਹੋ ਰਿਹਾ ਹੈ।