ਬਟਾਲਾ ਗੈਸ ਪਾਈਪ ਲੀਕ ਮਾਮਲਾ, ਏਸੀ ਨੂੰ ਅੱਗ ਲੱਗਣ ਕਾਰਨ ਲੱਗੀ ਸੀ ਦੁਕਾਨ ਵਿੱਚ ਅੱਗ
- ਡੀਐਸਪੀ ਤੇ ਐਸਡੀਐਮ ਨੇ ਲਿਆ ਮੌਕੇ ਦਾ ਜਾਇਜਾ
ਰੋਹਿਤ ਗੁਪਤਾ
ਗੁਰਦਾਸਪੁਰ 25 ਜੁਲਾਈ 2025 - ਬਟਾਲਾ ਦੇ ਉਮਰਪੁਰਾ ਇਲਾਕੇ ਵਿੱਚ ਗੁਜਰਾਤ ਗੈਸ ਪਾਈਪ ਦੀ ਅੰਡਰ ਗਰਾਊਂਡ ਗੈਸ ਪਾਈਪ ਲੀਕ ਕਰਨ ਕਾਰਨ ਨੂੰ ਵਾਪਰੇ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਚਾਰ ਲੋਕ ਜ਼ਖਮੀ ਹੋਏ ਹਨ। ਐਸਡੀਐਮ ਬਿਕਰਮਜੀਤ ਸਿੰਘ ਅਤੇ ਡੀਐਸਪੀ ਸੰਜੀਵ ਕੁਮਾਰ ਮੌਕੇ ਤੇ ਜਾਇਜਾ ਲੈਣ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਦੱਸਿਆ ਕਿ ਇੱਕ ਨਿਜੀ ਮੋਬਾਈਲ ਨੈਟਵਰਕ ਕੰਪਨੀ ਆਪਣੀਆਂ ਤਾਰਾਂ ਪਾਉਣ ਲਈ ਜਦੋਂ ਜਮੀਨ ਖੋਦ ਰਹੀ ਸੀ ਤਾਂ ਸ਼ਾਇਦ ਗੈਸ ਪਾਈਪ ਤੇ ਡਰਿਲ ਵੱਜਣ ਕਾਰਨ ਪਾਇਪ ਲੀਕ ਕਰ ਗਈ ਅਤੇ ਨੇੜੇ ਦੇਸੀ ਸੀਵਰ ਹੋਲ ਵਿੱਚੋਂ ਹੌਲੀ ਹੌਲੀ ਲੀਕ ਹੋ ਰਹੀ ਗੈਸ ਕਾਰਨ ਨੇੜੇ ਦੀ ਇੱਕ ਹਾਰਡਵੇਅਰ ਦੀ ਦੁਕਾਨ ਦੇ ਏਸੀ ਨੂੰ ਅੱਗ ਲੱਗ ਗਈ । ਹਾਰਡਵੇਅਰ ਦੀ ਦੁਕਾਨ ਹੋਣ ਕਾਰਨ ਇਹ ਆਦਤ ਤੇਜ਼ੀ ਨਾਲ ਫੈਲ ਗਈ ਅਤੇ ਦੁਕਾਨ ਮਾਲਕ ਅਤੇ ਦੁਕਾਨ ਵਿੱਚ ਖੜੇ ਇੱਕ ਹੋਰ ਵਿਅਕਤੀ ਸਮੇਤ ਤੇ ਦੋ ਬੱਚੇ ਵੀ ਅੱਗ ਦੀ ਚਪੇਟ ਵਿੱਚ ਆ ਕੇ ਜਖਮੀ ਹੋਏ ਹਨ। । ਉਹਨਾਂ ਦੱਸਿਆ ਕਿ ਸ਼ਾਇਦ ਏਸੀ ਵਿੱਚ ਕੋਈ ਸਪਾਰਕਿੰਗ ਹੋ ਰਹੀ ਸੀ ਜਾਂ ਫਿਰ ਉਸਦੀ ਗੈਸ ਵੀ ਲੀਕ ਕਰ ਰਹੀ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।