ਲੁਧਿਆਣਾ ਪੁਲਿਸ ਨੇ 4 ਸਨੈਚਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 24 ਜੁਲਾਈ 2025-ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ, ਤੇ ਡਿਪਟੀ ਕਮਿਸ਼ਨਰ ਦਿਹਾਤੀ ਲੁਧਿਆਣਾ ਦੀਆਂ ਹਦਾਇਤਾਂ, ਸ੍ਰੀ ਮਨਦੀਪ ਸਿੰਘ ਸੰਧੂ, ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-4 ਲੁਧਿਆਣਾ ਦੀ ਦੀ ਸੁਪਰਵਿਜ਼ਨ ਹੇਠ ਥਾਣੇਦਾਰ ਭੁਪਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 7 ਲੁਧਿਆਣਾ ਵੱਲੋਂ ਇਸ ਕੇਸ ਨੂੰ ਟਰੇਸ ਕਰਨ ਲਈ ਵੱਖ-02 ਟੀਮਾਂ ਤਿਆਰ ਕੀਤੀਆਂ। ਮੁਕੱਦਮਾ ਉਕਤ ਵਿਚ ਹਿਊਮਨ ਅਤੇ ਟੈਕਨੀਕਲ ਤਫ਼ਤੀਸ਼ ਕਰਦੇ ਹੋਏ ਇਸ ਕੇਸ ਨੂੰ ਟਰੇਸ ਕਰ ਕੇ ਦੋਸ਼ੀਆਂ ਨੂੰ ਨਾਮਜ਼ਦ ਕਰ ਕੇ 04 ਦੋਸ਼ੀ ਗ੍ਰਿਫਤਾਰ ਕੀਤੇ, ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, 02 ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਥਾਣੇਦਾਰ ਭੁਪਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 7 ਲੁਧਿਆਣਾ ਨੇ ਦੱਸਿਆ ਕਿ ਮਿਤੀ 21/22-07-2025 ਦੀ ਦਰਮਿਆਨੀ ਰਾਤ ਵਕਤ ਕਰੀਬ 12:10 ਏ.ਐਮ ਮੁਕੇਸ਼ ਕਪੂਰ ਪੁੱਤਰ ਕੇਵਲ ਕ੍ਰਿਸ਼ਨ ਕਪੂਰ ਵਾਸੀ ਮਕਾਨ ਨੰਬਰ 3094-95 ਸੈਕਟਰ 32-ਏ ਚੰਡੀਗੜ੍ਹ ਰੋਡ ਲੁਧਿਆਣਾ ਜੋ ਕਿ ਆਪਣੇ ਘਰ ਦੇ ਬਾਹਰ ਖੜਾ ਸੀ ਤਾਂ ਉਸ ਪਾਸ 6 ਨਾ-ਮਾਲੂਮ ਵਿਅਕਤੀ ਐਕਟਿਵਾ ਅਤੇ ਮੋਟਰਸਾਈਕਲ ਸਵਾਰ ਮੁਸੱਲਾ ਬੇਸਬਾਲ ਅਤੇ ਦਾਤ ਆਏ, ਜਿਨ੍ਹਾਂ ਨੇ ਮੁਕੇਸ਼ ਕਪੂਰ ਦੀ ਕੁੱਟ ਮਾਰ ਕਰਨ ਉਪਰੰਤ ਉਸ ਪਾਸੋਂ 3 ਸੋਨੇ ਦੀਆਂ ਮੁੰਦਰੀਆਂ ਅਤੇ ਇੱਕ ਚੈਨ ਸੋਨਾ ਖੋਹ ਕੇ ਫ਼ਰਾਰ ਹੋ ਗਏ। ਮੁੱਦਈ ਇਲਾਜ ਲਈ ਨਿਊ ਡੀ.ਐਮ.ਸੀ. ਹਸਪਤਾਲ ਦਾਖਲ ਹੋ ਗਿਆ, ਇਸ ਘਟਨਾ ਸਬੰਧੀ ਇਤਲਾਹ ਮਿਲਣ ਪਰ ਥਾਣਾ ਡਵੀਜ਼ਨ ਨੰਬਰ 7 ਲੁਧਿਆਣਾ ਵੱਲੋਂ ਮਜਰੂਬ ਮੁਕੇਸ਼ ਕਪੂਰ ਦਾ ਬਿਆਨ ਹਾਸਲ ਕਰਕੇ ਮੁਕੱਦਮਾ ਨੰਬਰ 181 ਮਿਤੀ 22.07.2025 ਅ/ਧ 307,304,191(3),190 BNS ਥਾਣਾ ਡਵੀਜਨ ਨੰ 07 ਲੁਧਿਆਣਾ ਦਰਜ ਰਜਿਸਟਰ ਕੀਤਾ ਤੇ 04 ਦੋਸ਼ੀ ਗ੍ਰਿਫਤਾਰ ਕੀਤੇ, ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, 02 ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ,।