ਗਲਾਡਾ ਵਲੋਂ ਕਮਰਸ਼ੀਅਲ ਮਾਰਕੀਟ ਦੁਆਲੇ ਕੀਤੇ ਨਜਾਇਜ ਕਬਜ਼ੇ ਹਟਾਏ
ਚੰਡੀਗੜ੍ਹ ਰੋਡ 'ਤੇ 32 ਸੈਕਟਰ 'ਚ ਲੰਮੇ ਸਮੇਂ ਤੋਂ ਗੈਰ-ਕਾਨੂੰਨੀ ਢੰਗ ਨਾਲ ਲਗਾਈਆਂ ਜਾ ਰਹੀਆਂ ਸਨ ਰੇਹੜੀਆਂ/ਫੜ੍ਹੀਆਂ
ਸੁਖਮਿੰਦਰ ਭੰਗੂ
ਲੁਧਿਆਣਾ, 24 ਜੁਲਾਈ 2025 ਗਲਾਡਾ ਵਲੋਂ ਵੱਡੀ ਕਾਰਵਾਈ ਕਰਦਿਆਂ ਸੈਕਟਰ 32, ਚੰਡੀਗੜ੍ਹ ਰੋਡ ਵਿਖੇ ਵਪਾਰਕ ਮਾਰਕੀਟ ਦੇ ਦੁਆਲੇ ਰੇਹੜੀ/ਫੜ੍ਹੀ ਵਾਲਿਆਂ ਵਲੋਂ ਕੀਤੇ ਨਜਾਇਜ ਕਬਜਿਆਂ ਨੂੰ ਹਟਾਇਆ ਗਿਆ।
ਇਸ ਕਾਰਵਾਈ ਦੌਰਾਨ ਅਮਨ ਗੁਪਤਾ, ਪੀ.ਸੀ.ਐਸ., ਜ਼ਿਲ੍ਹਾ ਅਫਸਰ, ਗਲਾਡਾ, ਦਿਵਲੀਨ ਸਿੰਘ, ਉਪ-ਮੰਡਲ ਇੰਜੀਨੀਅਰ (ਬੀ ਐਂਡ ਈ), ਗਲਾਡਾ ਅਤੇ ਹੋਰ ਗਲਾਡਾ ਅਧਿਕਾਰੀ ਵੀ ਮੌਜੂਦ ਸਨ।
ਗਲਾਡਾ ਅਧਿਕਾਰੀਆਂ ਅਨੁਸਾਰ ਇਸ ਇਲਾਕੇ ਵਿੱਚ ਕੁੱਝ ਲੋਕਾਂ ਵਲੋਂ ਕਾਫੀ ਲੰਬੇ ਸਮੇਂ ਤੋਂ ਗਲਾਡਾ ਦੀ ਪ੍ਰਾਪਰਟੀ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰੇਹੜੀਆਂ/ਫੜ੍ਹੀਆਂ ਲਗਾਈਆਂ ਜਾ ਰਹੀਆਂ ਸਨ। ਇਸ ਸਬੰਧੀ ਗਲਾਡਾ ਦੇ ਮੁੱਖ ਪ੍ਰਸ਼ਾਸਕ ਵਲੋਂ ਜਾਰੀ ਹਦਾਇਤਾਂ 'ਤੇ ਅਧਿਕਾਰੀਆਂ ਵਲੋਂ ਕਾਰਵਾਈ ਕਰਦਿਆਂ ਵਪਾਰਕ ਮਾਰਕੀਟ ਦੇ ਆਲੇ੍ਰਦੁਆਲੇ ਰੇਹੜੀਆਂ/ਫੜ੍ਹੀਆਂ ਨੂੰ ਹਟਾ ਦਿੱਤਾ ਗਿਆ।
ਮੋਕੇ 'ਤੇ ਮੌਜੂਦ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਇਹਨਾਂ ਰੇਹੜੀ/ਫੜ੍ਹੀ ਵਾਲਿਆਂ ਨੂੰ ਕਈ ਵਾਰ ਰੋਕਿਆ ਵੀ ਗਿਆ ਸੀ, ਪ੍ਰੰਤੂ ਫਿਰ ਵੀ ਇਹ ਵਿਅਕਤੀ ਨਜਾਇਜ ਤੌਰ 'ਤੇ ਗਲਾਡਾ ਦੀ ਪ੍ਰਾਪਰਟੀ ਵਿੱਚ ਰੇਹੜ੍ਹੀਆਂ ਲਗਾ ਰਹੇ ਸਨ।
ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਗਲਾਡਾ ਦੀਆਂ ਵੱਖ ਵੱਖ ਅਰਬਨ ਅਸਟੇਟਸ ਵਿੱਚ ਰੋਜਾਨਾਂ ਕੀਤੀਆਂ ਜਾਣਗੀਆਂ ਤਾਂ ਜ਼ੋ ਉੱਥੋਂ ਦੇ ਵਸਨੀਕਾਂ ਨੂੰ ਰਹਿਣ ਲਈ ਸੁਚੱਜਾ ਮਾਹੌਲ ਦਿੱਤਾ ਜਾ ਸਕੇ।