ਪੰਜਾਬੀ ਵਿਦਿਆਰਥੀ ਨੇ ਵਿਦੇਸ਼ ਦੀ ਯੂਨੀਵਰਸਿਟੀ ਚ ਦਿੱਤਾ ਭਾਸ਼ਣ
ਹਰਸਿਮਰਨ ਜੋਤ ਵਿਰਕ ਨੇ ਚਾਰਲਸ ਯੂਨੀਵਰਸਿਟੀ, ਪਰਾਗ ਦੀ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 24 ਜੁਲਾਈ 2025 ਕਿਰਪਾਲ ਸਾਗਰ ਅਕੈਡਮੀ ਦੇ ਸਾਬਕਾ ਵਿਦਿਆਰਥੀ ਹਰਸਿਮਰਨ ਜੋਤ ਵਿਰਕ ਨੇ ਚੈਕੋਸਲਵਾਕੀਆ ਦੀ 700 ਸਾਲਾਂ ਪੁਰਾਣੀ ਚਾਰਲਸ ਯੂਨੀਵਰਸਿਟੀ ਪਰਾਗ ਦੀ ਕਨਵੋਕੇਸ਼ਨ ਸੇਰੈਮਨੀ ਨੂੰ ਸੰਬੋਧਨ ਕੀਤਾ। ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਹਰਸਿਮਰਨ ਜੋਤ ਵਿਰਕ ਨੇ ਆਪਣੀ ਸਕੂਲੀ ਪੜਾਈ ਕਿਰਪਾਲ ਸਾਗਰ ਅਕੈਡਮੀ ਤੋਂ ਕੀਤੀ ਹੈ।
10+2 ਦੀ ਮੈਡੀਸਿਨ ਦੀ ਸਟੱਡੀ ਉਪਰੰਤ ਹਰਸਿਮਰਨ ਜੋਤ ਵਿਰਕ ਚਾਰਲਸ ਯੂਨੀਵਰਸਿਟੀ ਪਰਾਗ ਵਿਖੇ ਮੈਡੀਸਿਨ ਦੀ ਸਟੱਡੀ ਵਾਸਤੇ ਦਾਖਲ ਹੋਇਆ। ਇਥੋਂ ਉਸਨੇ ਐਮ ਡੀ, ਮੈਡੀਸਿਨ, ਦੀ ਡਿਗਰੀ ਹਾਸਲ ਕੀਤੀ ਹੈ। ਕੱਲ੍ਹ ਸ਼ਾਮ ਇਸ ਦੀ ਹੋਈ ਕੋਨਵੋਕੇਸ਼ਨ ਸੇਰੈਮਨੀ ਵਿੱਚ ਹਰਸਿਮਰਨ ਜੋਤ ਵਿਰਕ ਨੇ ਆਪਣੇ ਸਮੁੱਚੇ ਬੈਚ ਦਾ ਪ੍ਰਤੀਨਿਧ ਕਰਦੇ ਹੋਏ, ਸਮੁੱਚੀ ਫੈਕਲਟੀ ਮੈਂਬਰਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਹਰਸਿਮਰਨ ਜੋਤ ਵਿਰਕ ਨੇ ਆਪਣੇ ਅਨੁਭਵਾਂ ਨਾਲ ਆਪਣੀ ਸਮੁੱਚੀ ਜੀਵਨ ਯਾਤਰਾ ਦਾ ਬਿਰਤਾਂਤ ਪੇਸ਼ ਕੀਤਾ।
ਵਿਸ਼ੇਸ਼ ਤੌਰ ਤੇ ਆਪਣੇ ਦਾਦੀ ਜੀ, ਜਿਹਨਾਂ ਨੂੰ,ਬੀ ਜੀ ਦੇ ਤੌਰ ਤੇ ਸੰਬੋਧਨ ਕੀਤਾ ਜਾਂਦਾ ਹੈ,, ਉਹਨਾਂ ਬਾਰੇ ਕਿਹਾ, ਉਹਨਾਂ ਦੇ ਆਸ਼ੀਰਵਾਦ ਸਦਕਾ, ਉਹਨਾਂ ਦੀ ਚਾਹਤ ਸੀਂ ਕਿ ਮੈਂ ਆਪਣੇ ਦਾਦਾ ਜੀ ਵਾਂਗ ਡਾਕਟਰ ਬਣਾਂ। ਮੇਰੇ ਮਾਤਾ ਪਿਤਾ, ਡਾਕਟਰ ਕਰਮਜੀਤ ਸਿੰਘ, ਮਿਸਿਜ਼ ਅੰਗੇਲਾ ਵਿਰਕ, ਮੇਰੇ ਭੂਆ ਜੀ ਮਿਸਿਜ਼ ਪਰਮਿੰਦਰ ਕੌਰ, ਇਹਨਾਂ ਸਭ ਦਾ ਮੇਰੇ ਜੀਵਨ ਉੱਤੇ ਪ੍ਰਭਾਵ ਹੈ। ਮੇਰਾ ਸਕੂਲ, ਕਿਰਪਾਲ ਸਾਗਰ ਅਕੈਡਮੀ, ਜਿਸ ਨੇ ਮੈਨੂੰ ਬੀਜ ਤੋਂ ਦਰਖ਼ਤ ਬਣਨ ਦੀ ਪ੍ਰਕਿਰਿਆ ਨਿਭਾਈ। ਮੇਰੀ ਚਾਰਲਸ ਯੂਨੀਵਰਸਿਟੀ ਪਰਾਗ, ਮੇਰੇ ਸਾਰੇ ਸਹਿਪਾਠੀ, ਮੇਰੇ ਗੁਰੂ ਰੂਪ ਅਧਿਆਪਕ,, ਮੈਂ ਸਭ ਦਾ ਧੰਨਵਾਦ ਕਰਦਾ ਹਾਂ।
ਮੇਰੀ ਜ਼ਿੰਦਗੀ ਦਾ ਮਕਸਦ ਹੈ, ਗਿਆਨ ਦਾ ਅੰਤ ਸੇਵਾ ਹੈ, ਮੈਂ ਮਾਨਵਤਾ ਨੂੰ ਸਮਰਪਿਤ ਡਾਕਟਰ ਹਰਸਿਮਰਨ ਜੋਤ ਵਿਰਕ, ਸਮੁੱਚੇ ਵਿਸ਼ਵ ਲਈ ਹਰ ਪ੍ਰਕਾਰ ਦੀ ਸੇਵਾ ਕਰਨ ਲਈ ਵਚਨਬੱਧ ਹਾਂ। ਡਾਕਟਰ ਹਰਸਿਮਰਨ ਜੋਤ ਵਿਰਕ ਨੂੰ ਇਸ ਮੌਕੇ ਵਧਾਈ ਸੰਦੇਸ਼ ਦੇਣ ਵਾਲਿਆਂ ਵਿੱਚ, ਡੀ ਲਿਟ, ਡਾਕਟਰ ਅਗਸਟੀਨ ਆਈਜ਼ੈਕ, ਪ੍ਰਿੰਸੀਪਲ ਐਮ ਰਾਮਾਚੰਦਰਨ, ਪ੍ਰਿੰਸੀਪਲ ਮੋਹਨ ਸਿੰਘ, ਡਾਕਟਰ ਵਾਲਟਰ ਸ਼ਟਾਡਲਮੇਅਰ, ਯੂਨਿਟੀ ਆਫ ਮੈਨ,ਆਸਟਰੀਆ ਦੇ ਚੇਅਰਮੈਨ ਮਿਸਟਰ ਵੂਲਫ ਗਰਲਿਚ, ਜਰਮਨੀ ਤੋਂ ਮਿਸਿਜ਼ ਰਗੀਨੇ ਵਾਇਜ਼, ਯੂਨਿਟੀ ਆਫ ਮੈਨ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਪਰਮਿੰਦਰ ਕੌਰ, ਇਤਿਆਦਿ ਨੇ ਵਿਸ਼ੇਸ਼ ਤੌਰ ਤੇ ਡਾਕਟਰ ਹਰਸਿਮਰਨ ਜੋਤ ਵਿਰਕ ਨੂੰ ਵਧਾਈ ਦਿੱਤੀ।