ਲੈਂਡ ਪੂਲਿੰਗ ਨੀਤੀ ਤਹਿਤ ਪਿੰਡ ਘਰਾਲੇ ਦੀ ਜਮੀਨ ਲੈਣ ਵਿਰੁੱਧ ਐਸਕੇਐਮ 30 ਨੂੰ ਕਰੇਗਾ ਟਰੈਕਟਰ ਮਾਰਚ
ਰੋਹਿਤ ਗੁਪਤਾ
ਗੁਰਦਾਸਪੁਰ 24 ਜੁਲਾਈ 2025- ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵੱਲੋਂ 30 ਜੁਲਾਈ ਨੂੰ ਪੰਜਾਬ ਭਰ ਵਿੱਚ ਟਰੈਕਟਰ ਮਾਰਚ ਕਰਨ ਦੇ ਸੱਦੇ ਦੇ ਸੰਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ ਗੁਰਦਾਸਪੁਰ ਅਤੇ ਜਮੀਨ ਬਚਾਓ ਸੰਘਰਸ਼ ਕਮੇਟੀ ਪਿੰਡ ਘੁਰਾਲਾ ਦੀ ਸਾਂਝੀ ਮੀਟਿੰਗ ਜਮੀਨ ਬਚਾਓ ਮੋਰਚੇ ਦੇ ਪ੍ਰਧਾਨ ਰਜਿੰਦਰ ਸਿੰਘ ਸੋਨਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ 30 ਜੁਲਾਈ ਦੇ ਟਰੈਕਟਰ ਮਾਰਚ ਦੀ ਵਿਉਤਬੰਦੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸੁਖਦੇਵ ਸਿੰਘ ਭਾਗੋਕਾਵਾਂ ,ਗੁਲਜਾਰ ਸਿੰਘ ਬਸੰਤਕੋਟ, ਹਰਜੀਤ ਸਿੰਘ ਕਾਹਲੋ, ਅਸ਼ੋਕ ਭਾਰਤੀ, ਰਾਜ ਗੁਰਵਿੰਦਰ ਸਿੰਘ ਲਾਡੀ ,ਮੰਗਤ ਸਿੰਘ ਜੀਵਨ ਚੱਕ ,ਗੁਰਮੁਖ ਸਿੰਘ ਖਹਿਰਾ ,ਅਜੀਤ ਸਿੰਘ ਹੁੰਦਲ ,ਜਗੀਰ ਸਿੰਘ ਸਲਾਚ, ਰਘਬੀਰ ਸਿੰਘ ਚਾਹਲ, ਗੁਰਦੀਪ ਸਿੰਘ ਮੁਸਤਫਾਬਾਦ ਆਦਿ ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਖਾਹਮਖਾਹਾ ਬਿਨਾਂ ਕਿਸੇ ਲੋੜ ਦੇ ਕਿਸਾਨਾਂ ਤੋਂ ਜਮੀਨ ਖੋਹ ਕੇ ਉਹਨਾਂ ਨੂੰ ਹੱਥਲ ਕਰਨਾ ਚਾਹੁੰਦੀ ਹੈ ।ਇਸ ਨੀਤੀ ਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੈ ਸਰਕਾਰ ਦਾ ਮਨਸ਼ਾ ਸਸਤੇ ਭਾਅ ਜਮੀਨ ਖਰੀਦ ਕੇ ਬਹੁਤ ਮਹਿੰਗੇ ਭਾਅ ਆਪਣੇ ਖਾਸ ਅਮੀਰ ਬੰਦਿਆਂ ਕੋਲ ਵੇਚਣ ਦਾ ਹੈ।
ਉਹਨਾਂ ਰਾਹੀਂ ਚੋਣ ਲਈ ਫੰਡ ਇਕੱਤਰ ਕੀਤਾ ਜਾਵੇਗਾ। ਆਗੂਆਂ ਨੇ ਦੋਸ਼ ਲਾਇਆ ਕਿ ਇਹ ਨੀਤੀ ਬਹੁਤ ਹੀ ਖਤਰਨਾਕ ਹੈ ਇਸ ਨਾਲ ਪੰਜਾਬ ਦਾ ਕਿਸਾਨ ਉਜੜ ਜਾਵੇਗਾ। ਪਿੰਡ ਘੁਰਾਲਾ ਵਿੱਚ 80 ਏਕੜ ਜਮੀਨ ਇਸ ਨੀਤੀ ਤਹਿਤ ਜਬਰੀ ਲਈ ਜਾ ਰਹੀ ਹੈ ਇਸ ਬਾਰੇ ਉਥੋਂ ਦੇ ਕਿਸਾਨਾਂ ਨੇ ਹਲਫੀਆ ਬਿਆਨ ਦੇ ਕੇ ਵੀ ਮੰਗ ਕੀਤੀ ਹੈ ਕਿ ਉਹਨਾਂ ਤੋਂ ਇਹ ਜਮੀਨ ਨਾ ਲਈ ਜਾਵੇ। ਉਹ ਇਹ ਜਮੀਨ ਨਹੀਂ ਦੇਣਾ ਚਾਹੁੰਦੇ ਪ੍ਰੰਤੂ ਸਰਕਾਰ ਨੇ ਅਜੇ ਇਸ ਨੂੰ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਜਮੀਨ ਪਚਾਓ ਸੰਘਰਸ਼ ਕਮੇਟੀ ਪਿੰਡ ਘਰਾਲਾ ਦੇ ਸਹਿਯੋਗ ਨਾਲ ਘੁਰਾਲਾ ਅਤੇ ਹੋਰ ਨਾਲ ਦੇ ਪਿੰਡਾਂ ਵਿੱਚ ਗੁਰਦਾਸਪੁਰ ਸ਼ਹਿਰ ਵਿੱਚ ਵੱਡਾ ਟਰੈਕਟਰ ਮਾਰਚ ਕਰੇਗਾ। ਇਸ ਦੇ ਰੂਟ ਲਈ ਇੱਕ ਸਬ ਕਮੇਟੀ ਬਣਾਈ ਗਈ ਹੈ। ਆਗੂਆਂ ਨੇ ਕਿਹਾ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰ ਮਾਰਚ ਲਈ ਪੁੱਜਣਗੇ ਇਸ ਤੋਂ ਪਹਿਲਾਂ ਬੱਸ ਸਟੈਂਡ ਦੇ ਕੋਲ ਸਾਰੇ ਟਰੈਕਟਰ 11 ਵਜੇ ਇਕੱਠੇ ਹੋਣਗੇ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਮਿਲ ਹੋਣਗੇ ।
ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਲੈਂਡ ਪੂਲਿੰਗ ਸਬੰਧੀ ਨੋਟੀਫਿਕੇਸ਼ਨ ਰੱਦ ਨਾ ਕੀਤਾ ਗਿਆ ਤਾਂ ਵੱਡੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ। ਮੀਟਿੰਗ ਤੋਂ ਬਾਅਦ ਪਿੰਡ ਘਰਾਲੇ ਦੇ ਵੱਲੋਂ ਆਮ ਇਜਲਾਸ ਕਰਕੇ ਜਮੀਨ ਨਾ ਦੇਣ ਦਾ ਪਾਇਆ ਮਤਾ ਡੀਸੀ ਗੁਰਦਾਸਪੁਰ ਨੂੰ ਸੌਂਪਿਆ ਗਿਆ। ਹੋਰਨਾ ਤੋਂ ਇਲਾਵਾ ਇਸ ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਦੇ ਹਰਜੀਤ ਸਿੰਘ ਕਾਹਲੋ, ਮਾਸਟਰ ਰਘਬੀਰ ਸਿੰਘ ਚਾਹਲ, ਮੱਖਣ ਸਿੰਘ ਤਿੱਬੜ, ਪੰਜਾਬ ਕਿਸਾਨ ਯੂਨੀਅਨ ਤੋਂ ਸੁਖਦੇਵ ਸਿੰਘ ਭਾਗੋਕਾਵਾਂ ,ਅਤੇ ਅਸ਼ਵਨੀ ਕੁਮਾਰ ਬੀਕੇਯੂ ਉਗਰਾਹਾਂ ਤੋ ਗੁਰਮੁਖ ਸਿੰਘ ਬੀਕੇਯੂ ਡਕਾਉਂਦਾ ਦੇ ਮੰਗਲ ਸਿੰਘ ਜੀਵਨ ਚੱਕ, ਬੀਕੇਯੂ ਕਾਦੀਆਂ ਦੇ ਗੁਰਦੀਪ ਸਿੰਘ, ਪੋਲਟਰੀ ਫਾਰਮਰ ਐਸੋਸੀਏਸ਼ਨ ਦੇ ਦਿਲਬਾਗ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅਸ਼ੋਕ ਭਾਰਤੀ ਬੀਕੇ ਯੂ ਕਾ੍ਂਤੀਕਾਰੀ ਦੇ ਰਾਜਗੁਰਵਿੰਦਰ ਸਿੰਘ ਆਲ ਇੰਡੀਆ ਕਿਸਾਨ ਸਭਾ ਦੇ ਗੁਲਜਾਰ ਸਿੰਘ ਬਸੰਤ ਕੋਟ ਅਤੇ ਬਲਬੀਰ ਸਿੰਘ ਕਤੋਵਾਲ ਅਤੇ ਕੁਲ ਹਿੰਦ ਕਿਸਾਨ ਸਭਾ ਗਰੇਵਾਲ ਦੇ ਲਖਵਿੰਦਰ ਸਿੰਘ, ਅਸ਼ਵਨੀ ਕੁਮਾਰ ਲਖਣ ਕਲਾਂ ਮੱਖਣ ਸਿੰਘ ਤਿੱਬੜ, ਕਰਨੈਲ ਸਿੰਘ ਸ਼ੇਰਪੁਰ, ਅਬਿਨਾਸ਼ ਸਿੰਘ, ਕੁਲਜੀਤ ਸਿੰਘ ਸਿੱਧਵਾਂ ਜਮੀਤਾ ,ਪਲਵਿੰਦਰ ਸਿੰਘ, ਬਲਪ੍ਰੀਤ ਸਿੰਘ ਪ੍ਰਿੰਸ ,ਰਣਜੀਤ ਸਿੰਘ ਰਾਣਾ ਘਰਾਲਾ ,ਜਗੀਰ ਸਿੰਘ ਸਲਾਚ , ਕਰਨੈਲ ਸਿੰਘ ਸ਼ੇਰਪੁਰ ਆਦਿ ਹਾਜਰ ਸਨ। ਇੱਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਯੂਰੀਆ ਖਾਦ ਦੀ ਸਪਲਾਈ ਯਕੀਨੀ ਬਣਾਉਣ ਦੀ ਜੋਰਦਾਰ ਮੰਗ ਕੀਤੀ ਗਈ।