ਖ਼ਨੌਰੀ ਬਾਰਡਰ 'ਤੇ ਹੁਣ 111 ਹੋਰ ਡੱਲੇਵਾਲ ਮਰਨ ਵਰਤ 'ਤੇ...!
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 15 ਜਨਵਰੀ 2025- ਖਨੌਰੀ ਬਾਰਡਰ ਤੇ ਹੁਣ ਇੱਕ ਨਹੀਂ, ਸਗੋਂ 111 ਹੋਰ ਡੱਲੇਵਾਲ ਦੀ ਤਰਜ਼ ਤੇ ਮਰਨ ਵਰਤ ਤੇ ਬੈਠਣ ਜਾ ਰਹੇ ਹਨ। ਇਹ 111 ਕਿਸਾਨ ਖੁੱਲ੍ਹੇ ਆਸਮਾਨ ਹੇਠ ਮਰਨ ਵਰਤ ਤੇ ਅਣਮਿੱਥੇ ਸਮੇਂ ਲਈ ਬੈਠਣਗੇ। ਅਹਿਮ ਗੱਲ ਇਹ ਹੈ ਕਿ ਇਹ ਕਿਸਾਨਾਂ ਨੇ ਮਰਦੇ ਦਮ ਤੱਕ ਮੋਰਚਾ ਲਾਈ ਰੱਖਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ 111 ਕਿਸਾਨਾਂ ਦਾ ਪੂਰਾ ਜਥਾ ਪੰਜਾਬ ਹਰਿਆਣਾ ਬਾਰਡਰ ਤੇ ਮਰਨ ਵਰਤ ਤੇ ਬੈਠੇਗਾ। ਦੂਜੇ ਪਾਸੇ ਹਰਿਆਣਾ ਪੁਲਿਸ ਦੇ ਵਲੋਂ ਵੱਡੇ ਪੱਧਰ ਤੇ ਬੈਰੀਕੇਟਿੰਗ ਲਗਾ ਦਿੱਤੀ ਗਈ ਹੈ ਅਤੇ ਵੱਡੀ ਮਾਤਰਾ ਵਿੱਚ ਪੁਲਿਸ ਬਲ ਵੀ ਬਾਰਡਰ ਤੇ ਤੈਨਾਤ ਹੋ ਗਿਆ ਹੈ।