← ਪਿਛੇ ਪਰਤੋ
ਭਾਜਪਾ ਦੇ ਸੂਬਾ ਪ੍ਰਧਾਨ ਤੇ ਗਾਇਕ ’ਤੇ ਸਮੂਹਿਕ ਜ਼ਬਰ ਜਨਾਹ ਦਾ ਕੇਸ ਦਰਜ ਕਸੌਲੀ, 15 ਜਨਵਰੀ, 2025: ਹਰਿਆਣਾ ਦੇ ਭਾਜਪਾ ਪ੍ਰਧਾਨ ਮੋਹਨ ਲਾਲ ਬਡੋਲੀ ਅਤੇ ਇਕ ਗਾਇਕ ਖਿਲਾਫ ਹਿਮਾਚਲ ਪ੍ਰਦੇਸ਼ ਪੁਲਿਸ ਨੇ ਇਕ ਮਹਿਲਾ ਦੀ ਸ਼ਿਕਾਇਤ ’ਤੇ ਸਮੂਹਿਕ ਜ਼ਬਰ ਜਨਾਹ ਦਾ ਕੇਸ ਦਰਜ ਕੀਤਾ ਹੈ। ਇਸ ਮਹਿਲਾ ਨੇ ਪੁਲਿਸ ਕੋਲ ਦਰਜ ਸ਼ਿਕਾਇਤ ਵਿਚ ਕਿਹਾ ਗਿਆ ਕਿ ਮੋਹਨ ਲਾਲ ਬਡੋਲੀ ਅਤੇ ਗਾਇਕ ਜੈ ਭਗਵਾਨ ਉੁਰਫ ਰੋਕੀ ਨੇ ਨਾ ਸਿਰਫ ਕਸੌਲੀ ਦੇ ਹੋਟਲ ਵਿਚ ਉਸ ਨਾਲ ਸਮੂਹਿਕ ਜ਼ਬਰ ਜਨਾਹ ਕੀਤਾ ਬਲਕਿ ਉਸਦੀਆਂ ਨਗਨ ਤਸਵੀਰਾਂ ਵੀ ਖਿੱਚੀਆਂ ਤੇ ਵੀਡੀਓਜ਼ ਵੀ ਬਣਾਈਆਂ। ਸ਼ਿਕਾਇਤ ਮੁਤਾਬਕ ਇਹ ਘਟਨਾ 3 ਜੁਲਾਈ 2023 ਨੂੰ ਵਾਪਰੀ ਜਿਸਦੀ ਐਫ ਆਈ ਆਰ ਪੁਲਿਸ ਨੇ 13 ਦਸੰਬਰ 2024 ਨੂੰ ਦਰਜ ਕੀਤੀ। ਐਨ ਡੀ ਟੀ ਵੀ ਦੀ ਰਿਪੋਰਟ ਮੁਤਾਬਕ ਇਸ ਐਫ ਆਈ ਆਰ ਦੀ ਕਾਪੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ।
Total Responses : 903