ਅੰਮ੍ਰਿਤਪਾਲ ਦੇ ਪਿਤਾ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸੁਝਾਅ ਬਾਕਸ ਚ ਪਾਇਆ ਆਪਣਾ ਸੁਝਾਅ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 21 ਦਸੰਬਰ 2024 : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਦੇ ਵਿੱਚ ਤਿੱਖੀ ਬਹਿਸ ਦੀ ਵੀਡੀਓ ਜਿੰਵੇ ਹੀ ਵਾਇਰਲ ਹੋਈ ਉਸ ਤੋਂ ਬਾਅਦ ਅੰਤਰਿੰਗ ਕਮੇਟੀ ਵੱਲੋਂ 15 ਦਿਨ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਉਲਾਂਭੇ ਕਰ ਦਿੱਤਾ ਗਿਆ।
ਜਿਸ ਤੋਂ ਬਾਅਦ ਅੱਜ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅਤੇ ਹਲਕਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਦੇ ਪਿਤਾ ਬਾਪੂ ਤਰਸੇਮ ਸਿੰਘ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਵਾਸਤੇ ਪਹੁੰਚੇ ਲੇਕਿਨ ਜਥੇਦਾਰ ਨਾ ਤਾਂ ਘਰ ਮਿਲ ਪਾਏ ਅਤੇ ਨਾ ਹੀ ਆਪਣਾ ਦਫਤਰ ਮਿਲ ਪਾਏ ਜਿਸ ਤੋਂ ਬਾਅਦ ਉਹਨਾਂ ਵੱਲੋਂ ਆਪਣਾ ਸੁਝਾਵ ਉਥੇ ਲੱਗੇ ਸੁਝਾਅ ਬਾਕਸ ਦੇ ਵਿੱਚ ਪਾ ਕੇ ਚਲੇ ਗਏ ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਨਾਲ ਵਤੀਰਾ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਗਲਤ ਹੈ ਅਤੇ ਉਹਨਾਂ ਦਾ ਸਿਰਫ ਤੇ ਸਿਰਫ ਸਿਆਸੀ ਘਾਣ ਕੀਤਾ ਜਾ ਰਿਹਾ ਹੈ।