ਹਰ ਪ੍ਰਕਾਰ ਦੀ ਮਦਦ ਲਈ ਤਿਆਰ ਸੜਕ ਸੁਰੱਖਿਆ ਫੋਰਸ (SSF) ਟੀਮਾਂ
ਖੰਨਾ 6 ਅਕਤੂਬਰ 2025 : ਖੰਨਾ ਪੁਲਿਸ ਦੀਆਂ ਸੜਕ ਸੁਰੱਖਿਆ ਫੋਰਸ (SSF) ਟੀਮਾਂ ਵੱਲੋਂ ਜ਼ਿਲ੍ਹੇ ਭਰ ਵਿੱਚ ਨਿਰੰਤਰ ਗਸ਼ਤ ਕੀਤੀ ਜਾ ਰਹੀ ਹੈ , ਇਹ ਟੀਮਾਂ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਕਿਸੇ ਵੀ ਅਣਚਾਹੀ ਜਾਂ ਅਣਸੁਖਾਵੀ ਘਟਨਾ ਤੋਂ ਤੁਰੰਤ ਨਜਿੱਠਣ ਲਈ ਤਾਇਨਾਤ ਹਨ , ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਇਹ ਵਿਸ਼ੇਸ਼ ਟੀਮਾਂ ਟ੍ਰੈਫਿਕ ਕੋਟਰੋਲ , ਐਮਰਜੈਂਸੀ ਸਹਾਇਤਾ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਚੌਕਸ ਹਨ