ਪਲਸ ਪੋਲਿਓ ਮੁਹਿੰਮ 12 ਅਕਤੂਬਰ ਨੂੰ
ਰੋਹਿਤ ਗੁਪਤਾ
ਗੁਰਦਾਸਪੁਰ 6 ਅਕਤੂਬਰ
ਮਾਣਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਪਲਸ ਪੋਲੀਓ ਮੁਹਿੰਮ ਸਬੰਧੀ ਸਿਹਤ ਅਤੇ ਇਸਦੇ ਸਹਿਯੋਗੀ ਵਿਭਾਗਾਂ ਦੀ ਵਿਸ਼ੇਸ਼ ਮੀਟਿੰਗ ਉਨਾਂ ਦੇ ਦਫਤਰ ਵਿਖੇ ਹੋਈ।
ਇਸ ਮੌਕੇ ਡਿਪਟੀ ਕਮਿਸ਼ਨਰ

ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ 12 ਅਕਤੂਬਰ ਨੂੰ, ਸੁਰੂ ਹੋਵੇਗੀ। ਮੁਹਿੰਮ ਦੌਰਾਨ ਪਹਿਲੇ ਦਿਨ ਬੂਥ ਅਤੇ ਬਾਕੀ ਦਿਨ ਘਰ ਘਰ ਜਾ ਕੇ 5ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਮੁਹਿੰਮ ਦੌਰਾਨ ਜਿਲਾ ਗੁਰਦਾਸਪੁਰ ਵਿੱਚ 140661ਬੱਚਿਆਂ ਨੂੰ ਪੋਲਿਓ ਬੂੰਦਾ ਪਿਲਾਈਆਂ ਜਾਣਗੀਆਂ।ਕੁਲ 1092 ਬੂਥ ਲਾਏ ਜਾਣਗੇ। ਘਰ ਘਰ ਜਾਣ ਲਈ 1444 ਟੀਮਾਂ ਬਣਾਈਆਂ ਗਈਆਂ ਹਨ। ਕੁਲ
21 ਮੋਬਾਈਲ ਜਦਕਿ 44 ਤਰਾਂਜ਼ਿਟ ਟੀਮਾਂ ਕੰਮ ਕਰਨਗੀਆਂ। ਇਨ੍ਹਾਂ ਟੀਮਾਂ ਦੀ ਨਿਗਰਾਨੀ 235 ਸੁਪਰਵਾਈਜਰ ਕਰਨਗੇ। ਕੁਲ
4056 ਵੈਕਸੀਨੇਟਰ ਬੱਚਿਆਂ ਨੂੰ ਪੋਲਿਓ ਬੂੰਦਾ ਪਿਲਾਉਣਗੇ। ਇਸ ਮੁਹਿੰਮ ਲਈ ਵੱਖ ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਜੀ ਨੇ ਦੱਸਿਆ ਕਿ ਗੁਆਂਢੀ ਮੁਲਕਾਂ ਵਿੱਚ ਪੋਲਿਓ ਕੇਸਾਂ ਨੇ ਭਾਰਤ ਦੀ ਚਿੰਤਾ ਵਧਾਈ ਹੋਈ ਹੈ। ਦੇਸ਼ ਅਤੇ ਖੇਤਰ ਨੂੰ ਪੋਲਿਓ ਮੁਕਤ ਰੱਖਣ ਲਈ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ।
ਇਸ ਮੌਕੇ ਜਿਲਾ ਟੀਕਾਕਰਣ ਅਫ਼ਸਰ ਡਾਕਟਰ ਭਾਵਨਾ ਸ਼ਰਮਾ, ਜਿਲਾ ਸਿਹਤ ਅਫ਼ਸਰ ਡਾਕਟਰ ਮਨਿੰਦਰਜੀਤ ਕੌਰ, ਡਾਕਟਰ ਅਰਵਿੰਦ ਮਹਾਜਨ , ਡਾਕਟਰ ਰਵਿੰਦਰ ਸਿੰਘ, ਡਾਕਟਰ ਅੰਕੁਰ ਕੌਸ਼ਲ, ਡਾਕਟਰ ਅਨੀਤਾ ਮਹਾਜਨ, ਡਾਕਟਰ ਮਮਤਾ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਸਨ