ਅਮਰੀਕਾ ਵਿੱਚ ਆਉਣ ਵਾਲੇ ਸਾਰੇ Mediam ਅਤੇ ਹੈਵੀ ਡਿਊਟੀ ਟਰੱਕਾਂ ’ਤੇ 25 ਫੀਸਦੀ ਟੈਰਿਫ ਲਗਾਏਗਾ ਟਰੰਪ ਪ੍ਰਸ਼ਾਸਨ
ਬਾਬੂਸ਼ਾਹੀ ਬਿਊਰੋ
ਨਿਊਯਾਰਕ, 6 ਅਕਤੂਬਰ 2025: ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ 1 ਨਵੰਬਰ 2025 ਤੋਂ ਹੋਰ ਦੇਸ਼ਾਂ ਤੋਂ USA ਵਿੱਚ ਆਉਣ ਵਾਲੇ ਸਾਰੇ Medium ਅਤੇ Heavy Duty ਟਰੱਕਾਂ ’ਤੇ 25 ਫੀਸਦੀ ਟੈਰਿਫ ਇੰਪਰੋਟ ਡਿਊਟੀ ਲਗਾਇਆ ਜਾਵੇਗਾ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ – “1 ਨਵੰਬਰ 2025 ਤੋਂ ਹੋਰ ਦੇਸ਼ਾਂ ਤੋਂ ਅਮਰੀਕਾ ਵਿੱਚ ਆਉਣ ਵਾਲੇ ਸਾਰੇ ਮੀਡਿਯਮ ਅਤੇ ਹੈਵੀ ਡਿਊਟੀ ਟਰੱਕਾਂ ’ਤੇ 25 ਫੀਸਦੀ ਟੈਰਿਫ ਲਗਾਇਆ ਜਾਵੇਗਾ। ਇਸ ਮਾਮਲੇ ’ਤੇ ਤੁਹਾਡੇ ਧਿਆਨ ਲਈ ਧੰਨਵਾਦ!”
ਇਹ ਐਲਾਨ ਟਰੰਪ ਦੀ ‘ਅਮਰੀਕਾ ਫਰਸਟ’ ਨੀਤੀ ਦਾ ਹੀ ਹਿੱਸਾ ਹੈ, ਜਿਸ ਵਿੱਚ ਦੇਸੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਤੇ ਆਯਾਤ ਉੱਤੇ ਨਿਰਭਰਤਾ ਘਟਾਉਣ ’ਤੇ ਜ਼ੋਰ ਦਿੱਤਾ ਗਿਆ ਹੈ।
ਵਿਦੇਸ਼ੀ ਵਪਾਰ ਵਿਸ਼ਲੇਸ਼ਕਾਂ ਦੇ ਅਨੁਸਾਰ, ਇਸ ਫ਼ੈਸਲੇ ਦਾ ਅਸਰ ਕੈਨੇਡਾ ਅਤੇ ਮੈਕਸੀਕੋ ਵਰਗੇ ਅਮਰੀਕਾ ਦੇ ਮੁੱਖ ਵਪਾਰਕ ਸਾਥੀਆਂ ’ਤੇ ਵੀ ਪਵੇਗਾ।