ਬੁਢਾਪੇ ਦੀ ਤਰਾਸਦੀ
ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ/ ਬਲਜੀਤ ਬੱਲ
ਦਹਿਲੀਜ ਤੇ ਬਾਹਰ ਬਣੀ ਥੜੀ ਤੇ ਬੈਠੀ ਔਰਤ" ਬਜ਼ੁਰਗ ਮਾਂ ਦੀ ਉਡੀਕ ਹੈ।" ਸੱਥ ਵਿੱਚ ਬੈਠੇ ਬਜ਼ੁਰਗ ਤਾਸ਼ ਚ ਮਸਤ ਪਰ ਅੰਦਰੋਂ ਉਦਾਸ ਨੇ। " ਸਾਡੇ ਬਜ਼ੁਰਗ ਸਾਡਾ ਸਰਮਾਇਆ ਨੇ "ਇਹ ਹੁਣ ਇੱਕ ਬੀਤੇ ਦੀ ਗੱਲ ਹੋ ਗਈ। ਪਰਿਵਾਰ ਇੱਕ ਨਰੋਏ ਸਮਾਜ ਦੀ ਬੁਨਿਆਦ ਹੁੰਦੇ ਸਨ।ਸੰਯੁਕਤ ਪਰਿਵਾਰ ਦਾਦਾ ਦਾਦੀ ਪੜਦਾਦੀ ਬਾਬਾ ਵਾਲੇ ਪਰਿਵਾਰ ਚਾਰ ਚਾਰ ਪੀੜੀਆਂ ਢੇਰ ਸਾਰੇ ਰਿਸ਼ਤੇ, ਨੈਤਿਕ ਕਦਰਾਂ ਕੀਮਤਾਂ ਦਾ ਖਜ਼ਾਨਾ ਹੋਇਆ ਕਰਦੇ ਸਨ। ਸਾਰੇ ਫਰਜ਼ ਕੁਦਰਤੀ ਹੀ ਸਮੇਟ ਲਏ ਜਾਂਦੇ ਸਨ। ਸਹਿਜ ਰੂਪ ਵਿੱਚ ਪਰਿਵਾਰ ਮਿਲ ਕੇ ਸਮਾਜ ਬਣਦਾ ਬਰਾਦਰੀ ਭਾਈਚਾਰਾ ਫਿਰ ਪਿੰਡ ਬਣਦੇ ਜਿੰਮੇਵਾਰੀਆਂ ਸਾਂਝੀਆਂ ਦੁੱਖ ਸੁੱਖ ਸਾਂਝੇ ਹੁੰਦੇ ਸਨ। ਪਿਛਲੇ ਲਗਭਗ ਚਾਰ ਕੁ ਦਹਾਕਿਆਂ ਤੋਂ ਅਚਾਨਕ ਆਈ ਤਬਦੀਲੀ ਨੇ ਨੁਹਾਰ ਬਦਲ ਦਿੱਤੀ।
ਸਿੱਖਿਆ ਦਾ ਪਸਾਰ ਪਿੰਡਾਂ ਤੋਂ ਸ਼ਹਿਰਾਂ ਵੱਲ ਤਬਦੀਲੀ ਦਾ ਵਰਤਾਰਾ ਸਹਿਜ ਹੋ ਗਿਆ। ਸੰਯੁਕਤ ਪਰਿਵਾਰ ਦੀ ਬਣਤਰ ਸੀਮਤ ਹੋ ਗਈ ਇਕਹਿਰਾ ਪਰਿਵਾਰ ਹੋਂਦ ਵਿੱਚ ਆਇਆ ਰੋਜ਼ਗਾਰ ਦੀ ਭਾਲ ਨੇ ਖੇਤੀ ਪ੍ਰਧਾਨ ਸੂਬੇ ਨੂੰ ਨਵੀਆਂ ਲੀਹਾਂ ਤੇ ਤੋਰਿਆ। ਨੌਕਰੀ ਪੇਸ਼ਾ ਪਤੀ ਪਤਨੀ ਵਿਅਸਤ ਹੋ ਗਏ। ਉਹਨਾਂ ਦੀ ਅਗਲੀ ਪੀੜੀ ਪੜ੍ਨ ਲਈ ਵਿਦੇਸ਼ ਵੱਲ ਨੂੰ ਵਹੀਰਾ ਘੱਤ ਗਈ.।
ਇੱਕਲਤਾ ਦਾ ਸੰਤਾਪ ਪਿੰਡਾਂ ਤੇ ਸ਼ਹਿਰਾਂ ਵਿੱਚ ਬਰਾਬਰ ਹੋ ਗਿਆ।ਘਰਾਂ ਨੂੰ ਤਾਲੇ ਵੀ ਲੱਗੇ, ਬਜ਼ੁਰਗ ਮਾਪੇ ਉਡੀਕ ਗੋਚਰੇ ਰਹਿ ਗਏ। ਪੰਜਾਬ ਖੁਸ਼ਹਾਲ ਸੂਬਾ ਹੁਣ ਬਜ਼ੁਰਗਾਂ ਨੂੰ ਸਰਮਾਏ ਦੀ ਜਗ੍ਹਾ ਬੋਝ ਸਮਝਣ ਲੱਗਾ। ਬਿਰਧ ਆਸ਼ਰਮ (ਸੀਨੀਅਰ ਸਿਟੀਜਨ ਹੋਮ )ਹੋਂਦ ਵਿੱਚ ਆ ਗਏ ਭਾਰਤ ਜਨਸੰਖਿਆ ਦੇ ਪੱਖੋਂ ਸਿਖਰ ਤੇ ਖੜਾ ਹੈ।ਬਜ਼ੁਰਗ ਆਬਾਦੀ ਵਿੱਚ ਇਸ ਸਮੇਂ 104 ਮਿਲੀਅਨ ਲੋਕ ਹਨ। ਜੋ ਕਿ ਕੁੱਲ ਆਬਾਦੀ ਦਾ 10% ਤੋਂ ਵੱਧ ਦੀ ਨੁਮਾਇੰਦਗੀ ਕਰਦੇ ਹਨ।2050 ਤੱਕ 319 ਮਿਲੀਅਨ ਤੱਕ ਪੁੱਜਣ ਦਾ ਅਨੁਮਾਨ ਹੈ.।ਦੇਸ਼ ਲਈ ਬਜ਼ੁਰਗਾਂ ਦੀ ਸਾਂਭ ਸੰਭਾਲ ਇੱਕ ਚੁਣੌਤੀ ਹੈ।
ਪੰਜਾਬ ਕੇਰਲਾ, ਤਾਮਿਲਨਾਡੂ ਅਤੇ ਮਹਾਰਾਸ਼ਟਰ ਦੇ ਨਾਲ ਆਬਾਦੀ ਦੀ ਵੱਧਣ ਵਿੱਚ ਮੋਹਰੀ ਰਾਜਾਂ ਵਿੱਚ ਖੜਾ ਹੈ। ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਅੰਕੜੇ ਸਾਡੇ ਸਿਸਟਮ ਦੀ ਇੱਕ ਗੰਭੀਰ ਤਸਵੀਰ ਪੇਸ਼ ਕਰਦੇ ਹਨ। ਹਰੇਕ ਜਿਲੇ ਵਿੱਚ 150 ਨਿਵਾਸੀਆਂ ਦੀ ਸਮਰੱਥਾ ਵਾਲਾ ਬਿਰਧ ਆਸ਼ਰਮ ਲਾਜ਼ਮੀ ਹੋਣਾ ਚਾਹੀਦਾ ਹੈ। ਭਾਰਤ ਵਿੱਚ 500ਤੋਂ ਘੱਟ ਜ਼ਿਲ੍ਹਿਆਂ ਵਿੱਚ ਕਾਰਜਸ਼ੀਲ ਬਜ਼ੁਰਗ ਦੇਖਭਾਲ ਸੰਸਥਾਵਾਂ ਹਨ ਪੰਜਾਬ ਦੀ ਹਾਲਤ ਇਸ ਵੇਲੇ ਕਮਜ਼ੋਰ ਹੈ ਇੱਥੇ ਬਜ਼ੁਰਗ ਨਾਗਰਿਕਾਂ ਨੂੰ ਢੁਕਵੀਆਂ ਸਹੂਲਤਾਂ ਮੁਹਈਆ ਨਹੀਂ ਕਰਵਾਈਆਂ ਜਾਂਦੀਆਂ।
ਬਜ਼ੁਰਗਾਂ ਦੀ ਦੇਖਭਾਲ ਦਾ ਮਨੁੱਖੀ ਚਿਹਰਾ:- ਬਜ਼ੁਰਗਾਂ ਦੀ ਦੇਖਭਾਲ ਦੀ ਗੁੰਝਲਤਾ ਸਧਾਰਨ ਡਾਕਟਰੀ ਇਲਾਜ ਤੋਂ ਕਿਤੇ ਵੱਧ ਫੈਲੀ ਹੋਈ ਹੈ. ਜਿਵੇਂ ਕਿ ਦੇਖਭਾਲ ਪ੍ਰਬੰਧਕਾਂ ਦੁਆਰਾ ਉਦਾਹਰਨ ਦਿੱਤੀ ਗਈ ਹੈ ਐਲਡਰ ਏ ਡ ਬਜ਼ੁਰਗਾਂ ਦੀ ਸੰਭਾਲ ਲਈ" ਪ੍ਰੋਕਸੀ ਬੱਚੇ "ਵਜੋ ਦਰਸਾਉਂਦੇ ਹਨ.। ਇਹ ਪੇਸ਼ੇਵਰ ਵਿਆਪਕ ਸਹਾਇਤਾ ਪ੍ਰਦਾਨ ਕਰਦੇ ਹਨ। ਜਿਸ ਵਿੱਚ ਕੰਮ ਚਲਾਉਣ ਅਤੇ ਡਾਕਟਰੀ ਮੁਲਾਕਾਤ ਦਾ ਪ੍ਰਬੰਧ ਕੀਮੋਥੈਰਪੀ,ਡੈਲਸਿਸ ਵਰਗਿਆਂ ਗੁੰਝਲ ਦਾ ਡਾਕਟਰੀ ਪ੍ਰਕਿਰਿਆਵਾਂ ਰਾਹੀਂ ਬਜ਼ੁਰਗਾਂ ਦੇ ਨਾਲ ਜਾਣ ਸਭ ਕੁਝ ਸ਼ਾਮਿਲ ਹੈ ਬਜ਼ੁਰਗਾਂ ਦੀਆਂ ਬੈਂਕ ਸੇਵਾਵਾਂ ਚ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਦੇ ਹਨ।
ਬਜ਼ੁਰਗ ਨਾਗਰਿਕਾਂ ਦੀ ਗਿਣਤੀ ਪੇਂਡੂ ਖੇਤਰ ਵਿੱਚ ਜਿਆਦਾ ਹੈ ਜਿੱਥੇ ਕਈ ਵਿੱਤੀ ਰੁਕਾਵਟਾਂ ਆਵਾਜਾਈ ਦੇ ਸਾਧਨਾਂ ਦੀ ਵੀ ਘਾਟ ਹੈ। ਸਿਹਤ ਸੰਸਥਾਵਾਂ ਦਾ ਬੁਨਿਆਦੀ ਢਾਂਚਾ ਪੇਂਡੂ ਖੇਤਰਾਂ ਵਿੱਚ ਢੁਕਵੀਂ ਸਿਹਤ ਕਵਰੇਜ ਪ੍ਰਦਾਨ ਕਰਨ ਤੋਂ ਅਸਮਰੱਥ ਹੈ.। 3575 ਉਪ ਕੇਂਦਰਾਂ ਦੀ ਲੋੜ ਹੈ ਜਿਨਾਂ ਵਿੱਚ ਸਿਰਫ 2857 ਕਾਰਜਸ਼ੀਲ ਹਨ। ਜਿਸ ਵਿੱਚ 718 ਕੇਂਦਰਾਂ ਦੀ ਘਾਟ ਯਾਨੀ 20% ਘਾਟਾ। ਇਵੇਂ ਹੀ ਪ੍ਰਾਇਮਰੀ ਹੈਲਥ ਸੈਂਟਰ ਲੋੜੀਦੇ 595 ਦੇ ਮੁਕਾਬਲੇ 297 ਕਾਰਜਸ਼ੀਲ ਹਨ। ਨਤੀਜੇ ਵਜੋਂ 33% ਦੀ ਘਾਟ ਹੈ.।
ਬਜ਼ੁਰਗਾਂ ਦੀ ਦੇਖਭਾਲ ਲਈ ਕਮਿਊਨਿਟੀ ਹੈਲਥ ਸੈਂਟਰ ਲੋੜੀ ਦੇ 148 ਮੌਜੂਦ 84...43% ਦੀ ਕਮੀ ਹੈ। ਬਹੁਤ ਸਾਰੇ ਬਿਰਧ ਆਸ਼ਰਮ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕਰਦੇ ਪੁਰਾਣੀਆਂ ਇਮਾਰਤਾਂ ਖਸਤਾ ਹਾਲਤ ਵਿੱਚ ਹਨ ਜਿੱਥੇ ਐਲੀਵੇਟਰ, ਚੌੜੇ ਦਰਵਾਜੇ,ਤਿਲਕਣ ਤੋਂ ਬਿਨਾਂ ਫਰਸ਼, ਰੈਪ ਵੀਲ ਚੇਅਰ ਆਦਿ ਸਹੂਲਤ ਵੀ ਨਹੀਂ ਹੈ। ਪੰਜਾਬ ਦੀ ਸੀਏਜੀ (CAG)ਦੀ ਰਿਪੋਰਟ ਅਨੁਸਾਰ ਯੋਜਨਾ ਬੰਦੀ ਵਿੱਚ ਬਹੁਤ ਕਮੀਆਂ ਹਨ ਫਤਿਹਗੜ੍ਹ ਸਾਹਿਬ ਅਤੇ ਮੋਗਾ ਦੇ ਜਿਲ੍ਹਾ ਹਸਪਤਾਲਾਂ ਦੇ ਨਾਲ ਨਾਲ ਪੀਐਚਸੀ ਦੀਆਂ ਇਮਾਰਤਾਂ ਦੇ ਢਾਂਚੇ ਕਾਫੀ ਰੱਖ ਰਖਾ ਅਤੇ ਖਸਤਾ ਹਾਲਤਾਂ ਵਿੱਚ ਹਨ ਬਜ਼ੁਰਗਾਂ ਲਈ ਇਹ ਕਾਰਗਰ ਨਹੀਂ ਹੈ। ਉਪਕਰਨ ਅਤੇ ਟੈਕਨੋਲੋਜੀ ਦੇ ਪੱਖ ਤੋਂ ਵਿਸ਼ੇਸ਼ ਡਾਕਟਰੀ ਅਪ ਕਰਨਾ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ।ਬੁਨਿਆਦੀ ਡਾਇਗਨੋਸ ਉਪਕਰਨ ਜਿਵੇਂ ਹੋਮੋਗਲੋਬਿਨ ਮੀਟਰ, ਗਲੂਕੋਮੀਟਰ, ਈਸੀਜੀ ਦੀ ਮਸ਼ੀਨਾਂ ਦੀ ਘਾਟ ਹੋਣ ਕਾਰਨ ਤਤਕਲੀਨ ਇਲਾਜ ਵਿੱਚ ਦੇਰੀ ਹੁੰਦੀ ਹੈ।
ਡਿਜੀਟਲ ਸਿਹਤ ਕ੍ਰਾਂਤੀ ਨੇ ਬਜ਼ੁਰਗਾ ਦੀ ਦੇਖਭਾਲ ਸੰਸਥਾਵਾਂ ਨੂੰ ਵੱਡੇ ਪੱਧਰ ਤੇ ਅੱਖੋਂ ਪਰੋਖੇ ਕੀਤਾ ਹੈ। ਇਲੈਕਟਰੋਨਿਕ ਸਿਹਤ ਰਿਕਾਰਡਾਂ,ਟੈਲੀ ਮੈਡੀਸਨ ਸਮਰੱਥਾਵਾਂ ਪ੍ਰਾਪਤ ਕਰਨਾ ਨਿਗਰਾਨੀ ਪ੍ਰਣਾਲੀ ਅਪਣਾਉਣ ਅਤੇ ਦੇਖਭਾਲ ਦੀ ਗੁਣਵੰਤਾ ਅਤੇ ਕੁਸ਼ਲਤਾ ਵਿੱਚ ਕਾਰਗਰ ਸੁਧਾਰ ਕਰ ਸਕਦੇ ਹਾਂ.।
ਸਟਾਫ਼:- ਪੰਜਾਬ ਕੋਲ ਮੈਡੀਕਲ ਪੇਸ਼ਾਵਰ ਸਟਾਫ ਦੀ ਘਾਟ ਹੈ ਜੋ ਕਿ ਇਕ ਗੰਭੀਰ ਸਮੱਸਿਆ ਹੈ ਰਾਜ ਦੇ 47% ਮਨਜੂਰ ਸ਼ੁਦਾ ਮਾਹਰ ਅਸਾਮੀਆਂ ਦੀ ਘਾਟ ਹੈ।51% ਜਨਰਲ ਮੈਡੀਕਲ ਅਫਸਰਾਂ ਦੀਆਂ ਅਸਾਮੀਆਂ ਖਾਲੀ ਹਨ ਬਜ਼ੁਰਗਾਂ ਦੀ ਦੇਖਭਾਲ ਲਈ ਮਹੱਤਵਪੂਰਨ ਵਿਸ਼ੇਸ਼ਤਾਵਾਂ ਵਿੱਚ ਮਾਹਰ ਡਾਕਟਰਾਂ ਦੀ ਕਮੀ ਹੈ। ਸਥਿਤੀ ਇੰਨੀ ਗੰਭੀਰ ਹੈ ਕੀ ਸੌ ਸੇਵਾ ਮੁਕਤ ਮੈਡੀਕਲ ਮਾਹਰਾਂ ਦੀ ਭਰਤੀ ਕਰਨ ਦਾ ਸਹਾਰਾ ਲਿਆ ਹੈ 58 ਤੋਂ 64 ਸਾਲ ਦੀ ਉਮਰ ਦੇ ਡਾਕਟਰਾਂ ਨੂੰ ਠੇਕੇ ਦੀ ਭਰਤੀ ਦੀ ਪੇਸ਼ਕਸ਼ ਕੀਤੀ ਹੈ। ਨੌਜਵਾਨ ਮੈਡੀਕਲ ਪੇਸ਼ੇਵਰ ਡਾਕਟਰਾਂ ਨੂੰ ਆਕਰਸ਼ਿਤ ਕਰਨ ਅਤੇ ਉਨਾਂ ਨੂੰ ਸਹੀ ਸਮੇਂ ਤੇ ਨਿਯੁਕਤੀ ਕਰਨ ਦੇ ਪ੍ਰਣਾਲੀਗਤ ਅਸਫਲਤਾ ਨੂੰ ਉਜਾਗਰ ਕਰਦਾ ਹੈ.।ਦੂਜੇ ਰਾਜਾਂ ਦੇ ਮੁਕਾਬਲੇ ਘੱਟ ਤਨਖਾਹ ਇਸ ਦਾ ਵੱਡਾ ਕਾਰਨ ਹੈ ਪੰਜਾਬ ਦੇ ਮੈਡੀਕਲ ਅਫਸਰ ਕੇਂਦਰ ਨਾਲੋਂ 21 %ਘੱਟ ਅਤੇ ਹਰਿਆਣਾ ਵਿੱਚ ਹਮ ਰੁਤਬਾ ਨਾਲੋਂ 30 %ਪ ਘੱਟ ਕਮਾਉਂਦੇ ਹਨ ਰਾਜ ਵਿੱਚ ਐਸ਼ੋਰਡ ਕਰੀਅਰ ਪ੍ਰੋਗਰੈਸ਼ਨ ਸਕੀਮ ਨੂੰ ਲਾਗੂ ਕਰਨ ਦੀ ਲੋੜ ਹੈ।
ਸਾਡੇ ਕੋਲ ਬਜ਼ੁਰਗਾਂ ਦੀ ਸੰਭਾਲ ਦੀ ਮੁਹਾਰਤ ਵਾਲੇ ਡਾਕਟਰਾਂ ਦੀ ਕਮੀ ਅੰਤਰਰਾਸ਼ਟਰੀ ਮਾਪਦੰਡ ਤੋਂ ਘੱਟ ਹੈ ਇਸ ਨਾਲ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਜਿਵੇਂ ਗਲਤ ਡਾਇਗਨੋ ਅਣਉਚਿਤ ਦਵਾਈ ਬੁਢਾਪੇ ਦੀ ਮਾਨਸਿਕਤਾ ਨੂੰ ਸਮਝਣਾ ਆਦਿ।
ਚੁਣੌਤੀਆਂ.... ਡਾਕਟਰਾਂ ਅਤੇ ਨਰਸਿੰਗ ਸਟਾਫ ਜੋ ਕਿ ਵਿਸ਼ੇਸ਼ ਸਿਖਲਾਈ ਪ੍ਰਾਪਤ ਹੋਣ ਬਜ਼ੁਰਗਾਂ ਦੀਆਂ ਲੋੜਾਂ ਨੂੰ ਸਮਝਣ ਯੋਗ ਉਹਨਾਂ ਦੀਆਂ ਗਤੀਵਿਧੀਆਂ ਗਤੀਸ਼ੀਲਤਾ ਵਿੱਚ ਸਹਾਇਤਾ ਡਿਮੈਂਸੀ਼ਆ ਦੇ ਮਰੀਜ਼ਾਂ ਲਈ ਵਿਹਾਰ ਪ੍ਰਬੰਧਨ ਦੀ ਸਿਖਲਾਈ ਪ੍ਰਾਪਤ ਹੋਣ... ਫਿਜੀਓਥੈਰਪਿਸਟ ਕਿੱਤਾ ਮੁਖੀ ਥੈਰਪੀ ਸਮਾਜਿਕ ਵਰਕਰ ਮਨੋ ਚਕਿਤਸਿਕ ਆਦਿ ਦਾ ਪ੍ਰਬੰਧ ਹੋਵੇ। ਖੋਜ ਦਰਸਾਉਂਦੀ ਹੈ ਕਿ 75 %ਬਜ਼ੁਰਗ ਇੱਕ ਤੋਂ ਵੱਧ ਬਿਮਾਰੀਆਂ ਤੋਂ ਪੀੜਿਤ ਹਨ।23.3% ਡਿਮੈਂਸ਼ੀਆ ਤੋਂ ਪ੍ਰਭਾਵਿਤ ਹਨ.।ਇਸ ਸਮੇਂ ਤਾਲਮੇਲ ਅਤੇ ਸੂਝਵਾਨ ਡਾਕਟਰਾਂ ਦੀ ਜਰੂਰਤ ਹੁੰਦੀ ਹੈ।ਦਿਲ ਦੀਆਂ ਬਿਮਾਰੀਆਂ,ਹਾਈਪਰਟੈਂਸ਼ਨ, ਗਠੀਆ,ਸੀਓਪੀਡੀ, ਡਾਇਮੈਂਸ਼ੀਆ ਦੇ ਵੱਖ ਵੱਖ ਰੂਪ ਹਨ। ਗੁੰਝਲਦਾਰ ਵੀ,,ਜਿਸ ਲਈ ਡਾਕਟਰੀ ਸਹਾਇਤਾ ਆਪਸੀ ਤਾਲਮੇਲ ਅਤੇ ਤਜਰਬੇਕਾਰ ਸੰਭਾਲ ਪ੍ਰਦਾਨਤਾਵਾਂ ਨੂੰ ਵੀ ਚੁਣੌਤੀ ਦਿੰਦੇ ਹਨ.।
37.7% ਬਜ਼ੁਰਗ ਡਿਪਰੈਸ਼ਨ ਤੋਂ ਪ੍ਰਭਾਵਿਤ ਹਨ 13.3% ਚਿੰਤਾ ਰੋਗ ਤੋਂ ਪ੍ਰਭਾਵਿਤ ਹਨ। ਮਾਨਸਿਕ ਸਿਹਤ ਸਮੱਸਿਆਵਾਂ ਦਾ ਪ੍ਰਚਲਨ ਕਈ ਕਾਰਕਾਂ ਤੋਂ ਪੈਦਾ ਹੁੰਦਾ ਹੈ।ਸਮਾਜਿਕ ਅਲੱਗ ਥਲੱਗ,ਖੁਦ ਮੁਖਤਿਆਰੀ ਦਾ ਨੁਕਸਾਨ, ਗੁਆਚੇ ਰਿਸ਼ਤਿਆਂ ਤੇ ਸੋਗ, ਭਵਿੱਖ ਬਾਰੇ ਡਰ ਸੰਸਥਾਗਤ ਜੀਵਨ ਵਿੱਚ ਮੁਸ਼ਕਲਾਂ... ਭਾਵੇਂ ਸੰਸਥਾਵਾਂ ਇਹਨਾਂ ਸਾਰੀਆਂ ਗੱਲਾਂ ਦਾ ਬਹੁਤ ਧਿਆਨ ਰੱਖਦੀਆਂ ਹਨ ਪਰ ਫਿਰ ਵੀ ਇਸ ਸੰਦਰਭ ਵਿੱਚੋਂ ਨਿਕਲਣ ਲਈ ਮਨੋ ਵਿਗਿਆਨੀ ਡਾਕਟਰਾਂ ਦੀ ਜਰੂਰਤ ਪੈਂਦੀ ਹੈ। ਬਹੁਤ ਸਾਰੀਆਂ ਸਿਹਤ ਸਹੂਲਤਾਂ ਜੋ ਕਿ 24 ਘੰਟੇ ਦੇ ਵਿੱਚ ਵਿੱਚ ਮੈਡੀਕਲ ਕਵਰੇਜ ਹੋਣੀ ਚਾਹੀਦੀ ਹੈ ਤਾਂ ਜੋ ਸਹੀ ਸਮੇਂ ਤੇ ਇਲਾਜ ਅਤੇ ਤੇ ਲੁੜੀਦੀ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾਵੇ।
ਪੇਂਡੂ ਪੱਧਰ ਉੱਤੇ ਸਿਹਤ ਸੇਵਾਵਾਂ ਸੁਚੱਜੇ ਢੰਗ ਨਾਲ ਦਿੱਤੀਆਂ ਜਾਣ ਬਜ਼ੁਰਗ ਮੈਂਬਰਾਂ ਦੀ ਪਰਿਵਾਰਕ ਦੇਖਭਾਲ ਤੇ ਜ਼ੋਰ ਦਿੱਤਾ ਜਾਵੇ.। ਆਰਥਿਕ ਚੁਨੌਤੀ ਨੂੰ ਮੁੱਖ ਰੱਖਦੇ ਹੋਏ ਬਜ਼ੁਰਗਾਂ ਨੂੰ ਸਹੀ ਸਮੇਂ ਤੇ ਪੈਨਸ਼ਨ ਕਵਰੇਜ ਦਿੱਤੀ ਜਾਵੇ।ਭਾਰਤ ਦੀ 78% ਬਜ਼ੁਰਗ ਆਬਾਦੀ ਪੈਨਸ਼ਨ ਨੂੰ ਕਵਰੇਜ ਦੀ ਘਾਟ ਹੈ.।ਤੇ 65 %ਰੋਜਾਨਾ ਦੇਖਭਾਲ ਲਈ ਦੂਜਿਆਂ ਤੇ ਨਿਰਭਰ ਹੈ।
ਬੀਮਾ ਅਤੇ ਸਿਹਤ ਸੰਭਾਲ ਵਿੱਚ ਗੁਣਵੰਨਤਾ
ਬਜ਼ੁਰਗ ਦੇਖਭਾਲ ਲਈ ਇੱਕ ਮਹੱਤਵਪੂਰਨ ਰੁਕਾਵਟ ਨੂੰ ਦਰਸਾਉਂਦਾ ਹੈ। ਸਿਰਫ 18% ਬਜ਼ੁਰਗ ਵਿਅਕਤੀਆਂ ਕੋਲ ਸਿਹਤ ਬੀਮਾ ਕਵਰੇਜ ਹੈ.।ਜਿਸ ਕਾਰਨ ਜਿਆਦਾਤਰ ਡਾਕਟਰੀ ਖਰਚਿਆਂ ਲਈ ਜੇਬ ਤੋਂ ਬਾਹਰ ਭੁਗਤਾਉਣਾ ਤੇ ਨਿਰਭਰ ਕਰਨ ਲਈ ਮਜਬੂਰ ਹਨ।ਬਜ਼ੁਰਗਾਂ ਦੀ ਦੇਖਭਾਲ ਲਈ ਸੰਸਥਾਵਾਂ ਲਈ ਆਰਥਿਕ ਮਦਦ ਦੀ ਜਰੂਰਤ ਹੈ.। ਮਾਨਸਿਕ ਸਿਹਤ ਸੇਵਾਵਾਂ ਲਈ ਸਲਾਹ ਮਸ਼ਵਰਾ ਇਲਾਜ ਇੱਕਲਤਾ ਤੇ ਉਦਾਸੀ ਦੇ ਮੁਕਾਬਲੇ ਚ ਮਨੋਰੰਜਨ ਅਤੇ ਸਮਾਜਿਕ ਪ੍ਰੋਗਰਾਮ ਕਰਵਾਏ ਜਾਣੇ ਚਾਹੀਦੇ ਹਨ। ਕਨੂੰਨੀ ਢਾਂਚੇ ਨੂੰ ਮਜ਼ਬੂਤ ਕਰਨਾ ਮਾਪਿਆਂ ਅਤੇ ਸੀਨੀਅਰ ਸਿਟੀਜਨ ਐਕਟ 2007 ਦੇ ਰੱਖ ਰਖਾ ਤੇ ਭਲਾਈ ਨੂੰ ਲਾਗੂ ਕਰਨਾ।
ਘੱਟ ਆਮਦਨ ਵਾਲੇ ਬਜ਼ੁਰਗਾਂ ਲਈ ਸੰਸਥਾਗਤ ਦੇਖਭਾਲ ਲਈ ਨਿਸ਼ਾਨਾ ਸਬਸਿਡੀਆਂ ਪ੍ਰਦਾਨ ਕਰਨਾ.। ਆਸਾ਼ ਵਰਕਰਾਂ ਅਤੇ ਏਐਨਐਮਸ ਨੂੰ ਦੇਖਭਾਲ ਪ੍ਰੋਟੋਕੋਲ ਵਿੱਚ ਸਿਖਲਾਈ ਦੇਣ। ਬਜ਼ੁਰਗਾਂ ਦੀ ਇੱਕਲਤਾ ਦਾ ਸਭ ਤੋਂ ਵੱਡਾ ਕਾਰਨ ਦੂਰ ਵੱਸਦੇ ਉਹਨਾਂ ਦੇ ਬੱਚੇ ਨੇ ਜੋ ਕਿ ਆਪਣੇ ਪਰਿਵਾਰਾਂ ਵਿੱਚ ਰੁਝ ਜਾਂਦੇ ਨੇ ਤੇ ਵਿਸਾਰ ਦਿੰਦੇ ਨੇ ਮਾਪਿਆਂ ਨੂੰ, ਭੁੱਲ ਜਾਂਦੇ ਨੇ ਜਿਸ ਆਹੁਦੇ ਤੇ ਉਹ ਪਹੁੰਚੇ ਨੇ ਉਸਦੇ ਪਿੱਛੇ ਸਭ ਤੋਂ ਵੱਡਾ ਹੱਥ ਉਹਨਾਂ ਦੇ ਮਾਪਿਆਂ ਦਾ ਹੈ। ਜੇ ਉਹ ਉਹਨਾਂ ਲਈ ਇਨਾ ਕੁਝ ਨਾ ਕਰਦੇ,ਤੇ ਸ਼ਾਇਦ ਅੱਜ ਦੇ ਪੂੰਜੀਵਾਦ ਸਮਾਜ ਦੇ ਵਿੱਚ ਉਹ ਪੈਰ ਵੀ ਨਾ ਪਾ ਸਕਦੇ।ਮਾਪਿਆਂ ਦੀ ਕਮਾਈ ਸਾਰੀ ਹੀ ਉਹਨਾਂ ਵਾਸਤੇ ਵਰਦਾਨ ਸਾਬਿਤ ਹੁੰਦੀ ਹੈ, ਤੇ ਮਾਪੇ ਇੱਕ ਬੋਝ ਬਣ ਜਾਂਦੇ ਨੇ। ਘਰ ਦੀ ਡਿਓੜੀ 'ਚ ਬੈਠੀ ਮਾਂ ਆਪਣੇ ਪੁੱਤ ਦੀਆਂ ਸੁੱਖਾਂ ਸੁੱਖਦੀ ਹੈ,ਤੇ ਬਾਪ ਉਸਦੇ ਰਾਹਾਂ ਦੀ ਉਡੀਕ ਕਰਦਾ.। ਹਰ ਦਿਨ ਤਿਉਹਾਰ ਪਰਿਵਾਰ ਤੋਂ ਬਿਨਾਂ ਫਿਕੇ ਲੱਗਦੇ ਨੇ। ਤੇ ਉਡੀਕ ਉਹਨਾਂ ਦੀ ਤਰਾਸਦੀ ਬਣਦੀ ਹੈ। ਬੱਚੇ ਭੁੱਲ ਜਾਂਦੇ ਨੇ ਇਹਨਾਂ ਮਾਪਿਆਂ ਨੇ ਸਾਨੂੰ ਕਿੰਨਾ ਹਾਲਾਤਾਂ ਵਿੱਚੋਂ ਲੰਘ ਕੇ ਵੱਡਿਆਂ ਕੀਤਾ.।
ਇਥੋਂ ਤੱਕ ਪਹੁੰਚਾਇਆ,ਅਸੀਂ ਆਪਣੀ ਸ਼ਾਨੋਂ ਸ਼ੌਕਤ ਦੇ ਚੱਕਰ ਵਿੱਚ ਉਹਨਾਂ ਨੂੰ ਪੇਂਡੂ ਜਾਂ ਅਨਪੜ ਕਹਿ ਕੇ ਅਸਭਿਆ ਕਹਿ ਕੇ ਅੱਖੋ ਪਰੋਖੇ ਕਰਦੇ ਹਾਂ।ਜੋ ਕਿ ਬਜ਼ੁਰਗਾਂ ਦੀ ਉਮਰ ਨੂੰ ਘਟਾਉਂਦੀ ਤੇ ਦੁੱਖ ਨੂੰ ਵਧਾਉਂਦੀ ਹੈ।ਸਾਨੂੰ ਉਹਨਾਂ ਦੀ ਮੱਧਮ ਹੁੰਦੀ ਲੋਅ ਦਾ,ਸੁਣਨ ਸ਼ਕਤੀ ਦਾ, ਦੰਦਾਂ ਦੀ ਕਮਜ਼ੋਰੀ ਦਾ,ਦਿਨੋ ਦਿਨ ਘੱਟਦੀ ਸਿਹਤ ਦਾ,ਉਹਨਾਂ ਹੀ ਧਿਆਨ ਰੱਖਣਾ ਚਾਹੀਦਾ ਹੈ।ਜਿੰਨਾ ਕਦੇ ਉਹਨਾਂ ਨੇ ਸਾਨੂੰ ਡਿੱਗਦਿਆਂ ਨੂੰ ਚੱਕ ਕੇ ਮਿੱਟੀ ਝਾੜਨ ਲੱਗਿਆਂ,ਗਿੱਲੀ ਥਾਂ ਤੇ ਸੁੱਤਿਆਂ ਨੂੰ ਸੁੱਕੀ ਥਾਂ ਤੇ ਕਰਨ ਲੱਗਿਆਂ ਜਿੰਮੇਵਾਰੀ ਨਿਭਾਈ ਸੀ।ਜੇ ਅਸੀਂ ਇੰਜ ਨਹੀਂ ਕਰਾਂਗੇ ਸਾਡੀਆਂ ਆਉਣ ਵਾਲੀਆਂ ਨਸਲਾਂ ਭੁੱਲ ਜਾਣਗੀਆਂ ਕਿ ਸਾਡੀਆਂ ਜਿੰਮੇਵਾਰੀਆਂ ਕੀ ਨੇ? ਸਾਨੂੰ ਉਹਨਾਂ ਦੀ ਇੱਕਲਤਾ ਦਾ ਅਹਿਸਾਸ ਆਪਣੇ ਸੀਨੇ ਵਿੱਚ ਲੈ ਕੇ ਤੁਰਨਾ ਪਏਗਾ। ਜਦੋਂ ਵਕਤ ਲੰਘ ਜਾਂਦਾ ਹੈ ਤੇ ਮਾਪਿਆਂ ਦੀ ਯਾਦ ਸਾਨੂੰ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਦੇਏਗੀ ਲੋੜ ਹੈ! ਜਿਉਂਦੇ ਜੀ ਉਹਨਾਂ ਦੀ ਇੱਕਲਤਾ ਵਿੱਚ ਬੈਠ ਉਹਨਾਂ ਨਾਲ ਗੱਲਾਂ ਕਰਨ ਦੀ ਉਹਨਾਂ ਦੇ ਸਮਿਆਂ ਦੀਆਂ ਮਿਹਨਤਾਂ ਦਾ ਮੁੱਲ ਤਾਰਨ ਦੀ.।
ਜੇ ਔਲਾਦ ਜ਼ੁਮੇਵਾਰ ਹੋਵੇ ਤਾਂ ਮਾਪੇ ਕਦੇ ਬੁਢੇ ਨਹੀਂ ਹੁੰਦੇ,। ਲੋੜ ਹੈ ਸੱਚੀਂ ਮੁੱਚੀ ਸੱਚ ਨੂੰ ਜਾਨਣ ਤੇ ਪਹਿਚਾਨਣ ਦੀ...ਇਹ ਛਾਂ ਇੱਕ ਵਾਰੀ ਮੁੱਕ ਗਈ.. ਮੁੜ ਨਹੀਂ ਲੱਭਣੀ.. ਕੁਝ ਯਾਦਾਂ ਤੇ ਹੌਕਿਆ ਤੋਂ ਪਹਿਲਾ ਮੋੜਾ ਪਾ ਲਈਏ.. ਤਾਂ ਉਦਾਸ ਅੱਥਰੂ ਕਿਰਨ ਤੋਂ ਪਹਿਲਾ ਪੀ ਲਵੋ.. ਮਾਪੇ ਮਾਪੇ ਹੁੰਦੇ ਨੇ..। ਅਖੀਰ ਵਿੱਚ ਅਸੀਂ ਇਹੀ ਕਹਾਂਗੇ ਕਿ ਸਾਨੂੰ ਬਜ਼ੁਰਗਾਂ ਦੀ ਸਿਹਤ ਸਬੰਧੀ ਅਤੇ ਉਨਾਂ ਦੇ ਵਿਆਪਕ ਬਜ਼ੁਰਗ ਭਲਾਈ ਯੋਜਨਾ ਰਾਸ਼ਟਰੀ ਨੀਤੀ ਦੇ ਅਨੁਸਾਰ ਹੋਣੀ ਚਾਹੀਦੀ ਹੈ.. ਬਜ਼ੁਰਗਾਂ ਨੇ ਸਾਨੂੰ ਕੱਲ ਦੇ ਨਾਗਰਿਕ ਬਣਾਇਆ ਹੈ ਸਾਡੀ ਉਨਾਂ ਪ੍ਰਤੀ ਜਿੰਮੇਵਾਰੀ ਉਹਨਾਂ ਦੀ ਸਿਹਤ,ਉਹਨਾਂ ਦਾ ਭੋਜਨ ਉਨਾਂ ਦੀ ਆਮਦਨ ਦਾ ਸਰਕਾਰ ਨੂੰ ਨਿੱਜੀ ਤੌਰ ਤੇ ਸੰਪਰਕ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਰਾਜਨੀਤਿਕ ਪੱਧਰ ਤੇ ਸਮਾਜਿਕ ਪੱਧਰ ਤੇ ਅਸੀਂ ਆਪਣੇ ਮਜਬੂਤ ਸਮਾਜ ਨੂੰ ਸਿਰਜ ਸਕੀਏ.।

-
ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ / ਬਲਜੀਤ ਬੱਲ , ਸਕੂਲ ਆਫ ਬਿਜ਼ਨਸ ਮੇਨਜਮੈਂਟ, ਪੰਜਾਬੀ ਯੂਨੀਵਰਸਿਟੀ ਪਟਿਆਲਾ
pushpindergill63@gmail.com
9814145045, 9914100088
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.