Big Breaking: ਰਜਿੰਦਰ ਗੁਪਤਾ ਵੱਲੋਂ ਹੁਣ ਇਸ ਅਹੁਦੇ ਤੋਂ ਅਸਤੀਫ਼ਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 6 ਅਕਤੂਬਰ, 2025 - ਰਜਿੰਦਰ ਗੁਪਤਾ ਨੇ ਚੰਡੀਗੜ੍ਹ ਦੀ ਡੀਮਡ ਯੂਨੀਵਰਸਿਟੀ, ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ) ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਗੁਪਤਾ ਨੇ ਆਪਣਾ ਅਸਤੀਫ਼ਾ ਯੂਟੀ ਪ੍ਰਸ਼ਾਸਕ, ਗੁਲਾਬ ਚੰਦ ਕਟਾਰੀਆ ਨੂੰ ਸੌਂਪ ਦਿੱਤਾ ਹੈ। ਰਜਿੰਦਰ ਗੁਪਤਾ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਹਨ, ਜੋ ਕਿ ਟੈਕਸਟਾਈਲ ਅਤੇ ਕਾਗਜ਼ ਉਦਯੋਗ ਵਿੱਚ ਦੁਨੀਆ ਦਾ ਇੱਕ ਵੱਡਾ Producer ਹੈ. ਰਜਿੰਦਰ ਗੁਪਤਾ ਨੂੰ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀ ਰਾਜ ਸਭਾ ਦੀ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ।