ਕਿਸਾਨਾਂ ਨੇ ਕੀਤਾ ਪੁਤਲਾ ਫੂਕ ਮੁਜ਼ਾਹਿਰਾ
ਰੋਹਿਤ ਗੁਪਤਾ
ਗੁਰਦਾਸਪੁਰ 6 ਅਕਤੂਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਹੁਕਮਾਂ ਅਨੁਸਾਰ ਜੋਨ ਪੱਧਰੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰਥੀ ਫੂਕ ਮੁਜਾਹਰੇ ਕੀਤੇ ਗਏ ।ਹਰਦੋਛੰਨੀ ਰੋਡ ਬਾਈਪਾਸ ਤੇ , ਜਿਸ ਵਿੱਚ ਜੋਨ ਬਾਬਾ ਮਸਤੂ ਜੀ ਦੇ ਪ੍ਰਧਾਨ ਸੋਹਣ ਸਿੰਘ ਅਤੇ ਸਕੱਤਰ ਕੁਲਜੀਤ ਸਿੰਘ , ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਦੱਸਿਆ ਕਿ ਸਰਕਾਰ ਕਿਸਾਨਾਂ ਉੱਤੇ ਪਰਾਲੀ ਸਾੜਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪਰਚੇ ਕਰ ਰਹੀ ਹੈ। ਜਦੋਂ ਕਿ ਮਾਨਯੋਗ ਸੁਪਰੀਮ ਕੋਰਟ ਨੇ ਪਹਿਲਾਂ ਹੁਕਮ ਦਿੱਤੇ ਹੋਏ ਹਨ, ਕਿ ਕਿਸਾਨਾਂ ਨੂੰ 2500 ਰੁਪਏ ਪਰਾਲੀ ਨੂੰ ਸਾਂਭਣ ਲਈ ਬੋਨਸ ਦਿੱਤਾ ਜਾਏ ।
ਜਦੋਂ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 7000ਰੁਪਏ ਦੀ ਮੰਗ ਕਰਦੀ ਹੈ।ਪਰ ਸਰਕਾਰ ਨੇ ਬੋਨਸ ਤਾਂ ਇੱਕ ਪੈਸਾ ਨਹੀਂ ਦਿੱਤਾ ਅਤੇ ਕਿਸਾਨਾਂ ਨੂੰ ਜੇਲ੍ਹਾ ਵਿੱਚ ਬੰਦ ਕਰ ਰਹੀ ਹੈ।ਸਰਕਾਰ ਇਹਨਾਂ ਕੰਮਾਂ ਤੋਂ ਬਾਜ ਆਏ।ਝੋਨੇ ਦੀ ਖਰੀਦ ਨੂੰ ਲੈ ਕੇ ਪਿਛਲੇ ਸਾਲ ਦੀ ਤਰ੍ਹਾਂ 17.ਨਮੀ ਵਾਲੇ ਝੋਨੇ ਨੂੰ ਵੀ ਵੱਡੇ ਕੱਟ 200 ਤੋਂ 400 ਰੁਪਏ ਲਗਾਏ ਜਾਂ ਰਹੇ ਹਨ, ਸਰਕਾਰ ਇਸ ਲੁੱਟ ਨੂੰ ਬੰਦ ਕਰੇ। ਗੰਨੇ ਦੀ ਲੱਗ ਭੱਗ 450 ਕਰੋੜ ਰੁਪਏ ਦੀ ਬਕਾਇਆ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ। ਨੈਸ਼ਨਲ ਹਾਈਵੇ ਵਿੱਚ ਆਉਂਦੀ ਕਿਸਾਨਾਂ ਦੀ ਜਮੀਨ ਜਿਹਨਾਂ ਨੂੰ ਅਜੇ ਤੱਕ ਕੋਈ ਪੈਸਾ ਨਹੀਂ ਮਿਲਿਆ, ਸਰਕਾਰ ਉਹਨਾਂ ਨੂੰ ਬਣਦਾ ਮੁਆਵਜਾ ਦੇਵੇ। ਪਾਵਰ ਕਾਮ ਜੋ ਚਿੱਪ ਵਾਲੇ ਮੀਟਰ ਲਗਾਕੇ ਆਮ ਲੋਕਾਂ ਦੀ ਲੁੱਟ ਕਰਨ ਦਾ ਰਸਤਾ ਬਣਾ ਰਹੀ ਹੈ ਸਰਕਾਰ ਬੰਦ ਕਰੇ।ਪੰਜਾਬ ਵਿੱਚ ਹੜਾਂ ਨੇ ਭਿਆਨਕ ਤਬਾਹੀ ਮਚਾਈ ਹੈ, ਸਰਕਾਰ ਗਰਦਾਵਰੀ ਕਰਵਾਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਣਦਾ ਮੁਆਵਜਾ ਦੇਵੇ। ਜੇ ਸਰਕਾਰ ਬਣਦੀਆਂ ਬਿਲਕੁਲ ਜਾਇਜ ਮੰਗਾਂ ਤੋਂ ਆਨਾ ਕਾਨੀ ਕਰਦੀ ਹੈ, ਤਾਂ 13 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦੇ ਅੱਗੇ ਧਰਨੇ ਦਿੱਤੇ ਜਾਣਗੇ।

ਇਸ ਮੌਕੇ ਹੋਰ ਅਮਰੀਕ ਸਿੰਘ, ਵੱਸਣ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਓਕਾਰ ਸਿੰਘ, ਗੁਰਮੇਲ ਸਿੰਘ, ਤਰਸੇਮ ਸਿੰਘ, ਸਤਿੰਦਰ ਸਿੰਘ ਤੂੰਗ ਅਤੇ ਜਿਲ੍ਹਾ ਮਹਿਲਾਂ ਆਗੂ ਸੁਖਦੇਵ ਕੌਰ , ਰਮਨਦੀਪ ਕੌਰ ਆਦਿ ਹਾਜਰ ਸਨ।