ਮਾਮਲਾ ਐਸਬੀ ਰਾਈਸ ਮਿਲ ਵਿੱਚ ਕਾਲਾ ਬਜਾਰੀ ਕਰਕੇ ਡੰਪ ਕੀਤੀ ਕਣਕ ਦਾ
ਮਾਮਲਾ ਐਸਡੀਐਮ ਵੱਲੋਂ ਆਪਣੇ ਹੱਥਾਂ ਵਿੱਚ ਲੈਣ ਤੋਂ ਬਾਅਦ ਮਾਰਕੀਟ ਕਮੇਟੀ ਦੀ ਮਹੀਨਿਆਂ ਬਾਅਦ ਖੁੱਲੀ ਨੀਂਦ
ਸਰਕਾਰੀ ਫੀਸ ਦੇ ਨਾਲ ਮਾਰਕੀਟ ਕਮੇਟੀ ਨੇ ਆਟੇ ਚ ਲੂਣ ਬਰਾਬਰ ਲਿਆ ਜੁਰਮਾਨਾ
ਦੀਪਕ ਜੈਨ
ਜਗਰਾਉਂ, 6 ਅਕਤੂਬਰ। ਮਈ ਦੇ ਬੀਤੇ ਮਹੀਨੇ ਵਿੱਚ ਜਗਰਾਉਂ ਦੇ ਲਾਗਲੇ ਪਿੰਡ ਰਸੂਲਪੁਰ ਵਿਖੇ ਐਸਬੀ ਰਾਇਸ ਮਿਲ ਵਿੱਚ ਅਨਅਧਿਕਾਰਤ ਤੌਰ ਤੇ ਕਣਕ ਦੀਆਂ ਬੋਰੀਆਂ ਦੇ ਭੰਡਾਰ ਨੂੰ ਡੰਪ ਕਰਨ ਦਾ ਮਾਮਲਾ ਅਖਬਾਰਾਂ ਵਿੱਚ ਸੁਰਖੀਆਂ ਬਣਨ ਤੋਂ ਬਾਅਦ ਐਸਡੀਐਮ ਜਗਰਾਓ ਕਰਨਦੀਪ ਸਿੰਘ ਵੱਲੋਂ ਮਾਮਲਾ ਹੱਥ ਵਿੱਚ ਲੈਂਦੇ ਹੋਏ ਫੂਡ ਸਪਲਾਈ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਨੂੰ ਕੀਤੀ ਗਈ ਇਸ ਕਾਲਾ ਬਜ਼ਾਰੀ ਤੋਂ ਵੀ ਜਾਣੂ ਕਰਵਾਇਆ ਸੀ। ਉੰਝ ਤਾਂ ਸੈਲਰ ਮਾਲਕ ਕਿਸੇ ਵੀ ਨਿਯਮ ਦੇ ਅਧੀਨ ਆਪਣੇ ਸੈਲਰ ਅੰਦਰ ਇੰਨੇ ਵੱਡੇ ਪੱਧਰ ਤੇ ਕਣਕ ਦੀ ਸਟੋਰੇਜ ਨਹੀਂ ਕਰ ਸਕਦੇ ਅਤੇ ਸੈਲਰ ਸਿਰਫ ਝੋਨੇ ਅਤੇ ਚਾਵਲ ਸਟੋਰ ਕਰਨ ਦਾ ਹੀ ਅਧਿਕਾਰ ਰੱਖਦੇ ਹਨ ਅਤੇ ਸੈਲਰ ਕੋਲ ਸਿਰਫ ਅਤੇ ਸਿਰਫ ਝੋਨੇ ਅਤੇ ਚਾਵਲ ਅਤੇ ਝੋਨੇ ਤੋਂ ਪੈਦਾ ਹੋਈ ਫਕ ਵਗੈਰਾ ਸਟੋਰ ਕਰਨ ਦਾ ਹੀ ਲਾਇਸੈਂਸ ਹੁੰਦਾ ਹੈ। ਉਸ ਟਾਈਮ ਇੰਡੀਆ ਅਤੇ ਪਾਕਿਸਤਾਨ ਦੇ ਆਪਸੀ ਸੰਬੰਧਾਂ ਵਿੱਚ ਪਹਿਲਗਾਮ ਵਾਲੀ ਘਟਨਾ ਤੋਂ ਬਾਅਦ ਜੰਗ ਵਾਲਾ ਮਾਹੌਲ ਹੋਨ ਕਰਕੇ ਇਹ ਸਟੋਰ ਕੀਤੀ ਕਣਕ ਸੈਲਰ ਮਾਲਕਾਂ ਅਤੇ ਵਪਾਰੀਆਂ ਵੱਲੋਂ ਮਿਲੀ ਭੁਗਤ ਕਰਕੇ ਕੀਤੀ ਗਈ ਹੋ ਸਕਦੀ ਸੀ। ਜੇ ਜਾਣਕਾਰਾਂ ਦੀ ਮੰਨੀਏ ਤਾਂ ਇਸ ਮਾਮਲੇ ਵਿੱਚ ਸ਼ੈਲਰ ਮਾਲਕਾਂ ਤੇ ਮਾਮਲਾ ਦਰਜ ਕਰਨ ਦੀ ਬਜਾਏ ਸੈਲਰ ਮਾਲਕ ਤੋਂ 3 ਲੱਖ ਰੁਪਆ ਸਰਕਾਰੀ ਫੀਸ ਅਤੇ ਖਾਨਾ ਪੂਰਤੀ ਲਈ ਆਟੇ ਚ ਲੂਣ ਬਰਾਬਰ 30 ਹਜਾਰ ਰੁਪਆ ਜੁਰਮਾਨਾ ਲੈ ਕੇ ਹੀ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਗਿਆ।
ਜਾਣਕਾਰਾਂ ਦਾ ਦਾ ਇਹ ਵੀ ਮੰਨਣਾ ਹੈ ਕੀ ਸੈਲਰ ਮਾਲਕ ਨੂੰ 10 ਗੁਣਾ ਜੁਰਮਾਨਾ ਵੀ ਕੀਤਾ ਜਾ ਸਕਦਾ ਸੀ ਪਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਸਿਰਫ 30 ਹਜ ਰੁਪ ਜੁਰਮਾਨਾ ਲੈ ਕੇ ਮਿਲੀ ਭੁਗਤ ਨਾਲ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ।
ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਮਾਮਲੇ ਵਿੱਚ ਉੱਚ ਅਧਿਕਾਰੀ ਕੋਈ ਜਾਂਚ ਕਰਨਗੇ ਜਾਂ ਫਿਰ ਮਾਮਲਾ ਇਸੇ ਤਰ੍ਹਾਂ ਗੋਲ ਮੋਲ ਹੀ ਰਹੇਗਾ।