ਲੁਧਿਆਣਾ ਪੁਲਿਸ ਵੱਲੋਂ ਚੋਰੀ ਕਰਨ ਵਾਰੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 25 ਅਪਰੈਲ 2025 : ਲੁਧਿਆਣਾ ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾਂ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਮੁੱਖ ਅਫ਼ਸਰ ਥਾਣਾ ਫੋਕਲ ਪੁਆਇੰਟ ਲੁਧਿਆਣਾ ਦੀ ਨਿਗਰਾਨੀ ਹੇਠ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ 23 ਅਪਰੈਲ ਨੂੰ ਚੌਕੀ ਢੰਡਾਰੀ ਕਲਾਂ ਦੀ ਪੁਲਿਸ ਪਾਰਟੀ ਵੱਲੋਂ ਤਿੰਨੋ ਜਣੇ ਆਪਸ ਵਿਚ ਮਿਲ ਕੇ ਚੋਰੀਆਂ ਕਰਨ ਅਤੇ ਹਥਿਆਰ ਦੀ ਨੋਕ ਤੇ ਖੋਹਾਂ ਕਰਨ ਦੇ ਆਦੀ ਤਿੰਨ ਵਿਅਕਤੀ ਚੋਰੀ ਸ਼ੁਦਾ ਮੋਟਰਸਾਈਕਲ ਸਪਲੈਂਡਰ ਪਰੋ ਰੰਗ ਕਾਲਾ ਬਿਨਾਂ ਨੰਬਰੀ ਤੇ ਸਵਾਰ ਹੋ ਕੇ ਪਿੰਡ ਗੋਬਿੰਦਗੜ੍ਹ ਤੋਂ ਗਣਪਤੀ ਚੌਂਕ ਦੀ ਵੱਲ ਚੋਰੀਸ਼ੁਦਾ ਮੋਬਾਈਲ ਵੇਚਣ ਲਈ ਆ ਰਹੇ ਹਨ । ਇਹਨਾ ਨੂੰ ਗਣਪਤੀ ਚੌਂਕ ਨਾਕਾਬੰਦੀ ਦੌਰਾਨ ਚੋਰੀ ਸ਼ੁਦਾ ਸਮਾਨ ਸਮੇਤ ਕਾਬੂ ਕਰ ਕੇ ਗ੍ਰਿਫ਼ਤਾਰ ਕੀਤਾ । ਜਿਹਨਾਂ ਤੇ ਮੁਕੱਦਮਾ ਨੰ:65 ਮਿਤੀ 23-04-2025 ਅ/ਧ 303(2),317(2) BNS ਥਾਣਾ ਫੋਕਲ ਪੁਆਇੰਟ ਲੁਧਿਆਣਾ ਰਜਿਸਟਰ ਕੀਤਾ । ਇਹਨਾਂ ਦੇ ਕਬਜ਼ੇ ਵਿਚੋਂ 3 ਚੋਰੀ ਸ਼ੁਦਾ ਮੋਬਾਈਲ ਫ਼ੋਨ ਵੱਖ-2 ਮਾਰਕਾ ਤੇ ਇੱਕ ਬੱਕਰੇ ਕੱਟਣ ਵਾਲਾ ਦਾਤ ਲੋਹਾ ਬਰਾਮਦ ਕੀਤਾ। ਗ੍ਰਿਫਤਾਰ ਕੀਤੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਹਨਾਂ ਪਾਸੋਂ ਹੋਰ ਵੀ ਚੋਰੀ ਸ਼ੁਦਾ ਮੋਬਾਈਲ ਫ਼ੋਨ/ਸਮਾਨ ਬਰਾਮਦ ਹੋਣ ਦੀ ਸੰਭਾਵਨਾ ਹੈ।