ਗੁਰਦਾਸਪੁਰ: ਕਰੀਬ ਪੌਣੇ 9 ਕਰੋੜ ਦੀ ਲਾਗਤ ਨਾਲ ਕਾਦੀਆਂ ਤੋਂ ਧਾਰੀਵਾਲ ਤੱਕ ਨਵੀਂ ਬਣੇਗੀ ਸੜਕ, ਸ਼ੈਰੀ ਕਲਸੀ ਨੇ ਰੱਖਿਆ ਨੀਹ ਪੱਥਰ
25 ਸਾਲ ਤੋਂ ਦੁਰਘਟਨਾਵਾਂ ਦਾ ਕਾਰਨ ਬਣ ਰਹੀ ਸੜਕ ਨੂੰ ਬਣਾਉਣ ਦਾ ਸ਼ੈਰੀ ਕਲਸੀ ਨੇ ਰੱਖਿਆ ਨੀਹ ਪੱਥਰ
ਰੋਹਿਤ ਗੁਪਤਾ
ਗੁਰਦਾਸਪੁਰ - ਕਾਦੀਆਂ ਤੋਂ ਧਾਰੀਵਾਲ ਤੱਕ ਬਣਨ ਜਾ ਰਹੀ ਸੜਕ ਦਾ ਅੱਜ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸੈ਼ਰੀ ਕਲਸੀ ਵੱਲੋਂ ਨੀਹ ਪੱਥਰ ਨੀਹ ਪੱਥਰ ਰੱਖਿਆ ਗਿਆ । 25 ਸਾਲ ਤੋਂ ਜਿਆਦਾ ਸਮੇਂ ਤੋਂ ਇਹ ਸੜਕ ਮੁਰੰਮਤ ਲਈ ਤਰਸ ਰਹੀ ਸੀ ਅਤੇ ਕਈ ਦੁਰਘਟਨਾਵਾਂ ਦਾ ਕਾਰਨ ਬਣ ਗਈ 25 ਸਾਲ ਪੁਰਾਣੀ ਮੰਗ ਪੂਰੀ ਹੋਣ ਤੇ ਪਿੰਡ ਵਾਸੀਆਂ ਅਤੇ ਆਮ ਲੋਕਾਂ ਨੇ ਬਟਾਲਾ ਵਿਧਾਇਕ ਸੈ਼ਰੀ ਕਲਸੀ ਦਾ ਧੰਨਵਾਦ ਕੀਤਾ।
ਗੱਲਬਾਤ ਕਰਦਿਆਂ ਵਿਧਾਇਕ ਕਲਸੀ ਨੇ ਕਿਹਾ ਕਿ ਇਹ ਸੜਕ ਤਕਰੀਬਨ ਪੰਜ ਛੇ ਪਿੰਡ ਕਵਰ ਕਰੇਗੀ ਅਤੇ ਇਹ ਸੜਕ 8 ਕਰੋੜ 75 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ ਇਹ ਸੜਕ ਕਾਦੀਆਂ ਤੋਂ ਰਜਾਦਾ ਡੇਰੀਵਾਲ ਦਰੋਗਾ ਤੱਕ 12 ਤੋਂ 18 ਫੁੱਟ ਖੁੱਲੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਿੰਡਾਂ ਦੇ ਜੋ ਵੀ ਛੱਪੜਾਂ ਦੀ ਨਿਕਾਸੀ ਦਾ ਕੰਮ ਗਲੀਆਂ ਨਾਲੀਆਂ ਦਾ ਕੰਮ ਗਰਾਉਂਡਾਂ ਦਾ ਕੰਮ ਵੀ ਜਲਦ ਤੋਂ ਜਲਦ ਕੀਤਾ ਜਾਵੇਗਾ ।
ਉਥੇ ਹੀ ਉਹਨਾਂ ਨੇ ਪਹਿਲਗਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਨਿਹੱਥੇ ਲੋਕਾਂ ਨੂੰ ਮਾਰਨਾ ਬਹੁਤ ਹੀ ਸ਼ਰਮਨਾਕ ਘਟਨਾ ਹੈ ਅਜਿਹੇ ਅੰਸਰਾਂ ਨੂੰ ਸਖਤ ਤੋਂ ਸਖਤ ਸਜਾ ਹੋਣੀ ਚਾਹੀਦੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਬਾਰਡਰਾਂ ਉੱਤੇ ਕੇਂਦਰ ਸਰਕਾਰ ਵੱਲੋਂ ਹੋਰ ਸੁਰੱਖਿਆ ਵਧਾਉਣੀ ਚਾਹੀਦੀ ਹੈ। ਉੱਥੇ ਹੀ ਪਿੰਡ ਦੇ ਮੌਜੂਦਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਕਾਦੀਆਂ ਬਲਾਕਾਂ ਇੰਚਾਰਜ ਡਾਕਟਰ ਜਗਜੀਤ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਅਤੇ ਸੈ਼ਰੀ ਕਲਸੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨਾਂ ਵੱਲੋਂ ਇਲਾਕਾ ਵਾਸੀਆਂ ਦੀ 25 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਹੋਇਆ ਸੜਕ ਦਾ ਨੀਹ ਪੱਥਰ ਰੱਖਿਆ ਹੈ । ਸਾਨੂੰ ਇਸ ਸੜਕ ਦੀ ਬਹੁਤ ਜਰੂਰਤ ਸੀ ।ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਜੋ ਗਰਾਊਂਡ ਦੀ ਕਮੀ ਸੀ ਉਸ ਬਾਰੇ ਵੀ ਸ਼ੈਰੀ ਕਲਸੀ ਵੱਲੋਂ ਸਾਨੂੰ ਆਸ਼ਵਾਸਨ ਦਿੱਤਾ ਗਿਆ ਕਿ ਜਲਦ ਹੀ ਪਿੰਡ ਵਿੱਚ ਗਰਾਊਂਡ ਵੀ ਤਿਆਰ ਕਰਵਾਈ ਜਾਵੇਗੀ।
ਇਸ ਮੌਕੇ ਪਿੰਡ ਰਜਾਦਾ ਤੋਂ ਪਿਆਰਾ ਸਿੰਘ ਪ੍ਰਧਾਨ, ਸਾਬਕਾ ਸਰਪੰਚ ਗੁਰਦੇਵ ਸਿੰਘ, ਮੈਂਬਰ ਗੁਰਦੇਵ ਸਿੰਘ, ਮੈਂਬਰ ਇੰਦਰਜੀਤ ਸਿੰਘ, ਮਨਜੀਤ ਸਿੰਘ, ਕੁਲਜੀਤ ਸਿੰਘ, ਸਤਨਾਮ ਸਿੰਘ, ਵੀਰ ਸਿੰਘ, ਪ੍ਰਤਾਪ ਸਿੰਘ ,ਅਮਰੀਕ ਸਿੰਘ, ਬਿੱਲਾ, ਰਣਧੀਰ ਸਿੰਘ, ਗੁਰਦਿਆਲ ਸਿੰਘ, ਸਕੱਤਰ ਸਿੰਘ, ਕਾਬਲ ਸਿੰਘ, ਪ੍ਰਤਾਪ ਸਿੰਘ ਕੈਰੋ, ਸਲਵਿੰਦਰ ਸਿੰਘ, ਨਿਸ਼ਾਨ ਸਿੰਘ, ਸੁਲੱਖਣ ਸਿੰਘ, ਢੋਲਾ ਸਿੰਘ, ਮੀਡੀਆ ਇੰਚਾਰਜ ਜੁਗਰਾਜ ਸਿੰਘ ,ਸਰਪੰਚ ਪਿੰਡ ਡੱਲਾ ਮੇਜਰ ਸਿੰਘ ਬੋਪਾਰਾਏ ਅਤੇ ਪਿੰਡ ਰਾਮਪੁਰਾ ਦੇ ਬਾਬਾ ਨਸੀਬ ਸਿੰਘ ਆਦੀ ਹਾਜ਼ਰ ਸਨ।