← ਪਿਛੇ ਪਰਤੋ
ਕਰਾਇਮ ਬਰਾਂਚ ਲੁਧਿਆਣਾ ਵੱਲੋਂ 54 ਗਰਾਮ ਆਇਸ ਸਮੇਤ 2 ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 25 ਅਪਰੈਲ 2025 : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸਵੱਪਨ ਸ਼ਰਮਾ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਸਮਗਲਰਾਂ ਖ਼ਿਲਾਫ਼ ਐਕਸ਼ਨ ਲੈਂਦੇ INSP ਬੇਅੰਤ ਜੁਨੇਜਾ ਇੰਚਾਰਜ ਕਰਾਇਮ ਬਰਾਂਚ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋ ਸ਼ੱਕੀ ਪੁਰਸ਼ਾਂ, ਸ਼ੱਕੀ ਵਹੀਕਲਾਂ ਦੀ ਚੈਕਿੰਗ ਦੇ ਸੰਬੰਧ ਵਿੱਚ ਜੀਵਨ ਨਗਰ ਚੌਕ ਲੁਧਿਆਣਾ ਵਿਖੇ ਮੌਜੂਦ ਸੀ ਤਾਂ ASI ਰਾਜ ਕੁਮਾਰ ਨੂੰ ਇਤਲਾਹ ਮਿਲੀ ਕਿ ਅਵੀ ਗੁਪਤਾ ਅਤੇ ਪ੍ਰਿਤਪਾਲ ਸਿੰਘ ਉਰਫ਼ ਸੋਨੂੰ ਪੁੱਤਰ ਹਰਮਿੰਦਰ ਸਿੰਘ ਵਾਸੀ ਫੇਸ-2 ਦੁੱਗਣੀ ਲੁਧਿਆਣਾ ਦੇ ਰਹਿਣ ਵਾਲੇ ਹਨ ਦਿੱਲੀ ਤੋਂ ਆਈਸ ਨਸ਼ਾ ਲਿਆ ਕੇ ਵੇਚਦੇ ਹਨ। ਆਵੀ ਗੁਪਤਾ ਅਤੇ ਪ੍ਰਿਤਪਾਲ ਸਿੰਘ ਉਰਫ਼ ਸੋਨੂੰ ਹੁਣ ਵੀ ਆਇਸ ਨਸ਼ਾ ਸਪਲਾਈ ਕਰਨ ਲਈ ਜੀਵਨ ਨਗਰ ਰੋਡ ਤੇ ਪੈਂਦੀ ਗੁਰੂ ਸ਼ਕਤੀ ਆਟਾ ਚੱਕੀ ਦੇ ਸਾਹਮਣੇ ਆਪਣੀ ਕਾਰ ਮਾਰਕਾ ਆਈ 10 ਰੰਗ ਚਿੱਟਾ ਨੰਬਰੀ PB10GB7719 ਖੜੀ ਕਰ ਕੇ ਆਪਣੇ ਕਿਸੇ ਗਾਹਕ ਦੀ ਉਡੀਕ ਕਰ ਰਹੇ ਹਨ ਜਿੰਨਾ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 66 ਮਿਤੀ 23.04.2025 ਅ/ਧ 22.29.61.85 NDPS ACT ਥਾਣਾ ਫੋਕਲ ਪੁਆਇੰਟ ਲੁਧਿਆਣਾ ਦਰਜ ਕਰ ਕੇ ਦੋਸ਼ੀ ਪ੍ਰਿਤਪਾਲ ਸਿੰਘ ਉਰਫ਼ ਸੋਨੂੰ ਨੂੰ 30 ਗ੍ਰਾਮ ਆਈਸ ਅਤੇ ਦੋਸ਼ੀ ਆਵੀ ਗੁਪਤਾ ਉਰਫ਼ ਆਵੀ ਉਕਤ ਨੂੰ 24 ਗਰਾਮ ਆਈਸ ਅਤੇ ਕਾਰ ਸਮੇਤ ਗ੍ਰਿਫਤਾਰ ਕੀਤਾ ਜਿੰਨਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜਿੰਨਾ ਪਾਸੋਂ ਬਰਾਮਦ ਆਈਸ ਸਬੰਧੀ ਹੋਰ ਪੁੱਛਗਿੱਛ ਕਰਨੀ ਬਾਕੀ ਹੈ ।
Total Responses : 0