ਤੇਜ਼ ਰਫਤਾਰ ਪ੍ਰਾਈਵੇਟ ਬੱਸ ਨੇ ਮਾਰੀ ਈ-ਰਿਕਸ਼ਾ ਨੂੰ ਟੱਕਰ, ਚਾਲਕ ਤੇ ਸਵਾਰੀ ਦੀ ਮਸਾ ਬਚੀ ਜਾਨ
ਰੋਹਿਤ ਗੁਪਤਾ
ਗੁਰਦਾਸਪੁਰ , 25 ਅਪ੍ਰੈਲ 2025- ਇੱਕ ਪ੍ਰਾਈਵੇਟ ਕੰਪਨੀ ਦੀ ਤੇਜ਼ ਰਫਤਾਰ ਬੱਸ ਨੇ ਦੇਰ ਰਾਤ ਧਾਰੀਵਾਲ ਦੇ ਜੀਟੀ ਰੋਡ ਤੇ ਰਘੁਨਾਥ ਮੰਦਿਰ ਦੇ ਨਜ਼ਦੀਕ ਇੱਕ ਈ ਰਿਕਸ਼ੇ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਈ ਰਿਕਸ਼ਾ ਪਲਟ ਗਿਆ। ਹਾਲਾਂਕਿ ਈ ਰਿਕਸ਼ੇ ਦੇ ਡਰਾਈਵਰ ਤੇ ਉਸ ਵਿੱਚ ਸਵਾਰ ਇੱਕ ਸਵਾਰੀ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ । ਮੌਕੇ ਤੇ ਮੌਜੂਦ ਨੌਜਵਾਨਾਂ ਨੇ ਹਿੰਮਤ ਦਿਖਾਈ ਤੇ ਪ੍ਰਾਈਵੇਟ ਬੱਸ ਨੂੰ ਡਰਾਈਵਰ ਸਣੇ ਪਿੱਛਾ ਕਰਕੇ ਕਾਬੂ ਕਰ ਲਿਆ।ਮੌਕੇ ਤੇ ਪੁਲਿਸ ਨੂੰ ਬੁਲਾ ਕੇ ਡਰਾਈਵਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਗੱਲਬਾਤ ਦੌਰਾਨ ਡਰਾਈਵਰ ਨਸ਼ੇ ਵਿੱਚ ਲੱਗ ਰਿਹਾ ਸੀ । ਦੱਸ ਦਈਏ ਕਿ ਇਸੇ ਕੰਪਨੀ ਦੀ ਇੱਕ ਤੇਜ਼ ਰਫਤਾਰ ਬੱਸ ਵੱਲੋਂ ਕੁਝ ਮਹੀਨੇ ਪਹਿਲਾਂ ਇੱਕ ਸਕੂਟੀ ਨੂੰ ਟੱਕਰ ਮਾਰੀ ਗਈ ਸੀ । ਉਸ ਵੇਲੇ ਵੀ ਸਕੂਟੀ ਸਵਾਰ ਦੀ ਜਾਨ ਮਸਾ ਬਚੀ ਸੀ।
ਉੱਥੇ ਹੀ ਜ਼ਖਮੀ ਹੋਏ ਜੋ ਈ ਰਿਕਸ਼ਾ ਵਿੱਚ ਸਵਾਰ ਥੋਮਸ ਨਾਮਕ ਨੌਜਵਾਨ ਨੇ ਦੱਸਿਆ ਕਿ ਉਸਦੇ ਸਿਰ ਵਿੱਚ ਸੱਟ ਲੱਗੀ ਹੈ ਔਰ ਖੂਨ ਵਗ ਰਿਹਾ ਹੈ। ਈ ਰਿਕਸ਼ਾ ਤਾਂ ਬੁਰੀ ਤਰ੍ਹਾਂ ਦੇ ਨਾਲ ਟੁੱਟ ਭੱਜ ਗਿਆ ਹੈ। ਈ ਰਿਕਸ਼ਾ ਚਲਾਉਣ ਵਾਲੇ ਪ੍ਰਭ ਨਾਮਕ ਨੌਜਵਾਨ ਨੇ ਕਿਹਾ ਕਿ ਇਸ ਪ੍ਰਾਈਵੇਟ ਬੱਸ ਵਾਲੇ ਨੇ ਰੋਂਗ ਸਾਈਡ ਤੇ ਆ ਕੇ ਉਹਨਾਂ ਦੇ ਈ ਰਿਕਸ਼ਾ ਨੂੰ ਟੱਕਰ ਮਾਰ ਕੇ ਪਲਟਾ ਦਿੱਤਾ ਹੈ। ਉਹਨਾਂ ਨੂੰ ਤਾਂ ਇੰਜ ਲੱਗ ਰਿਹਾ ਸੀ ਕਿ ਜਿਵੇਂ ਉਹਨਾਂ ਦੀ ਮੌਤ ਹੀ ਨਜ਼ਦੀਕ ਆ ਚੁੱਕੀ ਹੋਵੇ।
ਉਥੇ ਹੀ ਬੱਸ ਦਾ ਡਰਾਈਵਰ ਜਿਸ ਦਾ ਜੋ ਆਪਣਾ ਨਾਮ ਬਲਦੇਵ ਸਿੰਘ ਦੱਸ ਰਿਹਾ ਹੈ ਉਹ ਗੱਲਾਂ ਦੇ ਕੋਈ ਸਹੀ ਜਵਾਬ ਨਹੀਂ ਸੀ ਦੇ ਪਾ ਰਿਹਾ ਔਰ ਕਦੀ ਉਹ ਕਹਿ ਰਿਹਾ ਸੀ ਮੇਰੇ ਕੋਲੋਂ ਕੋਈ 500 ਰੁਪਆ ਮੰਗ
ਰਿਹਾ ਹੈ ਤੇ ਕਦੀ ਹਜ਼ਾਰ ਰੁਪਏ ਦੀ ਗੱਲ ਕਰ ਰਿਹਾ ਸੀ ਔਰ ਇੰਝ ਲੱਗ ਰਿਹਾ ਸੀ ਕਿ ਸਾਰਾ ਕੁਝ ਹੀ ਉਹ ਨਸ਼ੇ ਵਿੱਚ ਬੋਲ ਰਿਹਾ ਹੋਏ। ਉਥੇ ਹੀ ਮੌਕੇ ਤੇ ਪਹੁੰਚੀ ਥਾਣਾ ਧਾਰੀਵਾਲ ਦੀ ਪੁਲਿਸ ਨੇ ਡਰਾਈਵਰ ਔਰ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਨਿਰਮਲ ਸਿੰਘ ਏਐਸਆਈ ਨੇ ਕਿਹਾ ਹੈ ਕਿ ਉਹ ਇਸ ਦਾ ਡਾਕਟਰੀ ਮੁਲਾਹਜਾ ਕਰਾਉਣਗੇ ਅਤੇ ਡਰਾਈਵਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।