ਹੈਰੋਇਨ, ਇੱਕ ਇਲੈਕਟਰੋਨਿਕ ਕੰਡਾ ਅਤੇ ਖ਼ਾਲੀ ਮੋਮੀ ਲਿਫਾਫੀਆਂ ਦੇ ਨਾਲ ਇੱਕ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 20 ਅਪਰੈਲ 2025 - ਪੁਲਿਸ ਕਮਿਸ਼ਨਰ ਸਵਪਨ ਸ਼ਰਮਾ IPS ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਹੇਠ ਨਸ਼ਾ ਵੇਚਣ,ਰੱਖਣ ਵਾਲਿਆ ਵਿਰੁੱਧ ਚਲਾਈ ਗਈ ਮੁਹਿੰਮ ਅਤੇ ਸ਼੍ਰੀ ਹਰਪਾਲ ਸਿੰਘ DCP/ INV, ਸ਼੍ਰੀ ਅਮਨਦੀਪ ਸਿੰਘ ਬਰਾੜ ADCP/ INV, ਸ੍ਰੀ ਰਾਜੇਸ਼ ਕੁਮਾਰ ਸ਼ਰਮਾ ACP/DETECTIV-2 ਜੀ ਦੀ ਅਗਵਾਈ ਤਹਿਤ ਇੰਚਾਰਜ INSP ਨਵਦੀਪ ਸਿੰਘ ਸਪੈਸ਼ਲ ਸੈੱਲ ਲੁਧਿਆਣਾ ਕਾਰਵਾਈ ਕਰਦਿਆਂ 170 ਗਰਾਮ ਹੈਰੋਇਨ,01 ਇਲੈਕਟਰੋਨਿਕ ਕੰਡਾ ਅਤੇ 30 ਖ਼ਾਲੀ ਮੋਮੀ ਲਿਫਾਫੀਆਂ ਸਮੇਤ ਦੋ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਮਨਦੀਪ ਸਿੰਘ ਬਰਾੜ ADCP/INV ਨੇ ਦੱਸਿਆ ਕਿ 19 ਅਪਰੈਲ ਨੂੰ ਇੰਚਾਰਜ INSP ਨਵਦੀਪ ਸਿੰਘ,ਇੰਚਾਰਜ ਸਪੈਸ਼ਲ ਸੈਲ ਲੁਧਿਆਣਾ ਸਮੇਤ ਪੁਲੀਸ ਪਾਰਟੀ ਝੁੱਗੀਆਂ,ਨੇੜੇ ਟੋਲ ਪਲਾਜ਼ਾ ਲਾਡੋਵਾਲ, ਲੁਧਿਆਣਾ ਤੇ ਦੌਰਾਨੇ ਗਸ਼ਤ ਅਰੋਪੀਆਂ ਸਾਹਿਲ ਅਟਵਾਲ ਪੁੱਤਰ ਪੰਮਾ ਅਟਵਾਲ ਵਾਸੀ ਮਕਾਨ ਨੰ. 57, ਗਲੀ ਨੰਬਰ 02,ਮੁਹੱਲਾ ਪੀਰੂ ਬੰਦਾ, ਥਾਣਾ ਸਲੇਮ ਟਾਬਰੀ, ਲੁਧਿਆਣਾ ਅਤੇ ਦਿਨੇਸ਼ ਪੁੱਤਰ ਮੰਗਤ ਰਾਮ ਵਾਸੀ ਪਿੰਡ ਪੱਦੀ ਖ਼ਾਲਸਾ, ਡਾ. ਵਿਰਕਾਂ, ਥਾਣਾ ਗੁਰਾਇਆ, ਜ਼ਿਲ੍ਹਾ ਜਲੰਧਰ ਨੂੰ 170 ਗਰਾਮ ਹੈਰੋਇਨ ,01 ਇਲੈਕਟ੍ਰੋਨਿਕਸ ਕੰਡਾ ਅਤੇ 30 ਖ਼ਾਲੀ ਮੋਮੀ ਲਿਫਾਫੀਆਂ ਅਤੇ ਮੋਟਰਸਾਈਕਲ ਮਾਰਕਾ ਹੀਰੋ CD ਡੀਲਕਸ ਰੰਗ ਕਾਲਾ ਨੀਲਾ ਬਿਨਾਂ ਨੰਬਰੀ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ। ਅਰੋਪੀਆਂ ਦੇ ਖ਼ਿਲਾਫ਼ ਮੁੱਕਦਮਾ ਨੰਬਰ 35 , 19 ਅਪ੍ਰੈਲ ਅ/ਧ 21-B/61/85 NDPS Act ਥਾਣਾ ਲਾਡੋਵਾਲ ਲੁਧਿਆਣਾ ਵਿਖੇ ਰਜਿਸਟਰ ਕੀਤਾ ਗਿਆ। ਅਰੋਪੀ ਸਾਹਿਲ ਅਟਵਾਲ ਦੇ ਖ਼ਿਲਾਫ਼ ਪਹਿਲਾਂ ਵੀ ਮੁਕੱਦਮੇ ਦਰਜ ਹਨ। ਜੋ ਕਿ ਪੀਰੂ ਬੰਦਾ ਮੁਹੱਲਾ ਵਿੱਚ ਹੈਰੋਇਨ ਸਪਲਾਈ ਕਰਦਾ ਸੀ ਤੇ ਜਿਸ ਨੂੰ ਸਮੇਤ ਹੈਰੋਇਨ ਦੇ ਕਾਬੂ ਕੀਤਾ ਗਿਆ। ਅਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਤਫ਼ਤੀਸ਼ ਜਾਰੀ ਹੈ।
ਦੂਜੇ ਦੋਸ਼ੀ ਦਿਨੇਸ਼ ਪੁੱਤਰ ਮੰਗਤ ਰਾਮ ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ਼ ਹਨ ਜੋ ਇਸ ਪ੍ਰਕਾਰ ਹਨ
1. ਮੁਕੱਦਮਾ ਨੰ 70 ਮਿਤੀ 17-06-2022 ਅ/ਧ 399,402IPC ਥਾਣਾ ਡਵੀਜ਼ਨ ਨੰ 4, ਲੁਧਿਆਣਾ 2.ਮੁਕੱਦਮਾ ਨੰ 23 ਮਿਤੀ 27-2-2023 ਅ/ਧ 25 ARMS ACT ਥਾਣਾ ਡਵੀਜ਼ਨ ਨੰ 3, ਲੁਧਿਆਣਾ । 3.ਮੁਕੱਦਮਾ ਨੰ 48 ਮਿਤੀ 26-06-2024 ਅ/ਧ 21 ਬੀ NDPS ACT ਥਾਣਾ ਡਵੀਜ਼ਨ ਨੰ 2, ਲੁਧਿਆਣਾ ।