ਮੋਟਰਸਾਈਕਲ ਨੂੰ ਤੇਜ਼ ਰਫਤਾਰ ਟਿੱਪਰ ਨੇ ਮਾਰੀ ਟੱਕਰ ਇਕ ਪ੍ਰਵਾਸੀ ਦੀ ਮੌਤ
ਇੱਕ ਜਖਮੀ
ਰੋਹਿਤ ਗੁਪਤਾ
ਗੁਰਦਾਸਪੁਰ , 21 ਅਪ੍ਰੈਲ 2025 :
ਧਾਰੀਵਾਲ ਦੇ ਡੱਡਵਾਂ ਰੋਡ ਤੇ ਇੱਕ ਤੇਜ਼ ਰਫਤਾਰ ਟਿੱਪਰ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਪੀਓਪੀ ਦਾ ਕੰਮ ਕਰਨ ਵਾਲੇ ਇੱਕ ਪ੍ਰਵਾਸੀ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਜਖਮੀ ਹੋ ਗਿਆ । ਦੁਰਘਟਨਾ ਤੋਂ ਬਾਅਦ ਟਿੱਪਰ ਚਾਲਕ ਟਿੱਪਰ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ ।
ਜਾਣਕਾਰੀ ਅਨੁਸਾਰ ਪ੍ਰਦੀਪ ਗੁਪਤਾ ਅਤੇ ਸ਼ੁਭਮ ਗੁਪਤਾ ਮੋਟਰਸਾਈਕਲ ਤੇ ਕੰਮ ਤੇ ਜਾ ਰਹੇ ਸਨ ਕਿ ਧਾਰੀਵਾਲ ਦੇ ਡਡਵਾਂ ਰੋਡ ਤੇ ਵਿਪਣ ਕਬਾੜੀ ਦੁਕਾਨ ਦੇ ਲਾਗੇ ਇੱਕ ਟਿੱਪਰ ਦੇ ਨਾਲ ਐਕਸੀਡੈਂਟ ਹੋ ਗਿਆ ਜਿਸ ਦੌਰਾਨ ਪ੍ਰਦੀਪ ਗੁਪਤਾ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਸ਼ੁਭਮ ਗੁਪਤਾ ਦੇ ਮਾਮੂਲੀ ਸਟਾਂ ਲੱਗੀਆਂ। ਸ਼ਿਵ ਸੈਨਾ ਪੰਜਾਬ ਪੰਜਾਬ ਯੂਥ ਪ੍ਰਧਾਨ ਰੋਹਿਤ ਮਹਾਜਨ ਨੇ ਮੌਕੇ ਤੇ ਪਹੁੰਚ ਕੇ ਥਾਣਾ ਧਾਰੀਵਾਲ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ।