ਕਮਾਲ ਦੇ ਬੰਦੇ: ਜਿਉਂਦੇ ਜੀਅ ਕ੍ਰਾਂਤੀ- ‘ਮਾਰਟਿਨ ਕੂਪਰ’ ਜਿਸ ਨੇ ਮੌਜੂਦਾ ਮੋਬਾਇਲ ਫੋਨ ਪ੍ਰਣਾਲੀ ਰਾਹੀਂ ਦੁਨੀਆ ਬਦਲ ਦਿੱਤੀ
ਔਕਲੈਂਡ 21 ਅਪ੍ਰੈਲ 2025 (ਹਰਜਿੰਦਰ ਸਿੰਘ ਬਸਿਆਲਾ)-ਦੁਨੀਆ ਹਮੇਸ਼ਾਂ ਉਨ੍ਹਾਂ ਲੋਕਾਂ ਨੂੰ ਯਾਦ ਕਰਦੀ ਹੈ ਜਿਹੜੇ ਕਿਸੇ ਖਾਸ ਉਚਾਈ ਉਤੇ ਜਾ ਕੇ ਅਜਿਹਾ ਮੁਕਾਮ ਹਾਸਿਲ ਕਰ ਜਾਂਦੇ ਹਨ ਜਾਂ ਫਿਰ ਉਹ ਲੋਕ ਜਿਹੜੇ ਹੱਦ ਤੋਂ ਜਿਆਦਾ ਹੇਠਾਂ ਖਿਸਕ ਜਾਂਦੇ ਹਨ। ਦਰਮਿਆਨੀ ਜ਼ਿੰਦਗੀ ਜੀਅ ਕੇ ਦੁਨੀਆ ਤੋਂ ਤੁਰ ਜਾਣਾ ਪਸ਼ੂ ਪੰਛੀਆਂ ਵਾਂਗ ਹੋਣਾ ਸਮਝਿਆ ਜਾਂਦਾ ਹੈ। ਅੱਜ ਦੁਨੀਆ ਦੇ ਇਕ ਕਮਾਲ ਦੇ ਬੰਦੇ ਬਾਰੇ ਜਾਣਕਾਰੀ ਹਾਸਿਲ ਕਰਦੇ ਹਾਂ ਜਿਹੜਾ ਕਿ ਅਜੇ 97 ਸਾਲ ਦੀ ਉਮਰ ਵਿਚ ਹੈ ਅਤੇ ਜਿਸ ਨੇ ਮੋਬਾਇਲ ਫੋਨ ਦੇ ਰਾਹੀਂ ਦੁਨੀਆ ਬਦਲ ਦਿੱਤੀ ਸੀ। ਇਸ ਵਿਅਕਤੀ ਦਾ ਨਾਂਅ ਹੈ ਮਾਰਟਿਨ ਕੂਪਰ।
26 ਦਸੰਬਰ 1928 ਨੂੰ ਮਾਰਟਿਨ ਕੂਪਰ ਦਾ ਜਨਮ ਸ਼ਿਕਾਗੋ, ਇਲਿਨੋਇਸ, ਅਮਰੀਕਾ ਵਿਖੇ ਹੋਇਆ। ਮਾਰਟਿਨ ਕੂਪਰ ਨੇ ਆਪਣੀ ਪੜਾਈ ਸ਼ਿਕਾਗੋ ਦੇ ਸਕੂਲਾਂ ਵਿੱਚ ਕੀਤੀ। ਛੋਟੇ ਸਮੇਂ ਤੋਂ ਹੀ ਉਹ ਵਿਗਿਆਨ ਅਤੇ ਤਕਨੀਕ ਵਿੱਚ ਦਿਲਚਸਪੀ ਦਿਖਾਉਂਦੇ ਸਨ। ਉਨ੍ਹਾਂ ਨੇ 1950 ਵਿੱਚ ਇਲਿਨੋਇਸ ਇੰਸਟੀਟਿਊਟ ਆਫ਼ ਟੈਕਨੋਲੋਜ ਤੋਂ ਇਲੈਕਟ੍ਰਿਕਲ ਇੰਜੀਨੀਅਰਿੰਗ ਵਿੱਚ ਬੈਚਲਰ ਡਿਗਰੀ ਹਾਸਲ ਕੀਤੀ। ਅਗਲੇ ਕੁਝ ਸਾਲਾਂ ਵਿੱਚ ਉਹਨਾਂ ਨੇ ਆਪਣੀ ਪੜਾਈ ਜਾਰੀ ਰੱਖੀ ਅਤੇ 1957 ਵਿੱਚ ਆਈ. ਆਈ. ਟੀ. ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ। ਇਲੈਕਟ੍ਰਿਕਲ ਇੰਜੀਨੀਅਰਿੰਗ ਦੀ ਪੜਾਈ ਕਰਨ ਤੋਂ ਬਾਅਦ ਕੂਪਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਨਵੇਂ ਅਤੇ ਉੱਨਤ ਸੰਚਾਰ ਤਕਨਾਲੋਜੀਆਂ ਦੀ ਖੋਜ ਵਿੱਚ ਕੀਤੀ। ਇਸ ਦੌਰਾਨ, ਉਹ ਮੋਟਰੋਲਾ ਕੰਪਨੀ ਦੇ ਸਾਥੀ ਬਣੇ, ਜੋ ਉਸ ਸਮੇਂ ਦੀ ਇੱਕ ਪ੍ਰਮੁੱਖ ਟੈਲੀਕਮਿਊਨਿਕੇਸ਼ਨ ਕੰਪਨੀ ਸੀ। ਮੋਟਰੋਲਾ ਵਿੱਚ ਕੂਪਰ ਨੇ ਕਈ ਮਹੱਤਵਪੂਰਨ ਪ੍ਰੋਜੈਕਟਾਂ ’ਤੇ ਕੰਮ ਕੀਤਾ, ਪਰ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਮੋਬਾਈਲ ਫੋਨ ਦੀ ਖੋਜ ਸੀ।
ਅਮਰੀਕੀ ਇੰਜੀਨੀਅਰ ਬਨਣ ਉਪਰੰਤ ਉਸਨੇ ਮੋਬਾਇਲ ਫੋਨਾਂ ਦੀ ਪ੍ਰਣਾਲੀ ਵਿਕਸਤ ਕਰਨ ਵਾਲੀ ਇਕ ਟੀਮ ਦੀ ਅਗਵਾਈ ਕੀਤੀ। ਸਮੁੱਚੀ ਖੋਜ਼ ਦਾ ਨਤੀਜਾ ਨਿਕਲਿਆ ਕਿ ਪਹਿਲੀ ਮੋਬਾਇਲ ਕਾਲ 3 ਅਪ੍ਰੈਲ, 1973 ਨੂੰ, ਮਾਰਟਿਨ ਕੂਪਰ ਨੇ ਨਿਊਯਾਰਕ ਸਿਟੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਡਾਇਨਾਟੈਕ ਫੋਨ ਰਾਹੀਂ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ । ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਲਈ ਕਿ ਇਹ ਪ੍ਰਣਾਲੀ ਕੰਮ ਕਰੇ, ਉਸਨੇ ਵਿਰੋਧੀ ਪ੍ਰੋਜੈਕਟ ਦੇ ਮੁਖੀ ਇੰਜੀਨੀਅਰ ਜੋਏਲ ਏਂਗਲ ਨੂੰ ਪਹਿਲਾ ਜਨਤਕ ਸੈੱਲ ਫ਼ੋਨ ਕਾਲ ਕੀਤਾ ਅਤੇ ਖੁਸ਼ ਹੋਏ ਕਿ ਉਹ ਇੱਕ ਪੋਰਟੇਬਲ ਸੈਲੂਲਰ ਫ਼ੋਨ ਤੋਂ ਕਾਲ ਕਰ ਰਿਹਾ ਸੀ। ਇਹ ਪਹਿਲੀ ਕਾਲ ਮੋਟੋਰੋਲਾ ਕੰਪਨੀ ਦੇ ਸੈਲ ਫੋਨ ਉਤੋਂ ਕੀਤੀ ਗਈ ਸੀ। ਇਸ ਕਾਲ ਨੂੰ ਮੈਨਹੈਟਨ ਦੀ ਸੜਕ ਤੋਂ ਕੀਤਾ ਗਿਆ ਸੀ। ਇਹ ਸਿਰਫ਼ ਇੱਕ ਤਕਨੀਕੀ ਉਪਲਬਧੀ ਨਹੀਂ ਸੀ, ਸਗੋਂ ਇਸ ਨੇ ਸੰਚਾਰ ਦੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਪਹਿਲਾ ਮੋਬਾਈਲ ਫੋਨ ਕਾਫ਼ੀ ਵੱਡਾ ਅਤੇ ਭਾਰੀ ਸੀ, ਪਰ ਇਸ ਨੇ ਇਸ ਤਕਨੀਕ ਦੇ ਸੰਭਾਵਨਾਂ ਨੂੰ ਦਰਸਾਇਆ।
ਇਸੇ ਕੰਪਨੀ ਦੇ ਵਿਚ ਉਹ ਕੰਮ ਕਰਦੇ ਸਨ ਅਤੇ ਕੰਪਨੀ ਨੂੰ ਇਸ ਗੱਲ ਲਈ ਮਨਾਉਣ ਵਿਚ ਕਾਮਯਾਬ ਹੋ ਗਏ ਸਨ ਕਿ ਅਜਿਹਾ ਹੋ ਸਕਦਾ ਹੈ। ਤਕਨੀਕੀ ਅਧਾਰ ਉਤੇ ਤਿੰਨ ਮਹੀਨਿਆਂ ਦੇ ਵਿਚ ਪਹਿਲਾ ਨਿੱਜੀ ਸੈਲ ਫੋਨ ਬਣਾਇਆ ਗਿਆ ਅਤੇ ਕਾਮਯਾਬ ਰਿਹਾ। 1970 ਅਤੇ 1980 ਦੇ ਦਹਾਕੇ ਵਿੱਚ ਉਸਦੇ ਯਤਨਾਂ ਦੇ ਸਦਕਾ - ਦੁਨੀਆ ਦੇ ਪਹਿਲੇ ਵਪਾਰਕ ਹੈਂਡਹੈਲਡ ਸੈੱਲ ਫੋਨ ਦੇ ਸਿੱਟੇ ਵਜੋਂ - ਇੱਕ ਪੂਰਾ ਉਦਯੋਗ ਉਭਰਿਆ। ਇਕ ਅੰਦਾਜ਼ੇ ਮੁਤਾਬਿਕ 2025 ਦੇ ਵਿਚ ਕੁੱਲ 18 ਬਿਲੀਅਨ ਸੈੱਲ ਫੋਨ ਹੋ ਸਕਦੇ ਹਨ, ਜੋ ਕਿ ਦੁਨੀਆ ਦੇ ਲੋਕਾਂ ਨੂੰ ਜੁੜੇ ਰਹਿੰਦੇ ਹਨ। ਸੈਲ ਫੋਨਾਂ ਨੂੰ ਬਾਜ਼ਾਰ ਵਿੱਚ ਲਿਆਉਣ ਲਈ 10 ਸਾਲਾਂ ਦੀ ਪ੍ਰਕਿਰਿਆ ਦੀ ਅਗਵਾਈ ਵੀ ਮਾਰਟਿਨ ਕੂਪਰ ਨੇ ਕੀਤੀ। ਇੱਕ ਪ੍ਰਤੀਯੋਗੀ ਬਾਜ਼ਾਰ ਬਣਾਉਣ ਦੇ ਲਈ ਫੈਡਰਲ ਕਮਿਊਨਿਕੇਸ਼ਨ ਕਮਿਸ਼ਨ ਅਮਰੀਕਾ ਵੱਲੋਂ ਜਦੋਂ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਇਸਦਾ ਸਬੂਤ ਆਪ ਕਾਲ ਕਰਕੇ ਵੇਖਿਆ ਤਾਂ ਉਸਨੇ ਉਪ ਰਾਸ਼ਟਰਪਤੀ ਐਚ. ਡਬਲਯੂ. ਬੁਸ਼ ਨੂੰ ਕਹਿ ਦਿੱਤਾ ਕਿ ਇਸ ਪ੍ਰਣਾਲੀ ਨੂੰ ਉਤਸ਼ਾਹਿਤ ਕੀਤਾ ਜਾਵੇ।
ਪਹਿਲੇ ਮੋਬਾਇਲ ਫੋਨ ਦਾ ਭਾਰ ਅਤੇ ਸਾਈਜ਼: ਇਸਦਾ ਭਾਰ ਲਗਪਗ 1150 ਗ੍ਰਾਮ (ਇਕ ਕਿਲੋ 150 ਗ੍ਰਾਮ ਜਾਂ 2.5 ਪਾਉਂਡਜ਼) ਇਸ ਦਾ ਸਾਈਜ਼ 8.9 ਇੰਚ ਲੰਬਾਈ, 4.9 ਇੰਚ ਚੌੜਾਈ ਅਤੇ 1.5 ਇੰਚ ਮੋਟਾਈ ਸੀ। ਇਸਦੇ ਭਾਰ ਕਰਕੇ ਇਸ ਨੂੰ ਬਿ੍ਰਕ ਫੋਨ (ਇੱਟ ਫੋਨ) ਵੀ ਕਿਹਾ ਜਾਂਦਾ ਸੀ। ਇਸ ਮਾਡਲ ਦਾ ਨਾਂਅ ਸੀ ਮੋਟੋਰੋਲੀ ਡਾਇਨਾ ਟੀ. ਏ. ਸੀ 8000 ਐਕਸ। ਇਸ ਨੂੰ 1983 ਦੇ ਵਿਚ ਕਮਰਸ਼ੀਅਲ ਉਦੇਸ਼ ਲਈ 3995 ਅਮਰੀਕੀ ਡਾਲਰ ਦਾ ਮਾਰਕੀਟ ਵਿਚ ਉਤਾਰਿਆ ਗਿਆ। ਅੱਜ ਦੇ ਹਿਸਾਬ ਨਾਲ ਉਸਦੀ ਕੀਮਤ 10000 ਅਮਰੀਕੀ ਡਾਲਰ ਸੀ। ਪਹਿਲਾਂ-ਪਹਿਲ ਇਹ 10 ਘੰਟੇ ਵਿਚ ਇਹ ਚਾਰਜ ਹੁੰਦਾ ਸੀ ਅਤੇ 30 ਮਿੰਟ ਤੱਕ ਚਲਦਾ ਸੀ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਪੋਰਟੇਬਲ (ਚੁੱਕਵਾਂ) ਫੋਨ ਹੋਇਆ ਕਰਦਾ ਸੀ, ਜੋ ਕਿ ਕਾਰ ਦੇ ਵਿਚ ਹੀ ਚਲਦਾ ਸੀ ਕਿਉਂਕਿ ਉਸਦੇ ਲਈ ਵੱਡੀ ਬੈਟਰੀ ਦੀ ਜਰੂਰਤ ਹੁੰਦੀ ਸੀ। ਮਾਰਟਿਨ ਕੂਪਰ ਦੀ ਇਸ ਖੋਜ਼ ਨੇ ਉਸਨੂੰ ਮੋਬਾਈਲ ਫੋਨ ਦਾ ਪਿਤਾ ਬਣਾ ਦਿੱਤਾ। 1986 ਵਿੱਚ ਮਾਰਟਿਨ ਕੂਪਰ ਅਤੇ ਉਨ੍ਹਾਂ ਦੀ ਪਤਨੀ ਅਰਲੀਨ ਹੈਰਿਸ ਨੇ 4yna LL3 ਡਾਇਨਾ ਐਲ. ਐਲ. ਸੀ. ਕੰਪਨੀ ਦੀ ਸਥਾਪਨਾ ਕੀਤੀ। ਇਹ ਕੰਪਨੀ ਨਵੇਂ ਉਦਯੋਗਿਕ ਤੇ ਵਿਕਾਸਤ ਕਾਰਜਾਂ ਲਈ ਇੱਕ ਬੇਸ ਕੇਂਦਰ ਵਜੋਂ ਕਾਇਮ ਕੀਤੀ ਗਈ। ਇਸ ਦੇ ਤਹਿਤ ਉਨ੍ਹਾਂ ਨੇ ਨਵੀਆਂ ਕੰਪਨੀਆਂ ਸ਼ੁਰੂ ਕੀਤੀਆਂ, ਜਿਵੇਂ ਕਿ Subscriber 3omputing 9nc., 3ellular Pay Phone 9nc. (3PP9), SOS Wireless 3ommunications ਅਤੇ 1ccessible Wireless। ਇਸ ਵਿੱਚੋਂ SOS Wireless 3ommunications ਅਤੇ 1ccessible Wireless ਨੇ ਮਿਲ ਕੇ 7reat3all ਦੀ ਸਥਾਪਨਾ ਦਾ ਅਧਾਰ ਬਣਾਇਆ, ਜੋ ਸਾਰੀਆਂ ਹੀ 4yna LL3 ਤੋਂ ਸ਼ੁਰੂ ਹੋਈਆਂ। ਕਈ ਕੰਪਨੀਆਂ ਉਸਨੇ ਬਣਾ ਕੇ ਮਹਿੰਗੇ ਭਾਅ ਵੇਚੀਆਂ ਵੀ।
ਆਪਣੇ 4yna ਕੇਂਦਰ ਤੋਂ, ਕੂਪਰ ਹਾਲੇ ਵੀ ਵਾਇਰਲੈਸ ਸੰਚਾਰ, ਤਕਨੀਕੀ ਨਵੀਨਤਾ, ਇੰਟਰਨੈਟ ਅਤੇ ਖੋਜ ਅਤੇ ਵਿਕਾਸ ਪ੍ਰਬੰਧਨ ਦੇ ਵਿਸ਼ਿਆਂ ’ਤੇ ਲਿਖਦੇ ਹਨ ਅਤੇ ਵਿਖਿਆਨ ਦਿੰਦੇ ਹਨ। ਉਹ ਉਦਯੋਗ, ਸਿਵਿਕ ਅਤੇ ਰਾਸ਼ਟਰੀ ਸਰਕਾਰੀ ਸਮੂਹਾਂ ਵਿੱਚ ਸੇਵਾਵਾਂ ਨਿਭਾਉਂਦੇ ਹਨ। ਉਹ ਸੰਯੁਕਤ ਰਾਜ ਵਪਾਰ ਵਿਭਾਗ ਦੇ ਸਪੈਕਟਰਮ ਐਡਵਾਇਜ਼ਰੀ ਕਮੇਟੀ (ਸਕੱਤਰ ਨੂੰ ਸਪੈਕਟਰਮ ਨੀਤੀ ਬਾਰੇ ਸਲਾਹ ਦੇਣ ਲਈ) ਅਤੇ 6ederal 3ommunications 3ommission (633) ਦੀ ਤਕਨੀਕੀ ਸਲਾਹਕਾਰ ਕੌਂਸਲ ਦੇ ਮੈਂਬਰ ਵੀ ਹਨ।
ਇਨਾਮ ਅਤੇ ਮਾਨਤਾ:-
-1984 ਤੋਂ ਆਪ ਨੂੰ ਐਵਾਰਡ ਮਿਲਣੇ ਸ਼ੁਰੂ ਹੋ ਗਏ। ਪਹਿਲਾ ਆਈ ਈ ਈ ਈ ਸੈਂਟੇਨਰੀਲ ਮੈਡਲ ਅਤੇ ਫੈਲੋ
-1995 – ਵਾਰਟਨ ਇੰਫੋਸਿਸ ਕਾਰੋਬਾਰੀ ਤਬਦੀਲੀ ਇਨਾਮ
-1996 – ਰੇਡੀਓ ਕਲਬ ਆਫ ਅਮਰੀਕਾ ਫਰੈਡ ਲਿੰਕ ਇਨਾਮ ਅਤੇ ਆਇਕ ਕੌਮੀ ਵੱਲੋਂ ਜੀਵਨ ਫੈਲੋ
- 2000 – ਰੇਡ ਹੇਰਿੰਗ ਮੈਗਜ਼ੀਨ ਟਾਪ-10 ਉਦਯੋਗਪਤੀ
-2000 – ਆਰਸੀਆਰ ਵਾਇਰਲੈਸ ਨਿਊਜ਼ ਵਾਇਰਲੈਸ ਹਾਲ ਆਫ ਫੇਮ ਦੀ ਸ਼ੁਰੂਆਤੀ ਮੈਂਬਰਤਾ
-2002 – ਅਮਰੀਕੀ ਕੰਪਿਊਟਰ ਮਿਊਜ਼ੀਅਮ ਜਾਰਜ ਸਟਿਬਿਟਜ਼ ਕੰਪਿਊਟਰ ਅਤੇ ਸੰਚਾਰ ਪਾਇਨੀਅਰ ਇਨਾਮ
-2002 – ਵਾਇਰਲੈਸ ਸਿਸਟਮ ਡਿਜ਼ਾਇਨ ਇੰਡਸਟਰੀ ਲੀਡਰ ਇਨਾਮ
-2006 – ਸੀਆਈਟੀਏ ਇਮਰਜਿੰਗ ਟੈਕਨੋਲੋਜੀਜ਼ ਇਨਾਮ
-2007 – ਵਾਇਰਲੈਸ ਵਰਲਡ ਰਿਸਰਚ ਫੋਰਮ ਫੈਲੋ
-2007 – ਗਲੋਬਲ ਸਪੈੱਕ ਗ੍ਰੇਟ ਮੋਮੈਂਟਸ ਇੰਜੀਨੀਅਰਿੰਗ ਇਨਾਮ
-2008 – ਸੀਈ ਕਨਜ਼ਿਊਮਰ ਇਲੈਕਟਰਾਨਿਕਸ ਹਾਲ ਆਫ ਫੇਮ ਇਨਾਮ
-2008 – ਸਰਵਉੱਤਮ ਅਮਰੀਕੀ ਵਾਇਰਲੈਸ ਇਨੋਵੇਟਰਨਸ
-2009 – ਵਿਗਿਆਨਕ ਅਤੇ ਤਕਨੀਕੀ ਖੋਜ ਲਈ ਪ੍ਰਿੰਸ ਆਫ ਅਸਟੂਰੀਅਸ ਇਨਾਮ
-2009 – ਜੀਵਨ ਟਰਸਟੀ, ਇਲਿਨੋਇਸ ਟੈਕਨੋਲੋਜ ਦੇ ਅੰਸਟੀਟਿਊਟ
-2010 – ਰੇਡੀਓ ਕਲੱਬ ਆਫ ਅਮਰੀਕਾ, ਜੀਵਨ ਉਪਲਬਧੀ ਇਨਾਮ
-2010 – ਮੈਂਬਰ, ਨੇਸ਼ਨਲ ਅਕੈਡਮੀ ਆਫ ਇੰਜੀਨੀਅਰਿੰਗ
-2011 – ਪਹਿਲਾ ਮਿਖਾਇਲ ਗੋਰਬਾਚੋਵ: ਦੁਨੀਆ ਨੂੰ ਬਦਲਣ ਵਾਲਾ ਮਨੁੱਖ ਇਨਾਮ ਲਈ ਨਾਮਜ਼ਦ
-2011 – ਵੈਬੀ ਉਪਲਬਧੀ ਲਈ ਜੀਵਨ ਵਾਰ ਇਨਾਮ
-2012 – ਵਾਸ਼ਿੰਗਟਨ ਇੰਜੀਨੀਅਰਜ ਸਟੇਟੀ, ਵਾਸ਼ਿੰਗਟਨ ਇਨਾਮ
-2013 – ਚਾਰਲਸ ਸਟਾਰਕ ਡਰੈਪਰ ਇਨਾਮ, ਨੈਸ਼ਨਲ ਅਕੈਡਮੀ ਆਫ ਇੰਜੀਨੀਅਰਿੰਗ
-2013 – ਮਾਰਕੋਨੀ ਪ੍ਰਾਈਜ਼
-2013 – ਹਾਸਲਟ ਯੂਨੀਵਰਸਿਟੀ ਦੇ 40ਵੇਂ ਜਨਮ ਦਿਨ ਦੇ ਮੌਕੇ ’ਤੇ ਆਦਰਸ਼ ਡਾਕਟਰ ਦੀ ਡਿਗਰੀ
-2014 – ਆਈਈਈ-ਇਟਾ ਕਾਪਾ ਨੂ ਇਮੀਨੈਂਟ ਮੈਂਬਰ
-2019 – ਐਨਰਜੋਸ ਬੋਰਡ ਦੀ ਮੈਂਬਰਤਾ ਛੱਡੀ
-2025 – ਰਾਸ਼ਟਰ ਸਮਾਣ ਤਕਨੀਕੀ ਅਤੇ ਨਵੀਨਤਾ ਲਈ ਮੈਡਲ ਪ੍ਰਾਪਤ ਕਰਨ ਵਾਲੇ
ਕੂਪਰ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੁਪਨੇ ਦੇਖਣਾ, ਨਵੇਂਪਨ ਅਤੇ ਦ੍ਰਿੜਤਾ ਦੇ ਨਾਲ ਅਸੰਭਵ ਨੂੰ ਸੰਭਵ ਬਣਾਇਆ ਜਾ ਸਕਦਾ ਹੈ।