ਸੀ ਜੀ ਸੀ ਮੋਹਾਲੀ, ਝੰਜੇੜੀ ਦੀ ਛੇਵੀਂ ਕਨਵੋਕੇਸ਼ਨ ਮੌਕੇ 1353 ਵਿਦਿਆਰਥੀਆਂ ਨੇ ਹਾਸਲ ਕੀਤੀਆਂ ਡਿਗਰੀਆਂ
ਪ੍ਰੈਕਟੀਕਲ ਸਿੱਖਿਆ ਦੀ ਦ੍ਰਿਸ਼ਟੀ ਤੋਂ ਸੀ. ਜੀ. ਸੀ ਝੰਜੇੜੀ ਕੈਂਪਸ ਦਾ ਯੋਗਦਾਨ ਸਲਾਹੁਣਯੋਗ - ਵਿਕਾਸ ਗੋਇਲ
ਮੋਹਾਲੀ, 21 ਅਪ੍ਰੈਲ 2025 : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਮੋਹਾਲੀ, ਝੰਜੇੜੀ ਵੱਲੋਂ ਆਪਣੀ ਛੇਵੀਂ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿਚ 1353 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਹ ਦੀਕਸ਼ਾਂਤ ਸਮਾਰੋਹ ਵਿਦਿਆਰਥੀਆਂ ਦੀ ਅਕਾਦਮਿਕ ਕਾਮਯਾਬੀ, ਨਿੱਜੀ ਵਿਕਾਸ ਅਤੇ ਦ੍ਰਿੜ੍ਹ ਸੰਕਲਪ ਦੇ ਮਿੱਠੇ ਫਲ ਦੀ ਜਸ਼ਨ ਨੂੰ ਮਨਾਉਂਦਿਆਂ ਉਨ੍ਹਾਂ ਦੀ ਜ਼ਿੰਦਗੀ ਲਈ ਇੱਕ ਯਾਦਗਾਰੀ ਪਲ ਬਣ ਸਦਾ ਲਈ ਉਨ੍ਹਾਂ ਨਾਲ ਜੁੜ ਗਿਆ। ਇਸ ਡਿਗਰੀ ਵੰਡ ਸਮਾਰੋਹ ਮੁੱਖ ਮਹਿਮਾਨ ਵਿਕਾਸ ਗੋਇਲ, ਵਾਈਸ ਪ੍ਰੈਜ਼ੀਡੈਂਟ, ਐਫ ਆਈ ਐੱਸ ਸਨ, ਜੋ ਕਿ ਵਿਸ਼ਵ ਪੱਧਰ ਤੇ ਇਕ ਮੋਹਰੀ ਸੰਸਥਾ ਹੈ। ਇਸ ਡਿਗਰੀ ਵੰਡ ਸਮਾਰੋਹ ਦਾ ਮੁੱਖ ਆਕਰਸ਼ਨ ਯੂਨੀਵਰਸਿਟੀ ਪੱਧਰ ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 99 ਵਿਦਿਆਰਥੀ ਸਨ। ਜਦ ਕਿ ਯੂਨੀਵਰਸਿਟੀ ਪੱਧਰ ਤੇ ਗੋਲਡ ਮੈਡਲ 21 ਵਿਦਿਆਰਥੀਆ ਦੇ ਬਿਹਤਰੀਨ ਪ੍ਰਦਰਸ਼ਨ ਦੀ ਹਰ ਕੋਈ ਪ੍ਰਸੰਸਾ ਕਰਦਾ ਨਜ਼ਰ ਆਇਆ। ਇਸ ਡਿਗਰੀ ਵੰਡ ਸਮਾਰੋਹ ਵਿਚ ਕੈਂਪਸ ਪਲੇਸਮੈਂਟ ਰਾਹੀਂ ਬੈਗਲੂਰੂ, ਪੁਣੇ, ਮੁੰਬਈ, ਹੈਦਰਾਬਾਦ, ਗੁਰੂਗ੍ਰਾਮ ਵਿਖੇ ਸਮੇਤ ਵੱਖ ਵੱਖ ਥਾਵਾਂ ਤੇ ਕੌਮਾਂਤਰੀ ਕੰਪਨੀਆਂ ਵਿਚ ਕੰਮ ਕਰ ਰਹੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਬਿਹਤਰੀਨ ਪਲੇਸਮੈਂਟ ਲਈ ਮੈਨੇਜਮੈਂਟ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਨਵੀਨਤਾ ਅਤੇ ਉਦਮਤਾ ਨੂੰ ਉਤਸ਼ਾਹਿਤ ਕਰਨ ਵੱਲ ਇਕ ਹੋਰ ਨਿਵੇਕਲਾ ਪੈਰ ਪੁੱਟਦੇ ਹੋਏ ਸੰਸਥਾ ਵੱਲੋਂ ਆਪਣੀ ਬਿਜ਼ਨਸ ਇੰਕਿਊਬੇਟਰ ਐਸੋਸੀਏਸ਼ਨ ਨੂੰ ਇਕ ਕਰੋੜ ਦੀ ਰਾਸ਼ੀ ਦਾਨ ਦੀ ਘੋਸ਼ਣਾ ਕੀਤੀ, ਜੋ ਕਿ ਕੈਂਪਸ ਵਿਚ ਸਿੱਖਿਆਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੇ ਸਵੈ ਰੁਜ਼ਗਾਰ ਹੋਣ ਦੀ ਸੋਚਾਂ ਨੂੰ ਹਕੀਕਤ ਵਿਚ ਬਦਲਣ ਲਈ ਸਮਰਥ ਬਣਾਵੇਗੀ।
ਮੁੱਖ ਮਹਿਮਾਨ ਵਿਕਾਸ ਗੋਇਲ ਨੇ ਉਤਸ਼ਾਹਜਨਕ ਸੰਬੋਧਨ ਦਿੰਦਿਆਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਹਮੇਸ਼ਾ ਕੁੱਝ ਸਿੱਖਦੇ ਰਹਿਣ ਅਤੇ ਇਮਾਨਦਾਰੀ ਨਾਲ ਆਗੂ ਬਣਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਆਪਣੇ ਸਫਲ ਜ਼ਿੰਦਗੀ ਦਾ ਰਾਜ ਵਿਦਿਆਰਥੀਆਂ ਨਾਲ ਸਾਂਝਾ ਕਰਦੇ ਹੋਏ ਕਿਹਾ ਕਿ ਸਫਲਤਾ ਕੋਈ ਮੰਜ਼ਿਲ ਨਹੀਂ, ਸਗੋਂ ਇੱਕ ਨਿਰੰਤਰ ਯਾਤਰਾ ਹੈ। ਤੁਸੀਂ ਇੱਥੇ ਜੋ ਗਿਆਨ ਹਾਸਲ ਕੀਤਾ ਹੈ, ਉਹ ਤੁਹਾਡੇ ਭਵਿੱਖ ਦੀ ਨੀਂਹ ਹੈ। ਵਿਕਾਸ ਗੋਇਲ ਨੇ ਸੀ ਜੀ ਸੀ ਮੋਹਾਲੀ ਵੱਲੋਂ ਦਿਤੀ ਜਾ ਰਹੀ ਮਿਆਰੀ ਸਿੱਖਿਆ, ਪਲੇਸਮੈਂਟ ਅਤੇ ਇੰਡਸਟਰੀ ਗੱਠਜੋੜ ਦੇ ਖੇਤਰ ’ਚ ਪਾਏ ਅਹਿਮ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕੈਂਪਸ ਵਿਚ ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਦਿਤੀ ਜਾ ਰਹੀ ਮਿਆਰੀ ਪ੍ਰੈਕਟੀਕਲ ਸਿੱਖਿਆ ਦੀ ਤਾਰੀਫ਼ ਕੀਤੀ ।
ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਇਹ ਨੌਜਵਾਨ ਅੱਜ ਦੇਸ਼-ਵਿਦੇਸ਼ ਵਿਚ ਕੌਮਾਂਤਰੀ ਕੰਪਨੀਆਂ ਵਿਚ ਰੁਜ਼ਗਾਰ ਹਾਸਿਲ ਕਰਕੇ ਬਿਹਤਰੀਨ ਪੈਕੇਜਾਂ ’ਤੇ ਕੰਮ ਕਰ ਰਹੇ ਹਨ। ਪ੍ਰੈਜ਼ੀਡੈਂਟ ਧਾਲੀਵਾਲ ਅਨੁਸਾਰ ਸੀ ਜੀ ਸੀ ਮੋਹਾਲੀ, ਝੰਜੇੜੀ ਕੈਂਪਸ ਵਿਚ ਸਿੱਖਿਆਂ ਹਾਸਿਲ ਕਰਨ ਵਾਲੇ ਲਗਭਗ ਹਰ ਵਿਦਿਆਰਥੀ ਦੀ ਪਲੇਸਮੈਂਟ ਉਸ ਦੀ ਫਾਈਨਲ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਕਰਵਾ ਦਿਤੀ ਜਾਂਦੀ ਹੈ। ਇਸ ਲਈ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਵੀ ਲਗਾਤਾਰ ਕੈਂਪਸ ਵਿਚ ਪਲੇਸਮੈਂਟ ਲਈ ਆਉਂਦੀਆਂ ਰਹਿੰਦੀਆਂ ਹਨ।
ਝੰਜੇੜੀ ਕੈਂਪਸ ਦੇ ਨੌਜਵਾਨ ਐਮ ਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਅੱਜ ਸਿੱਖਿਆ ਸੰਸਥਾਵਾਂ ਦੀ ਜ਼ਿੰਮੇਵਾਰੀ ਨੂੰ ਕੇਵਲ ਡਿਗਰੀਆਂ ਵੰਡਣ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ, ਬਲਕਿ ਅੱਜ ਵਿਦਿਆਰਥੀਆਂ ਨੂੰ ਸਫਲ ਕੈਰੀਅਰ ਲਈ ਸਹੀ ਸੇਧ ਪ੍ਰਦਾਨ ਕਰਨਾ ਵੀ ਸਿੱਖਿਆ ਸੰਸਥਾਵਾਂ ਦੀ ਅਹਿਮ ਜ਼ਿੰਮੇਵਾਰੀ ਹੈ। ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਸਦਕਾ ਹੀ ਅੱਜ ਸੀ ਜੀ ਸੀ ਝੰਜੇੜੀ ਕੈਂਪਸ ਦੇ ਵਿਦਿਆਰਥੀ ਨਾ ਸਿਰਫ਼ ਯੂਨੀਵਰਸਿਟੀ ਪੱਧਰ ਤੇ ਮੈਰਿਟ ਹਾਸਿਲ ਕਰਦੇ ਹਨ, ਬਲਕਿ ਕੌਮੀ ਅਤੇ ਕੌਮਾਂਤਰੀ ਉਪਲਬਧੀਆਂ ਵੀ ਹਾਸਲ ਕਰ ਰਹੇ ਹਨ। ਇਸ ਦੌਰਾਨ ਡਿਗਰੀ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਉਤਸ਼ਾਹ ਵੀ ਵੇਖਦੇ ਹੀ ਬਣ ਰਿਹਾ ਸੀ। ਇਸ ਡਿਗਰੀ ਸਮਾਰੋਹ ਦੇ ਅਖੀਰ ਵਿਚ ਇਸ ਮੌਕੇ ਤੇ ਸੀ ਬੀ.ਐੱਸ.ਸੀ. ਐਮ.ਐੱਲ.ਐੱਸ. ਦੀ ਵਿਦਿਆਰਥਣ ਸੋਨਮ ਨੂੰ ਮਾਤਾ ਸਰਦਾਰਨੀ ਗੁਰਦੇਵ ਕੌਰ ਅਕਾਦਮਿਕ ਐਕਸੀਲੈਂਸ ਐਵਾਰਡ ਤਹਿਤ ?21,000 ਦਾ ਚੈੱਕ ਦਿੱਤਾ ਗਿਆ।
ਫ਼ੋਟੋ ਕੈਪਸ਼ਨ - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਝੰਜੇੜੀ ਕਾਲਜ ਦੀ ਪੰਜਵੀਂ ਕਨਵੋਕੇਸ਼ਨ ਮੌਕੇ ਵਿਦਿਆਰਥੀ ਡਿਗਰੀਆਂ ਹਾਸਿਲ ਕਰਦੇ ਹੋਏ।