ਗਲਾਡਾ ਵੱਲੋਂ 'ਕਮਰਸ਼ੀਅਲ ਪੋਕਟ ਓਮੈਕਸ ਪਲਾਜਾ' ਵਿਖੇ ਸਪੈਸ਼ਲ ਕੈਂਪ 21 ਅਪ੍ਰੈਲ ਨੂੰ
-- ਆਫਲਾਈਨ/ਆਨਲਾਈਨ ਅਰਜ਼ੀਆਂ ਦੀ ਐਨ.ਓ.ਸੀ ਸਬੰਧੀ ਕੀਤਾ ਜਾਵੇਗਾ ਨਿਪਟਾਰਾ
- ਮੁੱਖ ਪ੍ਰਸ਼ਾਸ਼ਕ ਗਲਾਡਾ ਵੱਲੋਂ ਜਨਤਾ ਨੂੰ ਅਪੀਲ, ਕੈਂਪ ਦਾ ਲਿਆ ਜਾਵੇ ਵੱਧ ਤੋਂ ਵੱਧ ਲਾਭ
ਸੁਖਮਿੰਦਰ ਭੰਗੂ
ਲੁਧਿਆਣਾ, 20 ਅਪ੍ਰੈਲ 2025 - ਮੁੱਖ ਪ੍ਰਸਾਸ਼ਕ ਗਲਾਡਾ ਸੰਦੀਪ ਕੁਮਾਰ ਆਈ.ਏ.ਐਸ, ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗਲਾਡਾ ਦਫਤਰ ਵਿਖੇ ਅਣ-ਅਧਿਕਾਰਤ ਕਲੋਨੀਆਂ ਵਿੱਚ ਪੈਂਦੇ ਪਲਾਟਾ/ਬਿਲਡਿੰਗਾਂ ਨੂੰ ਰੈਗੂਲਰ ਕਰਨ ਸਬੰਧੀ ਅਪਲਾਈ ਕੀਤੀ ਗਈਆਂ ਸਾਰੀਆਂ ਆਫਲਾਈਨ ਅਰਜ਼ੀਆਂ ਅਤੇ ਆਨਲਾਈਨ ਅਰਜ਼ੀਆਂ ਦਾ ਐਨ.ਓ.ਸੀ ਸਬੰਧੀ ਨਿਪਟਾਰਾ ਕਰਨ ਲਈ ਭਲਕੇ 21 ਅਪ੍ਰੈਲ ਨੂੰ ਕਮਰਸ਼ੀਅਲ ਪੋਕਟ ਓਮੈਕਸ ਪਲਾਜਾ (Commercial Pocket Omaxe Plaza), ਪੱਖੋਵਾਲ ਰੋਡ, ਲੁਧਿਆਣਾ ਵਿਖੇ ਸਪੈਸ਼ਲ ਐਨ.ਓ.ਸੀ ਕੈਂਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪਾਂ ਵਿੱਚ ਐਨ.ਓ.ਸੀ ਲਈ ਪ੍ਰਾਪਤ ਅਰਜ਼ੀਆਂ ਅਤੇ ਜਨਤਾ ਦੀਆਂ ਮੁਸ਼ਕਲਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇਗਾ ਅਤੇ ਭਾਰੀ ਗਿਣਤੀ ਵਿੱਚ ਐਨ.ਓ.ਸੀਜ਼ ਮੌਕੇ 'ਤੇ ਹੀ ਜਾਰੀ ਕੀਤੇ ਜਾਣਗੇ।
ਮੁੱਖ ਪ੍ਰਸਾਸ਼ਕ ਗਲਾਡਾ ਸੰਦੀਪ ਕੁਮਾਰ ਆਈ.ਏ.ਐਸ, ਵੱਲੋਂ ਆਮ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਗਲਾਡਾ ਵੱਲੋਂ ਲਗਾਏ ਜਾ ਰਹੇ ਇਸ ਸਪੈਸ਼ਲ ਐਨ.ਓ.ਸੀ ਕੈਂਪ ਦਾ ਲਾਹਾ ਲੈਂਦਿਆਂ ਆਪਣੀ ਐਨ.ਓ.ਸੀ ਸਬੰਧੀ ਸਮੱਸਿਆ ਦਾ ਨਿਪਟਾਰਾ ਕਰਵਾਕੇ ਮੌਕੇ 'ਤੇ ਹੀ ਐਨ.ਓ.ਸੀ ਪ੍ਰਾਪਤ ਕੀਤੀ ਜਾਵੇ।
2 | 8 | 5 | 3 | 7 | 9 | 2 | 9 |